DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੋਲੀਬਾਰੀ ’ਚ ਭਾਰਤੀ ਵਿਦਿਆਰਥਣ ਸਣੇ ਚਾਰ ਹਲਾਕ

ਅਤਿਵਾਦੀ ਹਮਲੇ ਵਜੋਂ ਘਟਨਾ ਦੀ ਜਾਂਚ ਕਰ ਰਹੀ ਹੈ ਅਾਸਟਿਨ ਪੁਲੀਸ

  • fb
  • twitter
  • whatsapp
  • whatsapp
featured-img featured-img
ਆਸਟਿਨ ’ਚ ਗੋਲੀਬਾਰੀ ਵਾਲੇ ਸਥਾਨ ’ਤੇ ਤਾਇਨਾਤ ਪੁਲੀਸ ਕਰਮੀ। -ਫੋਟੋ: ਰਾਇਟਰਜ਼
Advertisement

ਅਮਰੀਕਾ ਦੇ ਆਸਟਿਨ ਸ਼ਹਿਰ ’ਚ ਇੱਕ ਬਾਰ ਦੇ ਬਾਹਰ ਹੋਈ ਗੋਲੀਬਾਰੀ ’ਚ ਮਾਰੇ ਗਏ ਚਾਰ ਜਣਿਆਂ ’ਚ 21 ਸਾਲਾ ਭਾਰਤੀ-ਅਮਰੀਕੀ ਵਿਦਿਆਰਥਣ ਵੀ ਸ਼ਾਮਲ ਹੈ। ਇਸ ਘਟਨਾ ਦੀ ਜਾਂਚ ਸੰਭਾਵੀ ਅਤਿਵਾਦੀ ਹਮਲੇ ਵਜੋਂ ਕੀਤੀ ਜਾ ਰਹੀ ਹੈ। ਆਸਟਿਨ ’ਚ ਰਹਿੰਦੀ ਅਤੇ ਟੈਕਸਾਸ ਯੂਨੀਵਰਸਿਟੀ ’ਚ ਪੜ੍ਹ ਰਹੀ ਵਿਦਿਆਰਥਣ ਸਵਿਤਾ ਸ਼ਾਨ ਲੰਘੇ ਐਤਵਾਰ ਵੈਸਟ ਸਿਕਸਥ ਸਟ੍ਰੀਟ ਦੇ ਭੀੜ-ਭੜੱਕੇ ਵਾਲੇ ਇਲਾਕੇ ’ਚ ਹਮਲਾਵਾਰ ਵੱਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ’ਚ ਮਾਰੀ ਗਈ। ਸਵਿਤਾ ਗਰੈਜੂਏਸ਼ਨ ਕਰ ਰਹੀ ਸੀ। ਯੂਨੀਵਰਸਿਟੀ ਅਧਿਕਾਰੀਆਂ ਨੇ ਉਸ ਨੂੰ ਮੈਨੇਜਮੈਂਟ ਸੂਚਨਾ ਪ੍ਰਣਾਲੀ ਅਤੇ ਅਰਥ ਸ਼ਾਸਤਰ ਦੀ ਬਿਹਤਰੀਨ ਵਿਦਿਆਰਥਣ ਦੱਸਿਆ ਸੀ। ਐੱਫ ਬੀ ਆਈ ਦੀ ਸਾਂਝੀ ਅਤਿਵਾਦੀ ਟਾਸਕ ਫੋਰਸ ਦੀ ਅਗਵਾਈ ਹੇਠ ਫੈਡਰਲ ਅਥਾਰਿਟੀ ਘਟਨਾ ਦੀ ਜਾਂਚ ਕਰ ਰਹੀ ਹੈ। ਹਮਲੇ ਦਾ ਸ਼ੱਕੀ 53 ਸਾਲਾ ਡਿਆਗਾ ਡਿਆਗਨੇ, ਸੈਨੇਗਲ ਮੂਲ ਦਾ ਅਮਰੀਕੀ ਨਾਗਰਿਕ ਸੀ ਜੋ ਪੁਲੀਸ ਕਾਰਵਾਈ ’ਚ ਘਟਨਾ ਸਥਾਨ ’ਤੇ ਮਾਰਿਆ ਗਿਆ। ਗੋਲੀਬਾਰੀ ’ਚ 14 ਜਣੇ ਜ਼ਖ਼ਮੀ ਵੀ ਹੋਏ ਜਿਨ੍ਹਾਂ ’ਚ ਜ਼ਿਆਦਾਤਰ ਵਿਦਿਆਰਥੀ ਸਨ।

ਆਸਟਿਨ ਦੀ ਪੁਲੀਸ ਮੁਖੀ ਲਿਜ਼ਾ ਡੇਵਿਸ ਨੇ ਲੰਘੀ ਦੁਪਹਿਰ ਪ੍ਰੈੱਸ ਵਾਰਤਾ ’ਚ ਘਟਨਾ ਸਥਾਨ ’ਤੇ ਮਾਰੇ ਗਏ ਦੋ ਜਣਿਆਂ ਦੀ ਪਛਾਣ ਰਾਈਡਰ ਹੈਰਿੰਗਟਨ (19) ਅਤੇ ਸ਼ਾਨ ਵਜੋਂ ਕੀਤੀ ਹੈ। ਲੰਘੇ ਐਤਵਾਰ ਵਾਪਰੀ ਇਸ ਘਟਨਾ ਮਗਰੋਂ ਟੈਕਸਸ ’ਚ ਭਾਰਤੀ-ਅਮਰੀਕੀ ਭਾਈਚਾਰਾ ਸੋਗ ’ਚ ਹੈ। ਇਸ ਹੱਤਿਆ ਨੇ ਆਸਟਿਨ ਦੇ ਵੱਡੇ ਭਾਰਤੀ ਪਰਵਾਸੀ ਭਾਈਚਾਰੇ, ਖਾਸ ਤੌਰ ’ਤੇ ਵਿਦਿਆਰਥਣਾਂ ਤੇ ‘ਸਿਲੀਕਾਨ ਹਿੱਲਜ਼’ ਖਿੱਤੇ ’ਚ ਕੰਮ ਕਰਦੇ ਤਕਨੀਕੀ ਪੇਸ਼ੇਵਰਾਂ ਨੂੰ ਹਿਲਾ ਦਿੱਤਾ ਹੈ। ਟੈਕਸਸ ਯੂਨੀਵਰਸਿਟੀ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਸ਼ਾਨ ਦਾ ਉਪ ਨਾਂ ਸ਼ਣਮੁਗਸੁੰਦਰਮ ਸੀ।

Advertisement

Advertisement
Advertisement
×