Sri Lanka ਦੇ ਸਾਬਕਾ ਰਾਸ਼ਟਰਪਤੀ ਦਾ ਪੁੱਤਰ Arrested
ਸ੍ਰੀਲੰਕਾ ਏਅਰਲਾਈਨ ਲਈ ਏਅਰਬੱਸ ਜਹਾਜ਼ਾਂ ਦੀ ਖ਼ਰੀਦ ’ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਦੇਸ਼ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸਾ ਦੇ ਵੱਡੇ ਪੁੱਤਰ ਨਮਲ ਰਾਜਪਕਸਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਨਮਲ ਰਾਜਪਕਸਾ (40) ਨੂੰ ਬੀਤੇ ਦਿਨ ਭ੍ਰਿਸ਼ਟਾਚਾਰ ਅਤੇ ਰਿਸ਼ਵਤਖ਼ੋਰੀ...
ਸ੍ਰੀਲੰਕਾ ਏਅਰਲਾਈਨ ਲਈ ਏਅਰਬੱਸ ਜਹਾਜ਼ਾਂ ਦੀ ਖ਼ਰੀਦ ’ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਦੇਸ਼ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸਾ ਦੇ ਵੱਡੇ ਪੁੱਤਰ ਨਮਲ ਰਾਜਪਕਸਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਨਮਲ ਰਾਜਪਕਸਾ (40) ਨੂੰ ਬੀਤੇ ਦਿਨ ਭ੍ਰਿਸ਼ਟਾਚਾਰ ਅਤੇ ਰਿਸ਼ਵਤਖ਼ੋਰੀ ਦੇ ਦੋਸ਼ਾਂ ਦੀ ਜਾਂਚ ਕਰਨ ਵਾਲੇ ਕਮਿਸ਼ਨ (ਸੀ ਆਈ ਏ ਬੀ ਓ ਸੀ) ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਕਮਿਸ਼ਨ ਨੇ ਪੰਜ ਘੰਟੇ ਤੋਂ ਵੀ ਵੱਧ ਸਮਾਂ ਉਸ ਤੋਂ ਪੁੱਛ ਪੜਤਾਲ ਕੀਤੀ ਜਿਸ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਕੇ ਮੈਜਿਸਟਰੇਟ ਅਸੰਗਾ ਐੱਸ ਬੋਦੇਰਾਗਾਮਾ ਸਾਹਮਣੇ ਪੇਸ਼ ਕੀਤਾ ਗਿਆ। ਮੈਜਿਸਟਰੇਟ ਨੇ ਉਸ ਨੂੰ 18 ਸਤੰਬਰ ਤੱਕ ਅਦਾਲਤੀ ਹਿਰਾਸਤ ’ਚ ਭੇਜ ਦਿੱਤਾ ਹੈ। ਵਿਰੋਧੀ ਪਾਰਟੀ ਸ੍ਰੀਲੰਕਾ ਪੋਡੁਜਾਨਾ ਪੇਰਾਮੁਨਾ (ਐੱਸ ਐੱਲ ਪੀ ਪੀ) ਦੇ ਆਗੂ ਨਮਲ ਰਾਜਪਕਸਾ ਤੋਂ ਉਸ ਦੇ ਪਿਤਾ ਦੇ ਰਾਸ਼ਟਰਪਤੀ ਦੇ ਅਹੁਦੇ ’ਤੇ ਰਹਿਣ ਦੌਰਾਨ ਸ੍ਰੀਲੰਕਾ ਏਅਰਲਾਈਨਜ਼ ਲਈ ਵੱਡੇ ਆਕਾਰ ਦੇ ਏਅਰਬੱਸ ਜਹਾਜ਼ਾਂ ਦੀ ਖ਼ਰੀਦ ਨਾਲ ਜੁੜੇ ਦੋਸ਼ਾਂ ਦੇ ਸਬੰਧ ਵਿੱਚ ਪੁੱਛ ਪੜਤਾਲ ਕੀਤੀ ਗਈ ਹੈ।

