ਆਈਸੀਸੀ ਦੀ ਸਾਬਕਾ ਮੁੱਖ ਵਕੀਲ ਵੱਲੋਂ ਪੂਤਿਨ ‘ਜੰਗੀ ਅਪਰਾਧੀ’ ਕਰਾਰ : The Tribune India

ਆਈਸੀਸੀ ਦੀ ਸਾਬਕਾ ਮੁੱਖ ਵਕੀਲ ਵੱਲੋਂ ਪੂਤਿਨ ‘ਜੰਗੀ ਅਪਰਾਧੀ’ ਕਰਾਰ

ਕਾਰਲਾ ਡੇਲ ਪੋਂਟੇ ਨੇ ਰੂਸੀ ਰਾਸ਼ਟਰਪਤੀ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ

ਆਈਸੀਸੀ ਦੀ ਸਾਬਕਾ ਮੁੱਖ ਵਕੀਲ ਵੱਲੋਂ ਪੂਤਿਨ ‘ਜੰਗੀ ਅਪਰਾਧੀ’ ਕਰਾਰ

ਜਨੇਵਾ, 2 ਅਪਰੈਲ

ਕੌਮਾਂਤਰੀ ਅਪਰਾਧ ਅਦਾਲਤ (ਆਈਸੀਸੀ) ਦੀ ਸਾਬਕਾ ਮੁੱਖ ਵਕੀਲ ਨੇ ਰੂਸ ਦੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਲਈ ਕੌਮਾਂਤਰੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਹੈ। ਵਕੀਲ ਕਾਰਲਾ ਡੇਲ ਪੋਂਟੇ ਨੇ ਸਵਿਸ ਅਖ਼ਬਾਰ ‘ਲੇ ਟੈਮਪਸ’ ਨੂੰ ਦਿੱਤੀ ਇੱਕ ਇੰਟਰਵਿਊ, ਜਿਹੜੀ ਸ਼ਨਿਚਰਾਵਰ ਨੂੰ ਪ੍ਰਕਾਸ਼ਿਤ ਹੋਈ, ਵਿੱਚ ਆਖਿਆ, ‘‘ਪੂਤਿਨ ਇੱਕ ਜੰਗੀ ਅਪਰਾਧੀ ਹੈ।’’ ਰਵਾਂਡਾ, ਸੀਰੀਆ ਅਤੇ ਯੂਗੋਸਲਾਵੀਆ ਵਿੱਚ ਜੰਗੀ ਅਪਰਾਧਾਂ ਦੀ ਜਾਂਚ ਦੀ ਨਿਗਰਾਨੀ ਕਰ ਚੁੱਕੀ ਸਵਿਟਜ਼ਰਲੈਂਡ ਦੀ ਵਕੀਲ ਕਾਰਲਾ ਨੇ ਕਿਹਾ ਕਿ ਯੂਕਰੇਨ ਵਿੱਚ ਸਪੱਸ਼ਟ ਤੌਰ ’ਤੇ ਜੰਗੀ ਅਪਰਾਧ ਹੋ ਰਹੇ ਹਨ। ਉਸ ਨੇ ਕਿਹਾ ਕਿ ਯੂੁਕਰੇਨ ਖ਼ਿਲਾਫ਼ ਰੂਸ ਦੀ ਜੰਗ ਵਿੱਚ ਸਮੂਹਿਕ ਕਬਰਾਂ ਦੇਖ ਕੇ ਹੈਰਾਨ ਹੈ, ਜਿਨ੍ਹਾਂ ਨੂੰ ਦੇਖ ਕੇ ਯੂਗੋਸਲਾਵੀਆ ਵਿੱਚ ਸਭ ਤੋਂ ਭੈੜੀ ਜੰਗ ਦੀ ਯਾਦ ਦਿਮਾਗ ਵਿੱਚ ਉਭਰਨ ਲੱਗਦੀ ਹੈ। ਕਾਰਲਾ ਨੇ ‘ਬਲਿਕ’ ਅਖ਼ਬਾਰ ਨੂੰ ਕਿਹਾ, ‘‘ਮੈਨੂੰ ਉਮੀਦ ਹੈ ਕਿ ਸਮੂਹਿਕ ਕਬਰਾਂ ਦੁਬਾਰਾ ਫਿਰ ਕਦੇ ਨਹੀਂ ਦਿਸਣੀਗੀਆਂ। ਇਹ ਮ੍ਰਿਤਕ ਲੋਕਾਂ ਦੇ ਅਜ਼ੀਜ਼ਾਂ ਨੂੰ ਇਹ ਵੀ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਕੀ ਬਣਿਆ ਹੈ। ਇਹ ਸਵੀਕਾਰਨਯੋਗ ਨਹੀਂ ਹੈ।” ਉਨ੍ਹਾਂ ਕਿਹਾ ਕਿ ਯੂਕਰੇਨ ਵਿੱਚ ਜਾਂਚ ਯੂਗੋਸਲਾਵੀਆ ਦੀ ਤੁਲਨਾ ਵਿੱਚ ਆਸਾਨ ਹੋਵੇਗੀ, ਕਿਉਂਕਿ ਦੇਸ਼ ਨੇ ਖ਼ੁਦ ਕੌਮਾਂਤਰੀ ਜਾਂਚ ਦੀ ਅਪੀਲ ਕੀਤੀ ਹੈ। ਆਈਸੀਸੀ ਦੇ ਮੌਜੂਦਾ ਮੁੱਖ ਵਕੀਲ ਕਰੀਮ ਖ਼ਾਨ ਨੇ ਪਿਛਲੇ ਮਹੀਨੇ ਯੂਕਰੇਨ ਦਾ ਦੌਰਾ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਜੰਗੀ ਅਪਰਾਧ ਦੇ ਸਬੂਤ ਮਿਲਦੇ ਹਨ ਤਾਂ ਇਹ ਕੋਸ਼ਿਸ਼ ਉਦੋਂ ਤੱਕ ਜਾਰੀ ਰੱਖਣੀ ਚਾਹੀਦਾ ਹੈ, ਜਦੋਂ ਤੱਕ ਫ਼ੈਸਲਾ ਲੈਣ ਵਾਲਿਆਂ ਤੱਕ ਨਹੀਂ ਪਹੁੰਚਿਆ ਜਾਂਦਾ। ਪੋਂਟੇ ਨੇ ਕਿਹਾ ਕਿ ਇਸ ਨਾਲ ਪੂਤਿਨ ਵੀ ਨਿਆਂ ਦੇ ਕਟਿਹਿਰੇ ਵਿੱਚ ਲਿਆਉਣਾ ਸੰਭਵ ਹੋਵੇਗਾ। -ਏਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਅਮਿਤ ਸ਼ਾਹ ਸਥਿਤੀ ਦੇ ਜਾਇਜ਼ੇ ਲਈ ਮਨੀਪੁਰ ਪੁੱਜੇ

