DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Russian Missile Strike ’ਚ ਪੰਜ ਯੂਕਰੇਨੀ ਹਲਾਕ

ਯੂਕਰੇਨ ਦੇ ਉੱਤਰ-ਪੂਰਬੀ ਖਾਰਕੀਵ ਖ਼ਿੱਤੇ ਦੇ ਮੇਰੇਫਾ ਸ਼ਹਿਰ ’ਚ ਰੂਸੀ ਮਿਜ਼ਾਈਲ ਹਮਲੇ ਵਿੱਚ ਪੰਜ ਵਿਅਕਤੀ ਹਲਾਕ ਅਤੇ 18 ਹੋਰ ਜ਼ਖ਼ਮੀ ਹੋ ਗਏ। ਖੇਤਰੀ ਗਵਰਨਰ ਓਲੇਹ ਸਿਨੀਹੂਬੋਵਸੇਦ ਨੇ ਕਿਹਾ ਕਿ ਹਮਲੇ ’ਚ 10 ਘਰ, ਸਰਕਾਰੀ ਇਮਾਰਤ, ਚਾਰ ਦੁਕਾਨਾਂ, ਇਕ ਕਾਰ ਮੁਰੰਮਤ...

  • fb
  • twitter
  • whatsapp
  • whatsapp
featured-img featured-img
ਫਾਇਰ ਬ੍ਰਿਗੇਡ ਦਾ ਮੁਲਾਜ਼ਮ ਰੂਸੀ ਮਿਜ਼ਾਈਲ ਹਮਲੇ ’ਚ ਕਾਰ ਨੂੰ ਲੱਗੀ ਅੱਗ ਬੁਝਾਉਂਦਾ ਹੋਇਆ। -ਫੋਟੋ: ਰਾਇਟਰਜ਼
Advertisement

ਯੂਕਰੇਨ ਦੇ ਉੱਤਰ-ਪੂਰਬੀ ਖਾਰਕੀਵ ਖ਼ਿੱਤੇ ਦੇ ਮੇਰੇਫਾ ਸ਼ਹਿਰ ’ਚ ਰੂਸੀ ਮਿਜ਼ਾਈਲ ਹਮਲੇ ਵਿੱਚ ਪੰਜ ਵਿਅਕਤੀ ਹਲਾਕ ਅਤੇ 18 ਹੋਰ ਜ਼ਖ਼ਮੀ ਹੋ ਗਏ। ਖੇਤਰੀ ਗਵਰਨਰ ਓਲੇਹ ਸਿਨੀਹੂਬੋਵਸੇਦ ਨੇ ਕਿਹਾ ਕਿ ਹਮਲੇ ’ਚ 10 ਘਰ, ਸਰਕਾਰੀ ਇਮਾਰਤ, ਚਾਰ ਦੁਕਾਨਾਂ, ਇਕ ਕਾਰ ਮੁਰੰਮਤ ਵਰਕਸ਼ਾਪ ਅਤੇ ਖਾਣ-ਪੀਣ ਵਾਲਾ ਟਿਕਾਣਾ ਨੁਕਸਾਨੇ ਗਏ ਹਨ। ਮ੍ਰਿਤਕਾਂ ’ਚ ਤਿੰਨ ਔਰਤਾਂ ਸ਼ਾਮਲ ਹਨ। ਜ਼ਖ਼ਮੀਆਂ ’ਚੋਂ ਚਾਰ ਦੀ ਹਾਲਤ ਗੰਭੀਰ ਹੈ। ਖੇਤਰੀ ਸੁਰੱਖਿਆ ਬਲਾਂ ਮੁਤਾਬਕ ਰੂਸੀ ਫ਼ੌਜ ਨੇ ਹਮਲੇ ’ਚ ਇਸਕੈਂਡਰ ਬੈਲਿਸਟਿਕ ਮਿਜ਼ਾਈਲ ਦੀ ਵਰਤੋਂ ਕੀਤੀ ਹੈ। ਐਮਰਜੈਂਸੀ ਸੇਵਾਵਾਂ ਨੇ ਨੁਕਸਾਨੀ ਗਈ ਇਮਾਰਤ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਅੱਗ ਬੁਝਾਊ ਦਸਤੇ ਇਕ ਕਾਰ ਨੂੰ ਲੱਗੀ ਅੱਗ ਬੁਝਾਉਣ ਅਤੇ ਬਚਾਅ ਕਰਮੀ ਜ਼ਮੀਨ ’ਤੇ ਜ਼ਖ਼ਮੀ ਲੇਟੀ ਔਰਤ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਨ। ਰੂਸ ਨੇ ਹਮਲੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ ਪਰ ਮਾਸਕੋ ਜੰਗ ਦੌਰਾਨ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਤੋਂ ਇਨਕਾਰ ਕਰਦਾ ਆ ਰਿਹਾ ਹੈ ਜਦਕਿ ਹਮਲਿਆਂ ’ਚ ਹਜ਼ਾਰਾਂ ਆਮ ਨਾਗਰਿਕ ਮਾਰੇ ਗਏ ਹਨ।

Advertisement
Advertisement
×