DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Islamabad ਦੇ Hospital ’ਚ Fire ਲੱਗੀ; 14 Children ਦੀ death

ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਵੱਲੋਂ ਘਟਨਾ ਦੀ ਜਾਂਚ ਦੇ ਹੁਕਮ

  • fb
  • twitter
  • whatsapp
  • whatsapp
featured-img featured-img
ਇਸਲਾਮਾਬਾਦ ਦੇ ਇਕ ਹਸਪਤਾਲ ਵਿੱਚ ਵਾਪਰੇ ਅਗਨੀਕਾਂਡ ’ਚ ਆਪਣਾ ਬੱਚਾ ਗੁਆਉਣ ਤੋਂ ਬਾਅਦ ਡੌਰ-ਭੌਰ ਹੋਈ ਇਕ ਔਰਤ। -ਫੋਟੋ: ਏਪੀ
Advertisement

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਵੱਡੇ ਸਰਕਾਰੀ ਹਸਪਤਾਲ ਵਿੱਚ ਬੁੱਧਵਾਰ ਸਵੇਰੇ ਭਿਆਨਕ ਅੱਗ ਲੱਗਣ ਕਾਰਨ 14 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 7 ਵਜੇ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪੀ ਆਈ ਐੱਮ ਐੱਸ) ਦੇ ਮਦਰ ਐਂਡ ਚਾਈਲਡ ਵਾਰਡ ਵਿੱਚ ਵਾਪਰੀ।

ਇਸਲਾਮਾਬਾਦ ਪ੍ਰਸ਼ਾਸਨ ਮੁਤਾਬਕ ਅੱਗ ਹਸਪਤਾਲ ਦੀ ਤੀਜੀ ਮੰਜ਼ਿਲ ’ਤੇ ਸਥਿਤ ਗਾਇਨਾਕੋਲੋਜੀ ਵਾਰਡ ਵਿੱਚ ਲੱਗੀ। ਪੀ ਆਈ ਐੱਮ ਐੱਸ ਦੀ ਤਰਜਮਾਨ ਡਾ. ਅਨੀਜ਼ਾ ਜਲੀਲ ਨੇ ਦੱਸਿਆ ਕਿ ਵਾਰਡ ਵਿੱਚ 15 ਬੱਚੇ ਸਨ ਅਤੇ ਇੱਕ ਬੱਚੇ ਨੂੰ ਡਾਕਟਰ ਨੇ ਬਚਾਅ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਛੇ ਫਾਇਰ ਬ੍ਰਿਗੇਡ ਟੈਂਡਰ ਅਤੇ ਚਾਰ ਐਂਬੂਲੈਂਸਾਂ ਮੌਕੇ ’ਤੇ ਪਹੁੰਚੀਆਂ। ਅੱਗ ’ਤੇ ਤੁਰੰਤ ਕਾਬੂ ਪਾ ਲਿਆ ਗਿਆ। ਅਧਿਕਾਰੀਆਂ ਮੁਤਾਬਕ ਮੁੱਢਲੀ ਜਾਂਚ ਵਿੱਚ ਅੱਗ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਤਾਰਿਕ ਫ਼ਜ਼ਲ ਚੌਧਰੀ ਨੇ ਕਿਹਾ ਕਿ ਵਾਰਡ ਵਿੱਚ ਆਕਸੀਜਨ ਲਾਈਨਾਂ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲੀ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਲਾਪ੍ਰਵਾਹੀ ਕਰਨ ਵਾਲੇ ਬਖ਼ਸ਼ੇ ਨਹੀ ਜਾਣਗੇ। ਸਿਹਤ ਮੰਤਰੀ ਮੁਸਤਫ਼ਾ ਕਮਾਲ ਨੇ ਕਿਹਾ ਕਿ ਕੁਝ ਬੱਚਿਆਂ ਦੀਆਂ ਲਾਸ਼ਾਂ ਦੀ ਪਛਾਣ ਨਾ ਹੋਣ ਕਾਰਨ ਡੀ ਐੱਨ ਏ ਜਾਂਚ ਲਈ ਮਾਪਿਆਂ ਦੇ ਨਮੂਨੇ ਲਏ ਜਾ ਰਹੇ ਹਨ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ, ਜਦਕਿ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਘਟਨਾ ਨੂੰ ਬੇਹੱਦ ਦੁਖਦਾਈ ਕਰਾਰ ਦਿੱਤਾ ਹੈ।

Advertisement

Advertisement
Advertisement
×