DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫਿਲਪੀਨਜ਼ ’ਚ ਨਸ਼ਾ ਵਿਰੋਧੀ ਮੁਹਿੰਮ ਦੀ ਜਾਂਚ ਲਈ ਤੱਥ ਖੋਜ ਕਮੇਟੀ ਕਾਇਮ

ਫਿਲਪੀਨਜ਼ ਵਿੱਚ ਰੋਮਨ ਕੈਥੋਲਿਕ ਬਿਸ਼ਪ ਦੀ ਅਗਵਾਈ ਵਾਲੇ ਸਮੂਹ ਨੇ ਅੱਜ ਸਾਬਕਾ ਰਾਸ਼ਟਰਪਤੀ ਰੋਡਰਿਗੋ ਦੁਤੇਰਤੇ ਦੀ ਖ਼ੂਨੀ ਨਸ਼ਾ ਵਿਰੋਧੀ ਮੁਹਿੰਮ ਦੇ ਗਵਾਹਾਂ ਦੇ ਬਿਆਨ ਅਤੇ ਹੋਰ ਵੇਰਵੇ ਦਰਜ ਕਰਨ ਲਈ ਤੱਥ ਖੋਜ ਕਮੇਟੀ ਬਣਾਈ ਹੈ ਤਾਂ ਕਿ ਸਰਕਾਰ ਇਸ ਦੀ...

  • fb
  • twitter
  • whatsapp
  • whatsapp
Advertisement

ਫਿਲਪੀਨਜ਼ ਵਿੱਚ ਰੋਮਨ ਕੈਥੋਲਿਕ ਬਿਸ਼ਪ ਦੀ ਅਗਵਾਈ ਵਾਲੇ ਸਮੂਹ ਨੇ ਅੱਜ ਸਾਬਕਾ ਰਾਸ਼ਟਰਪਤੀ ਰੋਡਰਿਗੋ ਦੁਤੇਰਤੇ ਦੀ ਖ਼ੂਨੀ ਨਸ਼ਾ ਵਿਰੋਧੀ ਮੁਹਿੰਮ ਦੇ ਗਵਾਹਾਂ ਦੇ ਬਿਆਨ ਅਤੇ ਹੋਰ ਵੇਰਵੇ ਦਰਜ ਕਰਨ ਲਈ ਤੱਥ ਖੋਜ ਕਮੇਟੀ ਬਣਾਈ ਹੈ ਤਾਂ ਕਿ ਸਰਕਾਰ ਇਸ ਦੀ ਵਰਤੋਂ ਕਾਨੂੰਨ ਲਾਗੂ ਕਰਨ ਵਾਲਿਆਂ ’ਤੇ ਮੁਕੱਦਮੇ ਚਲਾਉਣ ਲਈ ਕਰ ਸਕੇ। ਦੁਤੇਰਤੇ, ਜਿਸ ਦਾ ਛੇ ਸਾਲਾਂ ਦਾ ਰਾਸ਼ਟਰਪਤੀ ਕਾਰਜਕਾਲ 2022 ਵਿੱਚ ਖ਼ਤਮ ਹੋਇਆ ਸੀ, ਨੂੰ ਪਿਛਲੇ ਸਾਲ ਗ੍ਰਿਫ਼ਤਾਰ ਕਰ ਕੇ ਨੈਦਰਲੈਂਡਜ਼ ਲਿਜਾਇਆ ਗਿਆ ਸੀ, ਜਿੱਥੇ ਉਹ ਕਥਿਤ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਮਾਮਲੇ ਵਿੱਚ ਹੇਗ ਸਥਿਤ ਕੌਮਾਂਤਰੀ ਅਪਰਾਧਿਕ ਅਦਾਲਤ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ।

ਸੈਨੇਟਰ ਰੋਨਾਲਡ ਡੇਲਾ ਰੋਸਾ, ਜੋ ਦੁਤੇਰਤੇ ਦਾ ਵਫ਼ਾਦਾਰ ਸਹਿਯੋਗੀ ਅਤੇ ਉਨ੍ਹਾਂ ਦਾ ਸਾਬਕਾ ਰਾਸ਼ਟਰੀ ਪੁਲੀਸ ਮੁਖੀ ਸੀ, ਹਜ਼ਾਰਾਂ ਹੱਤਿਆਵਾਂ ਵਿੱਚ ਸਹਿ ਮੁਲਜ਼ਮ ਵਜੋਂ ਕੌਮਾਂਤਰੀ ਅਪਰਾਧਿਕ ਅਦਾਲਤ ਨੂੰ ਲੋੜੀਂਦਾ ਹੈ। ਮਨੁੱਖੀ ਅਧਿਕਾਰ ਸਮੂਹਾਂ ਅਨੁਸਾਰ ਇਸ ਬੇਰਹਿਮ ਕਾਰਵਾਈ ’ਚ ਸਿੱਧੇ ਤੌਰ ’ਤੇ ਸ਼ਾਮਲ ਹਜ਼ਾਰਾਂ ਪੁਲੀਸ ਅਧਿਕਾਰੀਆਂ ਵਿੱਚੋਂ ਬਹੁਤਿਆਂ ਦੀ ਡੂੰਘਾਈ ਨਾਲ ਜਾਂਚ ਨਹੀਂ ਕੀਤੀ ਗਈ।

Advertisement

Advertisement
Advertisement
×