DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

France Wildfires: ਬਾਰਡੋ ਨੇੜੇ ਜੰਗਲ ਵਿੱਚ ਲੱਗੀ ਭਿਆਨਕ ਅੱਗ ਉੱਤੇ ਪਾਇਆ ਗਿਆ ਕਾਬੂ

2,24,000 ਲੱਖ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਹੋਣਾ ਪਿਆ ਮਜਬੂਰ

  • fb
  • twitter
  • whatsapp
  • whatsapp
featured-img featured-img
A firefighter walks through a charred forest near Blagon, during wildfires, southwestern France, Friday, July 31, 2026.AP/PTI(AP08_02_2026_000081A)
Advertisement

ਫਰਾਂਸ ਵਿੱਚ ਬਾਰਡੋ ਨੇੜੇ ਜੰਗਲ ਵਿੱਚ ਲੱਗੀ ਭਿਆਨਕ ਅੱਗ ਉੱਤੇ ਐਤਵਾਰ ਨੂੰ ਕਾਬੂ ਪਾ ਲਿਆ ਗਿਆ, ਹਾਲਾਂਕਿ ਇਹ ਅਜੇ ਪੂਰੀ ਤਰ੍ਹਾਂ ਬੁਝੀ ਨਹੀਂ ਹੈ। ਇਸ ਜੰਗਲੀ ਅੱਗ ਨੇ ਪੈਰਿਸ ਦੇ ਖੇਤਰਫਲ ਨਾਲੋਂ ਚਾਰ ਗੁਣਾ ਵੱਡੇ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਨਾਲ 2,24,000 ਲੱਖ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਪਿਆ।

ਉੱਥੇ ਹੀ, ਸੈਂਕੜੇ ਕਿਲੋਮੀਟਰ ਦੂਰ ਪਰੋਵੈਂਸ ਖੇਤਰ ਵਿੱਚ ਜੰਗਲ 'ਚ ਅੱਗ ਲੱਗਣ ਦੀ ਇੱਕ ਹੋਰ ਘਟਨਾ ਸਾਹਮਣੇ ਆਈ। ਹਾਲਾਂਕਿ, ਰਾਤ ਭਰ ਵਿੱਚ ਅੱਗ ਫੈਲਣ ਦੀ ਰਫ਼ਤਾਰ ਰੁਕ ਗਈ, ਪਰ ਉਸ ਉੱਤੇ ਅਜੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ ਹੈ।

Advertisement

ਦੋਵਾਂ ਘਟਨਾ ਸਥਾਨਾਂ ਉੱਤੇ ਕਰੀਬ 3,000 ਦਮਕਲ ਕਰਮਚਾਰੀ ਅਜੇ ਵੀ ਤਾਇਨਾਤ ਹਨ। ਉਹ ਅੱਗ ਦੇ ਸੁਲਗਦੇ ਹਿੱਸਿਆਂ ਨੂੰ ਬੁਝਾਉਣ, ਅੱਗ ਨੂੰ ਅੱਗੇ ਫੈਲਣ ਤੋਂ ਰੋਕਣ ਲਈ 'ਫਾਇਰਬਰੇਕ' (ਰੁੱਖਾਂ-ਪੌਦਿਆਂ ਅਤੇ ਸੁੱਕੀ ਬਨਸਪਤੀ ਨੂੰ ਹਟਾ ਕੇ ਅੱਗ ਰੋਕਣ ਵਾਲੇ ਰਸਤੇ ਬਣਾਉਣਾ) ਬਣਾਉਣ ਅਤੇ ਜੰਗਲ ਦੇ ਸੜੇ ਹੋਏ ਇਲਾਕਿਆਂ ਨੂੰ ਸੁਰੱਖਿਅਤ ਕਰਨ ਵਿੱਚ ਲੱਗੇ ਹੋਏ ਹਨ।

Advertisement

ਅਧਿਕਾਰੀਆਂ ਨੂੰ ਡਰ ਹੈ ਕਿ ਤੇਜ਼ ਗਰਮੀ ਅਤੇ ਹਵਾਵਾਂ ਕਾਰਨ ਸੁਲਗਦੀਆਂ ਚੰਗਿਆੜੀਆਂ ਮੁੜ ਭੜਕ ਸਕਦੀਆਂ ਹਨ।

ਗਿਰੋਂਦ ਖੇਤਰ ਵਿੱਚ ਲੱਗੀ ਅੱਗ ਨੇ ਮਹਿਜ਼ 10 ਦਿਨਾਂ ਵਿੱਚ ਕਰੀਬ 420 ਵਰਗ ਕਿਲੋਮੀਟਰ ਇਲਾਕੇ ਨੂੰ ਸਾੜ ਦਿੱਤਾ। ਅਧਿਕਾਰੀਆਂ ਨੇ ਸ਼ਨਿੱਚਰਵਾਰ-ਐਤਵਾਰ ਨੂੰ ਐਲਾਨ ਕੀਤਾ ਸੀ ਕਿ ਅੱਗ ਦਾ ਫੈਲਾਅ ਹੁਣ ਰੁਕ ਗਿਆ ਹੈ।

ਗਿਰੋਂਦ ਖੇਤਰ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਅੱਗ ਨੂੰ ਤੈਅ ਦਾਇਰੇ ਵਿੱਚ ਸੀਮਤ ਕਰ ਦਿੱਤਾ ਗਿਆ ਹੈ ਅਤੇ ਉਹ ਅੱਗੇ ਨਹੀਂ ਫੈਲ ਰਹੀ ਹੈ।

Advertisement
×