flight fares: ਕੈਨੇਡਾ ਤੋਂ ਭਾਰਤ ਲਈ ਹਵਾਈ ਕਿਰਾਏ ਵਧੇ
ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਰੰਗ ਢੰਗ ਵੇਖਣ ਲਈ ਕੈਨੇਡਾ ਰਹਿੰਦੇ ਪੰਜਾਬੀਆਂ ਵਿੱਚ ਪੂਰਾ ਉਤਸ਼ਾਹ ਹੈ। ਇਸ ਦਾ ਸਬੂਤ ਕੈਨੇਡਾ ਤੋਂ ਭਾਰਤ ਦੇ ਹਵਾਈ ਕਿਰਾਇਆਂ ਵਿੱਚ ਹੋਏ ਵੱਡੇ ਵਾਧੇ ਤੋਂ ਮਿਲਦਾ ਹੈ। ਬਹੁਤੀਆਂ ਏਅਰਲਾਈਨਾਂ ਨੇ...
Advertisement
ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਰੰਗ ਢੰਗ ਵੇਖਣ ਲਈ ਕੈਨੇਡਾ ਰਹਿੰਦੇ ਪੰਜਾਬੀਆਂ ਵਿੱਚ ਪੂਰਾ ਉਤਸ਼ਾਹ ਹੈ। ਇਸ ਦਾ ਸਬੂਤ ਕੈਨੇਡਾ ਤੋਂ ਭਾਰਤ ਦੇ ਹਵਾਈ ਕਿਰਾਇਆਂ ਵਿੱਚ ਹੋਏ ਵੱਡੇ ਵਾਧੇ ਤੋਂ ਮਿਲਦਾ ਹੈ। ਬਹੁਤੀਆਂ ਏਅਰਲਾਈਨਾਂ ਨੇ 15 ਦਸੰਬਰ ਤੋਂ ਫਰਵਰੀ ਦੇ ਪਹਿਲੇ ਹਫ਼ਤੇ ਤੱਕ ਕਿਰਾਏ ਭਾੜੇ ਵਧਾ ਦਿੱਤੇ ਹਨ। ਏਅਰਲਾਈਨਾਂ ਨੇ ਜੈੱਟ ਈਂਧਣ ਦੀ ਕੀਮਤ ਵਿੱਚ ਵਾਧੇ ਕਰ ਕੇ ਫਿਊਲ ਸੈੱਸ ਲਾ ਕੇ ਕਿਰਾਏ ਵਧਾਏ ਹਨ, ਪਰ ਤਰੀਕਵਾਰ ਚੈੱਕ ਕੀਤਿਆਂ ਉਸ ਦਾ ਅਸਰ ਅੱਧ ਦਸੰਬਰ ਤੋਂ ਪਹਿਲਾਂ ਅਤੇ ਫਰਵਰੀ ਦੇ ਪਹਿਲੇ ਹਫ਼ਤੇ ਤੋਂ ਬਾਅਦ ਵੀ ਨਜ਼ਰ ਆਉਂਦਾ ਹੈ। ਦਸੰਬਰ ਦੇ ਪਹਿਲੇ ਹਫਤੇ ਤੱਕ ਕੈਨੇਡਾ ਤੋਂ ਦਿੱਲੀ ਤੱਕ ਪ੍ਰਤੀ ਯਾਤਰੀ 1700-1800 ਡਾਲਰ ਵਾਲੀ ਟਿਕਟ ਉਸ ਤੋਂ ਅਗਲੇ ਦਿਨਾਂ ਭਾਵ ਮੱਧ ਦਸੰਬਰ ਤੋਂ ਸ਼ੁਰੂ ਹੋ ਕੇ ਜਨਵਰੀ ਦੇ ਅਖ਼ੀਰ ਤੱਕ ਦੀਆਂ ਤਰੀਕਾਂ ਲਈ 3 ਹਜ਼ਾਰ ਡਾਲਰ ਤੱਕ ਪਹੁੰਚ ਗਈ ਹੈ।
Advertisement
Advertisement
×

