DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਦੂਰੋ ਦੀ ਗ੍ਰਿਫ਼ਤਾਰੀ ਮਗਰੋਂ ਵੈਨੇਜ਼ੁਏਲਾ ’ਚ ਅਸਥਿਰਤਾ ਦਾ ਖ਼ਦਸ਼ਾ

ਸੁਰੱਖਿਆ ਕੌਂਸਲ ਦੀ ਹੰਗਾਮੀ ਮੀਟਿੰਗ ’ਚ ਗੁਟੇਰੇਜ਼ ਨੇ ਚਿੰਤਾ ਜਤਾਈ w ਚੀਨ ਤੇ ਰੂਸ ਵੱਲੋਂ ਹਮਲੇ ਦੀ ਨਿਖੇਧੀ

  • fb
  • twitter
  • whatsapp
  • whatsapp
featured-img featured-img
ਅੰਤੋਨੀਓ ਗੁਟੇਰੇਜ਼
Advertisement

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਅਮਰੀਕਾ ਵੱਲੋਂ ਹਿਰਾਸਤ ਵਿੱਚ ਲੈਣ ਤੋਂ ਬਾਅਦ ਉੱਥੇ ਅਸਥਿਰਤਾ ਵਧਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਮਾਦੂਰੋ ਦੀ ਨਿਊਯਾਰਕ ਅਦਾਲਤ ਵਿੱਚ ਪੇਸ਼ੀ ਤੋਂ ਮਹਿਜ਼ ਕੁਝ ਘੰਟੇ ਪਹਿਲਾਂ 15 ਮੈਂਬਰੀ ਸੁਰੱਖਿਆ ਕੌਂਸਲ ਦੀ ਹੰਗਾਮੀ ਮੀਟਿੰਗ ਹੋਈ। ਗੁਟੇਰੇਜ਼ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਕਾਰਵਾਈ ਦੇਸ਼ ਵਿੱਚ ਅਸਥਿਰਤਾ ਵਧਾ ਸਕਦੀ ਹੈ ਅਤੇ ਦੂਜੇ ਮੁਲਕਾਂ ਦੇ ਆਪਸੀ ਸਬੰਧਾਂ ਲਈ ਵੀ ਗ਼ਲਤ ਪਿਰਤ ਪਾ ਸਕਦੀ ਹੈ। ਉਨ੍ਹਾਂ ਅਮਰੀਕੀ ਅਪਰੇਸ਼ਨ ਦੌਰਾਨ ਕੌਮਾਂਤਰੀ ਕਾਨੂੰਨਾਂ ਦੀ ਅਣਦੇਖੀ ਕਰਨ ’ਤੇ ਚਿੰਤਾ ਜਤਾਈ।

ਚੀਨ ਨੇ ਮਾਦੂਰੋ ਤੇ ਉਨ੍ਹਾਂ ਦੀ ਪਤਨੀ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਉਸ ਨੇ ਅਮਰੀਕਾ ਦੀ ਇਸ ਕਾਰਵਾਈ ਨੂੰ ਇੱਕਪਾਸੜ, ਗ਼ੈਰ-ਕਾਨੂੰਨੀ ਤੇ ਭੜਕਾਊ ਕਰਾਰ ਦਿੱਤਾ ਹੈ। ਇਸੇ ਤਰ੍ਹਾਂ ਰੂਸ ਨੇ ਕਿਹਾ ਕਿ ਅਮਰੀਕੀ ਕਾਰਵਾਈ ਦਾ ਕੋਈ ਆਧਾਰ ਨਹੀਂ ਬਣਦਾ। ਕੋਲੰਬੀਆ ਨੇ ਵੀ ਅਮਰੀਕੀ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਹੈ।

Advertisement

ਅਮਰੀਕੀ ਰਾਜਦੂਤ ਨੇ ਇਸ ਕਾਰਵਾਈ ਨੂੰ ਚਾਰਟਰ ਦੇ ਆਰਟੀਕਲ 51 ਤਹਿਤ ‘ਸਵੈ-ਰੱਖਿਆ’ ਦੱਸਿਆ ਹੈ। ਅਮਰੀਕਾ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਮਾਦੂਰੋ ਨੂੰ ਕੂਟਨੀਤੀ ਨਾਲ ਮਸਲਾ ਸੁਲਝਾਉਣ ਦਾ ਸੱਦਾ ਦਿੱਤਾ ਸੀ। ਮਾਦੂਰੋ ਵੱਲੋਂ ਸਹਿਯੋਗ ਨਾ ਮਿਲਣ ਕਾਰਨ ਇਹ ਕਦਮ ਚੁੱਕਣਾ ਪਿਆ।

Advertisement

Advertisement
×