ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੁੱਤਰਾਂ ਨੂੰ ਇਮਰਾਨ ਦੀ ਹਾਲਤ ਬਾਰੇ ਕੁਝ ਲੁਕਾਉਣ ਦਾ ਖਦਸ਼ਾ

ਪਾਕਿਸਤਾਨ ਦੀ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਪੁੱਤਰਾਂ ਨੂੰ ਡਰ ਹੈ ਕਿ ਅਧਿਕਾਰੀ ਉਨ੍ਹਾਂ (ਇਮਰਾਨ) ਦੀ ਹਾਲਤ ਬਾਰੇ ਕੁਝ ਗੰਭੀਰ ਗੱਲ ਲੁਕਾ ਰਹੇ ਹਨ ਕਿਉਂਕਿ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਉਨ੍ਹਾਂ ਦੇ ਜਿਊਂਦੇ ਹੋਣ ਦਾ...
ਇਮਰਾਨ ਖਾਨ ਦੀ ਫਾਈਲ ਫੋਟੋ
Advertisement

ਪਾਕਿਸਤਾਨ ਦੀ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਪੁੱਤਰਾਂ ਨੂੰ ਡਰ ਹੈ ਕਿ ਅਧਿਕਾਰੀ ਉਨ੍ਹਾਂ (ਇਮਰਾਨ) ਦੀ ਹਾਲਤ ਬਾਰੇ ਕੁਝ ਗੰਭੀਰ ਗੱਲ ਲੁਕਾ ਰਹੇ ਹਨ ਕਿਉਂਕਿ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਉਨ੍ਹਾਂ ਦੇ ਜਿਊਂਦੇ ਹੋਣ ਦਾ ਕੋਈ ਸਬੂਤ ਨਹੀਂ ਹੈ। ਇਮਰਾਨ ਖ਼ਾਨ ਤੇ ਪੁੱਤਰ ਕਾਸਿਮ ਖ਼ਾਨ ਨੇ ਦੱਸਿਆ ਕਿ ਅਦਾਲਤੀ ਹੁਕਮਾਂ ’ਤੇ ਜੇਲ੍ਹ ’ਚ ਮੁਲਾਕਾਤਾਂ ਬੰਦ ਹਨ ਤੇ ਜੇਲ੍ਹ ’ਚੋਂ ਸੰਭਾਵੀ ਤੌਰ ’ਤੇ ਤਬਦੀਲ ਕੀਤੇ ਜਾਣ ਦੀਆਂ ਅਫ਼ਵਾਹਾਂ ਉਡ ਰਹੀਆਂ ਹਨ। ਕਾਸਿਮ ਨੇ ਕਿਹਾ ਕਿ ਹਫ਼ਤਾਵਾਰੀ ਮੁਲਾਕਾਤਾਂ ਦੇ ਨਿਆਂਇਕ ਹੁਕਮ ਦੇ ਬਾਵਜੂਦ ਪਰਿਵਾਰ ਦਾ ਖਾਨ ਨਾਲ ਕੋਈ ਸਿੱਧਾ ਜਾਂ ਪੁਸ਼ਟੀ ਯੋਗ ਸੰਪਰਕ ਨਹੀਂ ਹੋ ਸਕਿਆ ਹੈ। ਉਨ੍ਹਾਂ ਕਿਹਾ, ‘‘ਇਹ ਜਾਣਨਾ ਕਿ ਤੁਹਾਡੇ ਪਿਤਾ ਸੁਰੱਖਿਅਤ ਹਨ, ਜ਼ਖ਼ਮੀ ਹਨ ਜਾਂ ਜਿਊਂਦੇ ਵੀ ਹਨ, ਇੱਕ ਤਰ੍ਹਾਂ ਦਾ ਮਾਨਸਿਕ ਤਸ਼ੱਦਦ ਹੈ। ਅੱਜ ਸਾਡੇ ਕੋਲ ਉਨ੍ਹਾਂ ਦੀ ਹਾਲਤ ਬਾਰੇ ਕੋਈ ਵੀ ਪੁਸ਼ਟੀ ਯੋਗ ਜਾਣਕਾਰੀ ਨਹੀਂ ਹੈ। ਸਾਡਾ ਸਭ ਤੋਂ ਵੱਡਾ ਡਰ ਇਹ ਹੈ ਕਿ ਸਾਡੇ ਤੋਂ ਕੁਝ ਗੰਭੀਰ ਗੱਲ ਲੁਕਾਈ ਜਾ ਰਹੀ ਹੈ।’’

Advertisement
Advertisement
Show comments