ਸਲਮਾਨ ਰਸ਼ਦੀ ’ਤੇ ਨਿਊਯਾਰਕ ’ਚ ਜਾਨਲੇਵਾ ਹਮਲਾ : The Tribune India

ਸਲਮਾਨ ਰਸ਼ਦੀ ’ਤੇ ਨਿਊਯਾਰਕ ’ਚ ਜਾਨਲੇਵਾ ਹਮਲਾ

ਘਟਨਾ ਸਮੇਂ ਸਟੇਜ ’ਤੇ ਭਾਸ਼ਣ ਦੇਣ ਜਾ ਰਹੇ ਸਨ ਰਸ਼ਦੀ; ਹਮਲਾਵਰ ਮੌਕੇ ’ਤੇ ਹੀ ਗ੍ਰਿਫ਼ਤਾਰ

ਸਲਮਾਨ ਰਸ਼ਦੀ ’ਤੇ ਨਿਊਯਾਰਕ ’ਚ ਜਾਨਲੇਵਾ ਹਮਲਾ

ਹਮਲੇ ਦੌਰਾਨ ਸਲਮਾਨ ਰਸ਼ਦੀ (ਇਨਸੈਟ) ਨੂੰ ਸੰਭਾਲਦੇ ਹੋਏ ਸੁਰੱਖਿਆ ਕਰਮੀ। -ਫੋਟੋ: ਏਪੀ

ਨਿਊਯਾਰਕ, 12 ਅਗਸਤ

ਉੱਘੇ ਅੰਗਰੇਜ਼ੀ ਲੇਖਕ ਸਲਮਾਨ ਰਸ਼ਦੀ ’ਤੇ ਅੱਜ ਉਸ ਸਮੇਂ ਜਾਨਲੇਵਾ ਹਮਲਾ ਕੀਤਾ ਗਿਆ ਜਦੋਂ ਉਹ ਪੱਛਮੀ ਨਿਊਯਾਰਕ ’ਚ ਭਾਸ਼ਣ ਦੇਣ ਜਾ ਰਹੇ ਸਨ। ਰਸ਼ਦੀ ਨੂੰ ਉਸ ਦੀਆਂ ਲਿਖਤਾਂ ਕਾਰਨ 1980ਵਿਆਂ ਵਿੱਚ ਇਰਾਨ ਤੋਂ ਮੌਤ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ। ਜਾਣਕਾਰੀ ਅਨੁਸਾਰ ਮੁੰਬਈ ’ਚ ਪੈਦਾ ਹੋਏ ਤੇ ਬੁੱਕਰ ਪੁਰਸਕਾਰ ਨਾਲ ਸਨਮਾਨਿਤ ਰਸ਼ਦੀ (75) ਪੱਛਮੀ ਨਿਊਯਾਰਕ ਦੀ ਸ਼ੁਤਾਕੁਵਾ ਇੰਸਟੀਚਿਊਟ ’ਚ ਇੱਕ ਪ੍ਰੋਗਰਾਮ ਦੌਰਾਨ ਆਪਣਾ ਭਾਸ਼ਣ ਸ਼ੁਰੂ ਕਰਨ ਹੀ ਵਾਲੇ ਸਨ ਕਿ ਉੱਥੇ ਮੌਜੂਦ ਇੱਕ ਵਿਅਕਤੀ ਮੰਚ ’ਤੇ ਚੜ੍ਹਿਆ ਤੇ ਉਸ ਨੇ ਰਸ਼ਦੀ ਨੂੰ ਮੁੱਕੇ ਮਾਰੇ ਅਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਸ ਸਮੇਂ ਪ੍ਰੋਗਰਾਮ ’ਚ ਰਸ਼ਦੀ ਨਾਲ ਜਾਣ-ਪਛਾਣ ਕਰਵਾਈ ਜਾ ਰਹੀ ਸੀ। ਇਸ ਹਮਲੇ ਮਗਰੋਂ ਸਲਮਾਨ ਰਸ਼ਦੀ ਸਟੇਜ ’ਤੇ ਡਿੱਗ ਪਏ। ਆਨਲਾਈਨ ਪੋਸਟ ਕੀਤੀ ਗਈ ਇੱਕ ਵੀਡੀਓ ’ਚ ਘਟਨਾ ਤੋਂ ਤੁਰੰਤ ਬਾਅਦ ਮੌਕੇ ’ਤੇ ਹਾਜ਼ਰ ਲੋਕ ਮੰਚ ਵੱਲ ਭੱਜਦੇ ਦੇਖੇ ਜਾ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੂੰ ਮੌਕੇ ’ਤੇ ਕਾਬੂ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਟਵਿੱਟਰ ਦੀ ਵਰਤੋਂ ਕਰਨ ਵਾਲੀ ਰਿਆਨ ਕੈਲੀ ਨੇ ਇਕ ਟਵੀਟ ’ਚ ਕਿਹਾ ਕਿ ਰਸ਼ਦੀ ਨੂੰ ਮੰਚ ’ਤੇ ਜਾਣ ਦੌਰਾਨ ਚਾਕੂ ਮਾਰਿਆ ਗਿਆ ਤੇ ਉੱਥੇ ਹੀ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ । ਆਜ਼ਾਦ ਪੱਤਰਕਾਰ ਮੈਰੀ ਨਿਊਜ਼ਾਮ ਨੇ ਕਿਹਾ ਕਿ ਰਸ਼ਦੀ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਸ ਨੇ ਹਮਲੇ ਸਮੇਂ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਪ੍ਰਤੱਖਦਰਸ਼ੀਆਂ ਅਨੁਸਾਰ ਹਮਲੇ ਮਗਰੋਂ ਰਸ਼ਦੀ ਮੰਚ ’ਤੇ ਹੀ ਡਿੱਗ ਪਏ ਤੇ ਉਨ੍ਹਾਂ ਦੇ ਹੱਥਾਂ ’ਚ ਖ਼ੂਨ ਲੱਗਾ ਹੋਇਆ ਸੀ। ਇਸ ਘਟਨਾ ਤੋਂ ਬਾਅਦ ਰਸ਼ਦੀ ਨੂੰ ਸਟੇਜ ’ਤੇ ਹੀ ਮੁੱਢਲਾ ਇਲਾਜ ਦਿੱਤਾ ਗਿਆ ਤੇ ਫਿਰ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਅਗਲੇ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਦੀ ਸਿਹਤ ਸਬੰਧੀ ਵੇਰਵੇ ਹਾਸਲ ਨਹੀਂ ਹੋ ਸਕੇ। ਨਿਊਯਾਰਕ ਪੁਲੀਸ ਨੇ ਦੱਸਿਆ ਕਿ ਰਸ਼ਦੀ ਦੇ ਗਲੇ ’ਚ ਚਾਕੂ ਵੱਜਾ ਹੈ ਤੇ ਉਨ੍ਹਾਂ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ ਹੈ। ਇਸ ਹਮਲੇ ’ਚ ਇੱਕ ਇੰਟਰਵਿਊ ਲੈਣ ਵਾਲਾ ਵੀ ਜ਼ਖ਼ਮੀ ਹੋਇਆ ਹੈ। ਜ਼ਿਕਰਯੋਗ ਹੈ ਕਿ ਸਲਮਾਨ ਰਸ਼ਦੀ ਦੀ ਕਿਤਾਬ ‘ਦਿ ਸੈਤੇਨਿਕ ਵਰਸਿਜ਼’ ’ਤੇ 1988 ਵਿੱਚ ਇਰਾਨ ’ਚ ਪਾਬੰਦੀ ਲਗਾ ਦਿੱਤੀ ਗਈ ਸੀ ਕਿਉਂਕਿ ਮੁਸਲਮਾਨਾਂ ਨੇ ਇਸ ਕਿਤਾਬ ਨੂੰ ਧਰਮ ਵਿਰੋਧੀ ਕਰਾਰ ਦਿੱਤਾ ਸੀ। ਇਸ ਤੋਂ ਇੱਕ ਸਾਲ ਬਾਅਦ ਇਰਾਨ ਦੇ ਮਰਹੂਮ ਆਗੂ ਅਯਤੁੱਲ੍ਹਾ ਰੁਹੋਲ੍ਹਾ ਖੋਮੇਨੀ ਨੇ ਰਸ਼ਦੀ ਦੀ ਮੌਤ ਲਈ ਫਤਵਾ ਜਾਰੀ ਕਰਦਿਆਂ ਲਈ ਇਸ ਲਈ 30 ਲੱਖ ਡਾਲਰ ਦਾ ਇਨਾਮ ਰੱਖਿਆ ਸੀ। ਇਰਾਨ ਸਰਕਾਰ ਨੇ ਬੇਸ਼ੱਕ ਲੰਮਾ ਸਮਾਂ ਪਹਿਲਾਂ ਖੋਮੇਨੀ ਦੇ ਫਤਵੇ ਤੋਂ ਦੂਰੀ ਬਣਾ ਲਈ ਸੀ ਪਰ ਲੋਕਾਂ ਵਿੱਚ ਰਸ਼ਦੀ ਵਿਰੋਧੀ ਭਾਵਨਾਵਾਂ ਅਜੇ ਵੀ ਕਾਇਮ ਹਨ। ਸਾਲ 2012 ’ਚ ਇਰਾਨ ਦੀ ਇੱਕ ਧਾਰਮਿਕ ਫਾਊਂਡੇਸ਼ਨ ਨੇ ਰਸ਼ਦੀ ਦੀ ਮੌਤ ਲਈ ਇਨਾਮ ’ਚ ਵਾਧਾ ਕਰ ਦਿੱਤਾ ਸੀ। ਉਸ ਧਮਕੀ ਨੂੰ ਰਸ਼ਦੀ ਨੇ ਉਸ ਸਮੇਂ ਇਹ ਕਹਿੰਦਿਆਂ ਨਜ਼ਰਅੰਦਾਜ਼ ਕਰ ਦਿੱਤਾ ਸੀ ਕਿ ਲੋਕਾਂ ਦੀ ਇਸ ਇਨਾਮ ’ਚ ਕੋਈ ਦਿਲਚਸਪੀ ਨਹੀਂ ਹੈ। ਇਸ ਸਾਲ ਰਸ਼ਦੀ ਨੇ ਉਸ ਫਤਵੇ ਬਾਰੇ ਕਿਤਾਬ ਪ੍ਰਕਾਸ਼ਤ ਕੀਤੀ ਸੀ। ਸਲਮਾਨ ਰਸ਼ਦੀ ਨੂੰ ਉਨ੍ਹਾਂ ਦੇ ਨਾਵਲ ‘ਮਿਡਨਾਈਟਜ਼ ਚਿਲਡਰਨ’ ਲਈ ਬੁੱਕਰ ਪੁਰਸਕਾਰ ਮਿਲਿਆ ਸੀ। ਨਿਊਯਾਰਕ ਦੇ ਗਵਰਨਰ ਅਨੁਸਾਰ ਰਸ਼ਦੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। -ਏਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All