Winnipeg ’ਚ ਫੋਕੋਰਾਮਾ ਮੇਲਾ ਸਮਾਪਤ
ਇੱਥੇ ਦੋ ਹਫ਼ਤੇ ਚੱਲਿਆ 55ਵਾਂ ਫੋਕੋਰਾਮਾ ਮੇਲਾ ਵੱਖ-ਵੱਖ ਭਾਈਚਾਰਿਆਂ ਦੀ ਭਰਵੀਂ ਸ਼ਮੂਲੀਅਤ ਨਾਲ ਯਾਦਗਾਰੀ ਹੋ ਨਿੱਬੜਿਆ। 14 ਦਿਨਾਂ ਦੇ ਇਸ ਮੇਲੇ ਦੌਰਾਨ ਵਿਨੀਪੈੱਗ ਦੀਆਂ 30 ਥਾਵਾਂ ’ਤੇ ਬਣੇ 45 ਪੈਵੇਲੀਅਨਾਂ ਰਾਹੀਂ ਆਲਮੀ ਸੱਭਿਆਚਾਰਕ ਰਵਾਇਤਾਂ, ਸੰਗੀਤ, ਨਾਚ ਅਤੇ ਲਜ਼ੀਜ਼ ਖਾਣਿਆਂ ਦੀ...
ਇੱਥੇ ਦੋ ਹਫ਼ਤੇ ਚੱਲਿਆ 55ਵਾਂ ਫੋਕੋਰਾਮਾ ਮੇਲਾ ਵੱਖ-ਵੱਖ ਭਾਈਚਾਰਿਆਂ ਦੀ ਭਰਵੀਂ ਸ਼ਮੂਲੀਅਤ ਨਾਲ ਯਾਦਗਾਰੀ ਹੋ ਨਿੱਬੜਿਆ। 14 ਦਿਨਾਂ ਦੇ ਇਸ ਮੇਲੇ ਦੌਰਾਨ ਵਿਨੀਪੈੱਗ ਦੀਆਂ 30 ਥਾਵਾਂ ’ਤੇ ਬਣੇ 45 ਪੈਵੇਲੀਅਨਾਂ ਰਾਹੀਂ ਆਲਮੀ ਸੱਭਿਆਚਾਰਕ ਰਵਾਇਤਾਂ, ਸੰਗੀਤ, ਨਾਚ ਅਤੇ ਲਜ਼ੀਜ਼ ਖਾਣਿਆਂ ਦੀ ਝਲਕ ਪੇਸ਼ ਕੀਤੀ ਗਈ। ਇਸ ਵਾਰ ਮੇਲੇ ਵਿੱਚ 3,62,397 ਦਰਸ਼ਕਾਂ ਨੇ ਸ਼ਿਰਕਤ ਕੀਤੀ ਅਤੇ ਕੁੱਲ 972 ਸ਼ੋਅ ਤੇ ਲੇਟ-ਨਾਈਟ ਪਾਰਟੀਆਂ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਸਾਲ ਮੇਲੇ ਦੀ ਵਾਤਾਵਰਨ ਪੱਖੀ ਪਹਿਲਕਦਮੀ ਵੀ ਖ਼ਾਸ ਰਹੀ। ਇਸ ਤਹਿਤ ਨਵੇਂ ਕੰਪੋਸਟਿੰਗ ਪ੍ਰੋਗਰਾਮ ਰਾਹੀਂ ਅੰਦਾਜ਼ਨ 15,000 ਕਿਲੋਗਰਾਮ ਕੂੜਾ ਲੈਂਡਫਿੱਲ ਵਿੱਚ ਜਾਣ ਤੋਂ ਰੋਕਿਆ ਗਿਆ। ਇਸ ਦੌਰਾਨ ਵੀ ਆਈ ਪੀ ਟੂਰਾਂ ਦੀ ਭਾਰੀ ਮੰਗ ਰਹੀ, ਜਿਸ ਤਹਿਤ 7,014 ਦਰਸ਼ਕਾਂ ਨੇ ਵਿਨੀਪੈੱਗ ਟਰਾਲੀ ਕੰਪਨੀ ਅਤੇ ਪੈਡਲ ਪੱਬ ਦੇ ਸਹਿਯੋਗ ਨਾਲ 195 ਕਸਟਮ ਗਰੁੱਪ ਟੂਰਾਂ ਦਾ ਆਨੰਦ ਮਾਣਿਆ। ਕਾਰਜਕਾਰੀ ਨਿਰਦੇਸ਼ਕ ਟੇਰੇਸਾ ਕੋਟਰੋਨੀਓ ਨੇ 40,264 ਵਲੰਟੀਅਰਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਫੈਸਟੀਵਲ ਦੀ ਰੂਹ ਕਰਾਰ ਦਿੱਤਾ, ਜਿਨ੍ਹਾਂ ਦੀ ਅਣਥੱਕ ਸੇਵਾ ਸਦਕਾ ਇਹ ਮੇਲਾ ਸਫਲਤਾਪੂਰਵਕ ਨੇਪਰੇ ਚੜਿ੍ਹਆ। ਇਸ ਵਰ੍ਹੇ ਪੰਜਾਬ ਪੈਵੇਲੀਅਨ ਇਸ ਮੇਲੇ ਦੀ ਖਿੱਚ ਦਾ ਕੇਂਦਰ ਬਣਿਆ। ਪੰਜਾਬੀ ਸੰਗੀਤ, ਲੋਕ ਨਾਚ ਨੇ ਦਰਸ਼ਕਾਂ ਨੂੰ ਪੰਜਾਬ ਦੀ ਰੰਗਲੀ ਵਿਰਾਸਤ ਨਾਲ ਜੋੜਿਆ। ਭੰਗੜੇ ਤੋਂ ਇਲਾਵਾ ਅਮਨ ਦੀ ਟੀਮ ‘ਤ੍ਰਿੰਝਣ ਆਰਟਸ’ ਤੇ ਗਿੱਧੇ ਅਤੇ ਬੋਲੀਆਂ ਨੇ ਪੰਜਾਬੀ ਸੱਭਿਆਚਾਰ ਦੀ ਤਸਵੀਰ ਪੇਸ਼ ਕੀਤੀ।

