ਮਿਆਮੀ (ਅਮਰੀਕਾ), 9 ਜੂਨ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਉਨ੍ਹਾਂ ਦੀ ਫਲੋਰੀਡਾ ਸਥਿਤ ਰਿਹਾਇਸ਼ ‘ਤੇ ਗੁਪਤ ਦਸਤਾਵੇਜ਼ਾਂ ਮਿਲਣ ਦੇ ਮਾਮਲੇ ‘ਚ ਦੋਸ਼ ਲਗਾਏ ਗਏ ਹਨ। ਟਰੰਪ ਦੁਬਾਰਾ ਰਾਸ਼ਟਰਪਤੀ ਚੋਣ ਲੜਨਾ ਚਾਹੁੰਦੇ ਹਨ ਤੇ ਹੁਣ ਇਹ ਮੁਕੱਦਮਾ ਉਨ੍ਹਾਂ ਦੇ ਰਾਹ ‘ਚ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਨਿਆਂ ਵਿਭਾਗ ਨੇ ਤੁਰੰਤ ਜਨਤਕ ਤੌਰ ‘ਤੇ ਇਸ ਦੋਸ਼ ਦੀ ਪੁਸ਼ਟੀ ਨਹੀਂ ਕੀਤੀ ਪਰ ਸੂਤਰਾਂ ਮੁਤਾਬਕ ਦੋਸ਼ਾਂ ਵਿੱਚ ਸੱਤ ਅਪਰਾਧਿਕ ਮਾਮਲੇ ਸ਼ਾਮਲ ਹਨ।