ਸਕੌਟਲੈਂਡ ਦੀ ਸਾਬਕਾ ਮੰਤਰੀ Nicola Sturgeon ਵੱਲੋਂ ਪਤੀ ’ਤੇ ਗ਼ਬਨ ਦੇ ਦੋਸ਼ਾਂ ਦਾ ਜ਼ਿੰਮਾ ਲੈਣ ਤੋਂ ਨਾਂਹ
ਸਕੌਟਲੈਂਡ ਦੀ ਸਾਬਕਾ ਫਸਟ ਮਨਿਸਟਰ (ਮੁੱਖ ਮੰਤਰੀ) ਨਿਕੋਲਾ ਸਟਰਜਨ ਨੇ ਸਕੌਟਿਸ਼ ਨੈਸ਼ਨਲ ਪਾਰਟੀ (ਐੱਸ ਐੱਨ ਪੀ) ਦੇ ਫੰਡਾਂ ਵਿੱਚ ਆਪਣੇ ਵੱਖ ਰਹਿ ਰਹੇ ਪਤੀ ਵੱਲੋਂ ਕੀਤੀ ਗਈ ਹੇਰਾਫੇਰੀ ਦੇ ਕਿਸੇ ਵੀ ਦੋਸ਼ ਦਾ ਜ਼ਿੰਮਾ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ...
Advertisement
ਸਕੌਟਲੈਂਡ ਦੀ ਸਾਬਕਾ ਫਸਟ ਮਨਿਸਟਰ (ਮੁੱਖ ਮੰਤਰੀ) ਨਿਕੋਲਾ ਸਟਰਜਨ ਨੇ ਸਕੌਟਿਸ਼ ਨੈਸ਼ਨਲ ਪਾਰਟੀ (ਐੱਸ ਐੱਨ ਪੀ) ਦੇ ਫੰਡਾਂ ਵਿੱਚ ਆਪਣੇ ਵੱਖ ਰਹਿ ਰਹੇ ਪਤੀ ਵੱਲੋਂ ਕੀਤੀ ਗਈ ਹੇਰਾਫੇਰੀ ਦੇ ਕਿਸੇ ਵੀ ਦੋਸ਼ ਦਾ ਜ਼ਿੰਮਾ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਉਸ ਦੇ ਅਪਰਾਧਾਂ ਲਈ ਮੁਆਫ਼ੀ ਨਹੀਂ ਮੰਗੇਗੀ। ਨਿਕੋਲਾ ਨੇ ਬੀ ਬੀ ਸੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਆਪਣੇ ਪਤੀ ਪੀਟਰ ਮੁਰੈਲ ਦੀਆਂ ਕਾਰਵਾਈਆਂ ਕਾਰਨ ਧੋਖਾ ਮਹਿਸੂਸ ਕਰ ਰਹੀ ਹੈ। ਮੁਰੈਲ ਨੇ ਪਿਛਲੇ ਹਫ਼ਤੇ ਐੱਸ ਐੱਨ ਪੀ ਦੇ ਮੁੱਖ ਕਾਰਜਕਾਰੀ ਹੁੰਦਿਆਂ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਲਈ ਪਾਰਟੀ ਦੇ ਫੰਡਾਂ ਵਿੱਚੋਂ ਚਾਰ ਲੱਖ ਪੌਂਡ ਤੋਂ ਵੱਧ ਦੀ ਚੋਰੀ ਕਰਨ ਦਾ ਜੁਰਮ ਕਬੂਲ ਕਰ ਲਿਆ ਸੀ। ਨਿਕੋਲਾ ਲਗਾਤਾਰ ਉਸ ਦੇ ਇਨ੍ਹਾਂ ਅਪਰਾਧਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰਦੀ ਆ ਰਹੀ ਹੈ।
Advertisement
Advertisement
×

