DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

European union: Iceland ਵਿੱਚ ਮੈਂਬਰਸ਼ਿਪ ਬਾਰੇ ਰਾਇਸ਼ੁਮਾਰੀ ਲਈ ਵੋਟਿੰਗ

ਵੱਖ-ਵੱਖ ਮੁੱਦਿਆਂ ’ਤੇ ਦੋ ਹਿੱਸਿਆਂ ਵਿੱਚ ਵੰਡੇ ਨਜ਼ਰ ਆਏ ਲੋਕ

  • fb
  • twitter
  • whatsapp
  • whatsapp
featured-img featured-img
ਆਈਸਲੈਂਡ ਦੀ ਪ੍ਰਧਾਨ ਮੰਤਰੀ ਕ੍ਰਿਸਟ੍ਰਨ ਫਰੌਸਟਾਡੋਟੀਰ ਰੇਕਾਵਿਕ ਵਿਖੇ ਆਪਣੇ ਪਤੀ ਈਨਾਰ ਬਰਗਰ ਨਾਲ ਰਾਇਸ਼ੁਮਾਰੀ ਵਿੱਚ ਹਿੱਸਾ ਲੈਣ ਜਾਂਦੀ ਹੋਈ। -ਫੋਟੋ: ਰਾਇਟਰਜ਼
Advertisement

ਆਈਸਲੈਂਡ ਦੇ ਲੋਕਾਂ ਨੇ ਅੱਜ ਇਸ ਗੱਲ ’ਤੇ ਵੋਟ ਪਾਈ ਕਿ ਕੀ ਮੁਲਕ ਨੂੰ ਯੂਰੋਪੀਅਨ ਯੂਨੀਅਨ ਨਾਲ ਮੈਂਬਰਸ਼ਿਪ ਬਾਰੇ ਗੱਲਬਾਤ ਮੁੜ ਸ਼ੁਰੂ ਕਰਨੀ ਚਾਹੀਦੀ ਹੈ ਜਾਂ ਨਹੀਂ। ਰਹਿਣ-ਸਹਿਣ ਦੇ ਖ਼ਰਚੇ, ਸੁਰੱਖਿਆ, ਪ੍ਰਭੂਸੱਤਾ ਅਤੇ ਮੱਛੀ ਫੜਨ ਵਾਲੇ ਪਾਣੀਆਂ ’ਤੇ ਕੰਟਰੋਲ ਦੇ ਮੁੱਦਿਆਂ ਉੱਤੇ ਚੱਲੀ ਮੁਹਿੰਮ ਕਾਰਨ ਦੇਸ਼ ਦੇ ਲੋਕ ਦੋ ਹਿੱਸਿਆਂ ਵਿੱਚ ਵੰਡੇ ਨਜ਼ਰ ਆਏ। ਇਹ ਮੁਕਾਬਲਾ ਐਨਾ ਸਖ਼ਤ ਹੈ ਕਿ ਅੰਦਾਜ਼ਾ ਲਗਾਉਣਾ ਔਖਾ ਹੈ। ਸ਼ੁੱਕਰਵਾਰ ਨੂੰ ਆਏ ਇੱਕ ਸਰਵੇਖਣ ਮੁਤਾਬਕ, ਮਾਮੂਲੀ ਬਹੁਮਤ ਨੇ ਸਰਕਾਰ ਦੀ ਉਸ ਤਜਵੀਜ਼ ਦਾ ਵਿਰੋਧ ਕੀਤਾ ਜਿਸ ਵਿੱਚ ਗੱਲਬਾਤ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ। ਇਹ ਪਹਿਲੇ ਸਰਵੇਖਣਾਂ ਤੋਂ ਥੋੜਾ ਉਲਟ ਹੈ, ਜਿਨ੍ਹਾਂ ਵਿੱਚ ਗੱਲਬਾਤ ਦੇ ਸਮਰਥਕਾਂ ਦੀ ਮਾਮੂਲੀ ਲੀਡ ਦਿਖਾਈ ਗਈ ਸੀ।

ਗੱਲਬਾਤ ਦੇ ਹੱਕ ਵਿੱਚ ‘ਹਾਂ’ ਕਹਿਣ ਵਾਲੇ ਪ੍ਰਚਾਰਕਾਂ ਦਾ ਕਹਿਣਾ ਹੈ ਕਿ ਯੂਨੀਅਨ ਵਿੱਚ ਸ਼ਾਮਲ ਹੋਣ ਨਾਲ ਉੱਚ ਵਿਆਜ ਦਰਾਂ ਤੋਂ ਰਾਹਤ ਮਿਲ ਸਕਦੀ ਹੈ ਅਤੇ ਯੂਕਰੇਨ ਦੀ ਜੰਗ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਆਰਕਟਿਕ ਦੇ ਇੱਕ ਹੋਰ ਟਾਪੂ ਗਰੀਨਲੈਂਡ ਬਾਰੇ ਦਿੱਤੀਆਂ ਗਈਆਂ ਧਮਕੀਆਂ ਕਾਰਨ ਅਸਥਿਰ ਹੋਏ ਸੰਸਾਰ ਵਿੱਚ ਵਧੇਰੇ ਸੁਰੱਖਿਆ ਮਿਲ ਸਕਦੀ ਹੈ। ‘ਨਹੀਂ’ ਕਹਿਣ ਵਾਲੇ ਪ੍ਰਚਾਰਕਾਂ ਦਾ ਤਰਕ ਹੈ ਕਿ ਯੂਰੋਪੀਅਨ ਯੂਨੀਅਨ ਦੀ ਮੈਂਬਰਸ਼ਿਪ ਟਾਪੂ ਦੀ ਪ੍ਰਭੂਸੱਤਾ ਅਤੇ ਮੱਛੀ ਫੜਨ ਵਾਲੇ ਪਾਣੀਆਂ ਲਈ ਖ਼ਤਰਾ ਬਣ ਸਕਦੀ ਹੈ। ਮੁਲਕ ਦੀ ਪ੍ਰਧਾਨ ਮੰਤਰੀ ਕ੍ਰਿਸਟਰੂਨ ਫਰੋਸਟਾਡੋਟਿਰ ਨੇ ਅੱਜ ਰਾਜਧਾਨੀ ਵਿੱਚ ਆਪਣੀ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਰਾਇਸ਼ੁਮਾਰੀ ਦੀ ਇਸ ਮੁਹਿੰਮ ਨੇ ਦੁਨੀਆ ਵਿੱਚ ਆਈਸਲੈਂਡ ਦੀ ਸਥਿਤੀ ਬਾਰੇ ਬਹਿਸ ਨੂੰ ਛੇੜ ਦਿੱਤਾ ਹੈ।

Advertisement

Advertisement
Advertisement
×