DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਰੰਪ ਪ੍ਰਸ਼ਾਸਨ ’ਚ ਵੱਡੇ ਫੇਰਬਦਲ ਦੇ ਆਸਾਰ

ਸਿਆਸਤ ਤੋਂ ਲੈ ਕੇ ਆਮ ਲੋਕਾਂ ’ਚ ਮਕਬੂਲੀਅਤ ਘਟੀ; ਤੁਲਸੀ ਗਬਾਰਡ ਅਤੇ ਲੁਟਨਿਕ ’ਤੇ ਤਲਵਾਰ ਲਟਕੀ

  • fb
  • twitter
  • whatsapp
  • whatsapp
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਜ਼ਰਾਈਲ ਨਾਲ ਮਿਲ ਕੇ ਇਰਾਨ ’ਤੇ ਹਮਲਾ ਤਾਂ ਕਰ ਦਿੱਤਾ ਪਰ ਮੁਲਕ ’ਚ ਉਨ੍ਹਾਂ ਨੂੰ ਜੰਗ ਲਈ ਢੁੱਕਵੀਂ ਹਮਾਇਤ ਨਹੀਂ ਮਿਲ ਰਹੀ। ਇਸ ਤੋਂ ਖਿਝ ਕੇ ਟਰੰਪ ਆਪਣੇ ਨੇੜਲੇ ਸਹਿਯੋਗੀਆਂ ਨੂੰ ਅਹੁਦਿਆਂ ਤੋਂ ਹਟਾ ਰਹੇ ਹਨ। ਹਾਲਾਤ ਇਹ ਬਣ ਗਏ ਹਨ ਕਿ ਲੋਕਾਂ ’ਚ ਵੀ ਉਨ੍ਹਾਂ ਦੀ ਮਕਬੂਲੀਅਤ ਲਗਾਤਾਰ ਘਟ ਰਹੀ ਹੈ। ਅਟਾਰਨੀ ਜਨਰਲ ਪੈਮ ਬੋਂਡੀ ਨੂੰ ਹਟਾਉਣ ਮਗਰੋਂ ਕੌਮੀ ਇੰਟੈਲੀਜੈਂਸ ਦੀ ਡਾਇਰੈਕਟਰ ਤੁਲਸੀ ਗਬਾਰਡ ਅਤੇ ਵਣਜ ਮਾਮਲਿਆਂ ਬਾਰੇ ਮੰਤਰੀ ਹਾਵਰਡ ਲੁਟਨਿਕ ਦੇ ਅਹੁਦਿਆਂ ’ਤੇ ਵੀ ਤਲਵਾਰ ਲਟਕ ਗਈ ਹੈ। ਟਰੰਪ ਦੀ ਰੇਟਿੰਗ ’ਚ ਲਗਾਤਾਰ ਗਿਰਾਵਟ ਦਰਜ ਹੋ ਰਹੀ ਹੈ ਅਤੇ ਨਵੰਬਰ ’ਚ ਹੋਣ ਵਾਲੀਆਂ ਚੋਣਾਂ ਦਾ ਦਬਾਅ ਰਿਪਬਲਿਕਨ ਆਗੂਆਂ ’ਤੇ ਪੈ ਰਿਹਾ ਹੈ। ਕੁਝ ਭਾਈਵਾਲਾਂ ਨੇ ਕਿਹਾ ਕਿ ਬੁੱਧਵਾਰ ਨੂੰ ਟਰੰਪ ਵੱਲੋਂ ਰਾਸ਼ਟਰ ਦੇ ਨਾਮ ਦਿੱਤੇ ਸੁਨੇਹੇ ’ਚ ਇਰਾਨ ਜੰਗ ’ਤੇ ਕੰਟਰੋਲ ਹੋਣ ਦਾ ਦਾਅਵਾ ਕੀਤਾ ਗਿਆ ਪਰ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਬੂਰ ਨਹੀਂ ਪਿਆ। ਖ਼ਬਰ ਏਜੰਸੀ ਰਾਇਟਰਜ਼/ਇਪਸੋਸ ਦੇ ਤਾਜ਼ਾ ਸਰਵੇਖਣ ’ਚ ਸਿਰਫ਼ 36 ਫ਼ੀਸਦ ਅਮਰੀਕੀਆਂ ਨੇ ਟਰੰਪ ਦੀ ਕਾਰਗੁਜ਼ਾਰੀ ਨੂੰ ਵਧੀਆ ਦੱਸਿਆ ਜੋ ਉਨ੍ਹਾਂ ਦੇ ਮੌਜੂਦਾ ਕਾਰਜਕਾਲ ’ਚ ਸਭ ਤੋਂ ਘੱਟ ਹੈ। ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ਨਾਲ ਜੰਗ ਛੇੜਨ ਦੇ ਫ਼ੈਸਲੇ ਨੂੰ 60 ਫ਼ੀਸਦੀ ਲੋਕਾਂ ਨੇ ਨਕਾਰ ਦਿੱਤਾ ਜੋ ਟਰੰਪ ਲਈ ਵੱਡਾ ਝਟਕਾ ਹੈ। ਟਰੰਪ ਇਸ ਗੱਲੋਂ ਵੀ ਨਾਰਾਜ਼ ਹਨ ਕਿ ਮੀਡੀਆ ਇਰਾਨ ਜੰਗ ਦੀ ਢੁੱਕਵੀਂ ਕਵਰੇਜ ਨਹੀਂ ਕਰ ਰਿਹਾ।

ਤੁਲਸੀ ਗਬਾਰਡ ਵਿਦੇਸ਼ ’ਚ ਅਮਰੀਕੀ ਫ਼ੌਜੀ ਕਾਰਵਾਈਆਂ ਦੀ ਆਲੋਚਨਾ ਕਰਦੀ ਆ ਰਹੀ ਹੈ। ਉਨ੍ਹਾਂ ਬੀਤੇ ਸਾਲ ਜੂਨ ’ਚ ਵੀਡੀਓ ਜਾਰੀ ਕਰ ਕੇ ਜੰਗ ਦੀ ਵਕਾਲਤ ਕਰਨ ਵਾਲੇ ਸਿਆਸੀ ਆਗੂਆਂ ਦੀ ਲਾਹ-ਪਾਹ ਕੀਤੀ ਸੀ ਜਿਸ ਕਾਰਨ ਵ੍ਹਾਈਟ ਹਾਊਸ ਖ਼ਫ਼ਾ ਹੋ ਗਿਆ ਸੀ।

Advertisement

Advertisement
Advertisement
×