DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Italy ’ਚ ਚਾਰ ਖੇਤ ਮਜ਼ਦੂਰਾਂ ਨੂੰ ਜਿਊਂਦਾ ਸਾੜਿਆ

ਮ੍ਰਿਤਕਾਂ ’ਚ ਤਿੰਨ ਅਫ਼ਗ਼ਾਨ ਤੇ ਇਕ ਪਾਕਿਸਤਾਨੀ ਮੂਲ ਦਾ; ਦੋ ਮੁਲਜ਼ਮ ਗ੍ਰਿਫ਼ਤਾਰ

  • fb
  • twitter
  • whatsapp
  • whatsapp
Advertisement

ਇਤਾਲਵੀ ਪੁਲੀਸ ਨੇ ਕਾਰ ਵਿੱਚ ਜਿਊਂਦੇ ਸਾੜੇ ਚਾਰ ਪਰਵਾਸੀ ਖੇਤ ਮਜ਼ਦੂਰਾਂ ਦੀ ਮੌਤ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮ੍ਰਿਤਕਾਂ ਵਿਚੋਂ ਤਿੰਨ ਅਫ਼ਗ਼ਾਨ ਤੇ ਇਕ ਪਾਕਿਸਤਾਨੀ ਨਾਗਰਿਕ ਹੈ। ਕਾਬੂ ਕੀਤੇ ਮੁਲਜ਼ਮ ਵੀ ਪਾਕਿਸਤਾਨੀ ਮੂਲ ਦੇ ਹਨ। ਪੁਲੀਸ ਤੇ ਨਿਊਜ਼ ਰਿਪੋਰਟ ਮੁਤਾਬਕ ਦਿਲ ਦਹਿਲਾਉਣ ਵਾਲਾ ਇਹ ਪੂਰਾ ਵਾਕਿਆ ਵੀਡੀਓ ਸਰਵੇਲੈਂਸ ਕੈਮਰਿਆਂ ਵਿੱਚ ਕੈਦ ਹੋ ਗਿਆ ਸੀ। ਆਰ ਏ ਆਈ ਸਰਕਾਰੀ ਟੈਲੀਵਿਜ਼ਨ ਤੇ ਹੋਰਨਾਂ ਇਤਾਲਵੀ ਮੀਡੀਆ ਉੱਤੇ ਮੰਗਲਵਾਰ ਨੂੰ ਪ੍ਰਸਾਰਿਤ ਇਸ ਵੀਡੀਓ ਮੁਤਾਬਕ ਹਮਲਾਵਰਾਂ ਨੇ ਕਾਰ ਦੇ ਮਗਰਲੇ ਪਾਸੇ ਕੋਈ ਤਰਲ ਪਦਾਰਥ ਛਿੜਕ ਕੇ ਅੱਗ ਲਾ ਦਿੱਤੀ। ਇਹ ਕਾਰ ਦੱਖਣੀ ਕੈਲਾਬ੍ਰੀਆ ਖੇਤਰ ਦੇ ਕੋਸੈਂਜ਼ਾ ਨੇੜੇ ਅਮੈਂਡੋਲਾਰਾ ਦੇ ਗੈਸ ਸਟੇਸ਼ਨ ’ਤੇ ਪਾਰਕ ਸੀ। ਪੁਲੀਸ ਨੇ ਹਮਲਾਵਰਾਂ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਆਰ ਏ ਆਈ ਨੇ ਕਿਹਾ ਕਿ ਕਾਰ ਸਵਾਰ ਖੇਤ ਮਜ਼ਦੂਰ ਨੂੰ ਬਾਹਰ ਕੱਢ ਦੇ ਨੇੜਲੇ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਹੈ।

Advertisement
Advertisement
×