ਅਮਿਤ ਸ਼ਾਹ ਸਥਿਤੀ ਦੇ ਜਾਇਜ਼ੇ ਲਈ ਮਨੀਪੁਰ ਪੁੱਜੇ

ਮੈਤੇਈ ਤੇ ਕੁਕੀ ਭਾਈਚਾਰਿਆਂ ਵਿਚਾਲੇ ਦੂਰੀਆਂ ਘਟਾਉਣ ਲਈ ਕਰਨਗੇ ਚਾਰਾਜੋਈ

ਪਹਿਲਵਾਨਾਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨੇ ਦੀ ਆਗਿਆ ਨਹੀਂ

ਪਹਿਲਵਾਨਾਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨੇ ਦੀ ਆਗਿਆ ਨਹੀਂ

ਸ਼ਹਿਰ ’ਚ ਰੋਸ ਮੁਜ਼ਾਹਰੇ ਲਈ ਿਦੱਤੀ ਜਾ ਸਕਦੀ ਹੈ ਕੋਈ ਹੋਰ ਜਗ੍ਹਾ: ਿਦੱ...

ਫ਼ਾਰਸੀ ਦੀ ਥਾਂ ਸੌਖੀ ਪੰਜਾਬੀ ’ਚ ਮਿਲੇਗਾ ਜ਼ਮੀਨੀ ਰਿਕਾਰਡ

ਫ਼ਾਰਸੀ ਦੀ ਥਾਂ ਸੌਖੀ ਪੰਜਾਬੀ ’ਚ ਮਿਲੇਗਾ ਜ਼ਮੀਨੀ ਰਿਕਾਰਡ

ਮੁੱਖ ਮੰਤਰੀ ਵੱਲੋਂ ਲੋਕਾਂ ਦੀ ਸਹੂਲਤ ਲਈ ਤਹਿਸੀਲ ਪੱਧਰ ’ਤੇ ਵਿਆਪਕ ਸੁਧ...

ਦਿੱਲੀ: ਨਾਬਾਲਗ ਲੜਕੀ ਦੀ ਚਾਕੂ ਤੇ ਪੱਥਰ ਮਾਰ ਕੇ ਹੱਤਿਆ

ਦਿੱਲੀ: ਨਾਬਾਲਗ ਲੜਕੀ ਦੀ ਚਾਕੂ ਤੇ ਪੱਥਰ ਮਾਰ ਕੇ ਹੱਤਿਆ

ਮੁਲਜ਼ਮ ਸਾਹਿਲ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਗ੍ਰਿਫ਼ਤਾਰ

ਸ਼ਹਿਰ

View All