DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

BC ’ਚ Fake Currency, ਬੰਦੂਕਾਂ ਤੇ drugs Recovered

ਨਕਲੀ ਨੋਟ ਬਣਾਉਣ ਵਾਲਾ ਸਾਮਾਨ ਫੜਿਆ; ਇੱਕ ਸ਼ਖ਼ਸ ਹਿਰਾਸਤ ’ਚ ਲਿਆ

  • fb
  • twitter
  • whatsapp
  • whatsapp
featured-img featured-img
ਪੁਲੀਸ ਵੱਲੋਂ ਬਰਾਮਦ ਕੀਤੀ ਗਈ ਜਾਅਲੀ ਕਰੰਸੀ, ਹਥਿਆਰ ਅਤੇ ਹੋਰ ਸਾਮਾਨ।
Advertisement

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ’ਚ ਕੇਂਦਰੀ ਪੁਲੀਸ ਨੇ ਕਲੋਨਾ ’ਚ ਘਰ ਦੀ ਤਲਾਸ਼ੀ ਮੌਕੇ ਉਥੋਂ 20 ਹਜ਼ਾਰ ਡਾਲਰ ਦੀ ਨਕਲੀ ਕਰੰਸੀ, ਦਰਜਨ ਤੋਂ ਵੱਧ ਮਾਰੂ ਹਥਿਆਰ ਅਤੇ ਕਈ ਕਿਸਮ ਦੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਘਰ ਦੀਆਂ ਕੁਝ ਲੁਕਵੀਆਂ ਥਾਵਾਂ ਤੋਂ ਨਕਲੀ ਨੋਟ ਛਾਪਣ ਵਾਲਾ ਸਾਮਾਨ ਵੀ ਬਰਾਮਦ ਹੋਇਆ ਹੈ। ਮੌਕੇ ਤੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਇਸ ਸਬੰਧੀ ਰੌਇਲ ਕੈਨੇਡੀਅਨ ਮੌਂਟਿਡ ਪੁਲੀਸ ਪੱਛਮੀ ਕਲੋਨਾ ਦੇ ਬੁਲਾਰੇ ਕਾਰਪੋਰਲ ਸ਼ੌਨ ਐਚਮੀਚਕ ਨੇ ਦੱਸਿਆ ਕਿ ਸਮੇਂ ਸਿਰ ਕੀਤੀ ਕਾਰਵਾਈ ਕਾਰਨ ਕਾਫੀ ਗ਼ੈਰ-ਕਾਨੂੰਨੀ ਸਾਮਾਨ ਤੇ ਮਾਰੂ ਹਥਿਆਰ ਲੋਕਾਂ ਦੇ ਹੱਥਾਂ ’ਚ ਪਹੁੰਚਣ ਤੋਂ ਪਹਿਲਾਂ ਬਰਾਮਦ ਕਰ ਲਏ ਗਏ ਹਨ। ਪੁਲੀਸ ਦੀ ਡਰੱਗ ਅਤੇ ਅਪਰਾਧ ਰੋਕੂ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਵੈਸਟ ਕਲੋਨਾ ਦੇ ਸ਼ੈਨਨ ਪਲੇਸ ਦੇ 3100 ਬਲਾਕ ਸਥਿਤ ਘਰ ਦੇ ਤਾਲਾਸ਼ੀ ਵਾਰੰਟ ਹਾਸਲ ਕਰਕੇ ਤਲਾਸ਼ੀ ਲਈ ਗਈ ਤਾਂ ਉੱਥੋਂ ਸਮੱਗਰੀ ਬਰਾਮਦ ਕੀਤੀ। ਘਰ ’ਚ ਮੌਜੂਦ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

Advertisement

Advertisement
Advertisement
×