European Union ਦੇ ਵਫ਼ਦ ਵੱਲੋਂ mass graves ਵਾਲੀ ਥਾਂ ਦਾ Visit
ਸ੍ਰੀਲੰਕਾ ’ਚ ਲੋਕਾਂ ਨੇ ਕੌਮਾਂਤਰੀ ਏਜੰਸੀਆਂ ਤੋਂ ਜਾਂਚ ਕਰਾੳੁਣ ਲੲੀ ਮੁਜ਼ਾਹਰਾ ਕੀਤਾ
ਸ੍ਰੀਲੰਕਾ ’ਚ ਚੈਮਾਨੀ ਸਮੂਹਿਕ ਕਬਰਾਂ ਵਾਲੀ ਥਾਂ ਦਾ ਦੌਰਾ ਕਰਨ ਪਹੁੰਚੇ ਯੂਰੋਪੀਅਨ ਯੂਨੀਅਨ ਦੇ ਵਫ਼ਦ ਦਾ ਪੀੜਤ ਪਰਿਵਾਰਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਕੌਮਾਂਤਰੀ ਏਜੰਸੀਆਂ ਵੱਲੋਂ ਜਾਂਚ ਕਰਵਾਈ ਜਾਵੇ। ਸ੍ਰੀਲੰਕਾ ਦੇ ਉੱਤਰੀ ਜਾਫਨਾ ਜ਼ਿਲ੍ਹੇ ’ਚ ਸਥਿਤ ਚੈਮਾਨੀ ਦੇਸ਼ ’ਚ ਲਗਪਗ ਤਿੰਨ ਦਹਾਕੇ ਲੰਮੇ ਚੱਲੀ ਖ਼ਾਨਾਜੰਗੀ ਦੌਰਾਨ ਲਾਪਤਾ ਹੋਏ ਨਾਗਰਿਕਾਂ ਨੂੰ ਉਥੇ ਦਫ਼ਨਾਉਣ ਕਾਰਨ ਚਰਚਾ ’ਚ ਰਿਹਾ ਹੈ।
ਲਾਪਤਾ ਵਿਅਕਤੀਆਂ ਦੇ ਪਰਿਵਾਰਾਂ ਨਾਲ ਸਬੰਧਤ ਐਸੋਸੀਏਸ਼ਨ ਦੇ ਬੈਨਰ ਹੇਠ ਵੱਡੀ ਗਿਣਤੀ ’ਚ ਇਕੱਠੀਆਂ ਹੋਈਆਂ ਔਰਤਾਂ ਅਤੇ ਪੀੜਤਾਂ ਨੇ ਹੱਥਾਂ ’ਚ ਤਖ਼ਤੀਆਂ ਅਤੇ ਲਾਪਤਾ ਹੋਏ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਫੜੀਆਂ ਹੋਈਆਂ ਸਨ। ਵਫ਼ਦ ’ਚ ਯੂਰੋਪੀਅਨ ਯੂਨੀਅਨ ਸਮੇਤ ਫਰਾਂਸ, ਜਰਮਨੀ, ਇਟਲੀ ਅਤੇ ਨੈਦਰਲੈਂਡਜ਼ ਦੇ ਸਫ਼ੀਰ ਸ਼ਾਮਲ ਸਨ। ਮਨੁੱਖੀ ਹੱਕਾਂ ਦੇ ਵਕੀਲ ਰਨੀਤਾ ਗਣਆਨਰਾਜਾ ਅਨੁਸਾਰ 93 ਦਿਨਾਂ ਦੀ ਖੁਦਾਈ ਦੌਰਾਨ ਹੁਣ ਤੱਕ 467 ਮਨੁੱਖੀ ਪਿੰਜਰ ਬਰਾਮਦ ਹੋ ਚੁੱਕੇ ਹਨ। ਬੀਤੇ ਦਿਨ ਵੀ ਤਿੰਨ ਬੱਚਿਆਂ ਸਮੇਤ 13 ਹੋਰ ਪਿੰਜਰ ਮਿਲੇ ਸਨ। ਖੁਦਾਈ ਦੌਰਾਨ ਬੱਚਿਆਂ ਦੇ ਦੁੱਧ ਦੀਆਂ ਬੋਤਲਾਂ, ਸਕੂਲੀ ਬੈਗ, ਖਿਡੌਣੇ ਅਤੇ ਸੜੀਆਂ ਹੱਡੀਆਂ ਵੀ ਬਰਾਮਦ ਹੋਈਆਂ ਹਨ। ਫਰਵਰੀ 2025 ’ਚ ਉਸਾਰੀ ਦੇ ਕੰਮਾਂ ਦੌਰਾਨ ਇੱਥੋਂ ਪਹਿਲੀ ਵਾਰ ਪਿੰਜਰ ਮਿਲੇ ਸਨ।

