DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

France heatwave: ਫ਼ਰਾਂਸ ਵਿੱਚ ਲੂ ਕਾਰਨ 5,700 ਤੋਂ ਵੱਧ ਲੋਕਾਂ ਦੀ ਮੌਤ: ਸਿਹਤ ਅਧਿਕਾਰੀ

ਰਿਕਾਰਡ ਤੋੜ ਤਾਪਮਾਨ ਕਾਰਨ ਮੌਤਾਂ ਦੇ ਮਾਮਲਿਆਂ ਵਿੱਚ ਵਾਧਾ ਹੋਇਆ

  • fb
  • twitter
  • whatsapp
  • whatsapp
featured-img featured-img
File Reuters
Advertisement

ਫ਼ਰਾਂਸ ਵਿੱਚ ਲੂ (ਹੀਟਵੇਵ) ਕਾਰਨ 5,700 ਹੋਰ ਲੋਕਾਂ ਦੀ ਮੌਤ ਹੋ ਗਈ। ਜਨਤਕ ਸਿਹਤ ਏਜੰਸੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਏਜੰਸੀ ਨੇ ਦੱਸਿਆ ਕਿ ਰਿਕਾਰਡ ਤੋੜ ਤਾਪਮਾਨ ਕਾਰਨ ਮੌਤਾਂ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ।

Advertisement

'ਪਬਲਿਕ ਹੈਲਥ ਫ਼ਰਾਂਸ' ਨੇ ਦੱਸਿਆ ਕਿ 17 ਜੂਨ ਤੋਂ 2 ਜੁਲਾਈ ਵਿਚਕਾਰ ਭਿਆਨਕ ਗਰਮੀ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਕੁੱਲ 21,674 ਮੌਤਾਂ ਦਰਜ ਕੀਤੀਆਂ ਗਈਆਂ।

Advertisement

ਏਜੰਸੀ ਨੇ ਦੱਸਿਆ ਕਿ ਪਰ ਜੇਕਰ ਲੂ (ਗਰਮੀ ਦੀ ਲਹਿਰ) ਨਾ ਆਈ ਹੁੰਦੀ, ਤਾਂ ਪਿਛਲੇ ਸਾਲਾਂ ਦੇ ਅੰਕੜਿਆਂ 'ਤੇ ਆਧਾਰਿਤ ਅੰਕੜਾ ਵਿਗਿਆਨਿਕ ਮਾਡਲ ਅਨੁਸਾਰ ਇਹਨਾਂ ਖੇਤਰਾਂ ਵਿੱਚ ਅਨੁਮਾਨਿਤ ਤੌਰ 'ਤੇ ਕੇਵਲ 15,910 ਮੌਤਾਂ ਹੀ ਹੁੰਦੀਆਂ।

ਏਜੰਸੀ ਨੇ ਦੱਸਿਆ ਕਿ ਇਸ ਤਰ੍ਹਾਂ, ਅਨੁਮਾਨਿਤ ਅਤੇ ਅਸਲ ਮੌਤਾਂ ਦੇ ਵਿਚਕਾਰ ਕੁੱਲ 5,764 ਦਾ ਫ਼ਰਕ ਹੈ ਅਤੇ ਇਹਨਾਂ ਲੋਕਾਂ ਦੀ ਮੌਤ ਦੀ ਵਜ੍ਹਾ ਲੂ ਨੂੰ ਹੀ ਮੰਨਿਆ ਗਿਆ ਹੈ।

Advertisement
×