Pak occupied Kashmir ਦੇ ਸੱਤ ਹਲਕਿਆਂ ’ਚ Elections postponed
ਚਾਰ ਸੀਟਾਂ ’ਤੇ ਹਿੰਸਾ ਅਤੇ ਧਾਂਦਲੀ ਦੇ ਦੋਸ਼ਾਂ ਦਰਮਿਆਨ ਵੋਟਾਂ ਪੲੀਆ
ਮਕਬੂਜ਼ਾ ਕਸ਼ਮੀਰ ’ਚ ਸੋਮਵਾਰ ਨੂੰ ਹਿੰਸਾ ਅਤੇ ਧਾਂਦਲੀ ਦੇ ਦੋਸ਼ਾਂ ਦਰਮਿਆਨ ਚੋਣਾਂ ਦਾ ਤੀਜਾ ਅਤੇ ਆਖਰੀ ਪੜਾਅ ਚਾਰ ਹਲਕਿਆਂ ’ਚ ਮੁਕੰਮਲ ਹੋਇਆ। ਪੁਣਛ ਡਿਵੀਜ਼ਨ ਦੇ ਬਾਗ਼ ਅਤੇ ਹਵੇਲੀ ਜ਼ਿਲ੍ਹਿਆਂ ’ਚ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਈ ਜਦਕਿ ਸੁਰੱਖਿਆ ਕਾਰਨਾਂ ਕਰ ਕੇ ਸੱਤ ਹਲਕਿਆਂ ’ਚ ਚੋਣਾਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀਆਂ ਗਈਆਂ।
ਵੋਟਿੰਗ ਦੌਰਾਨ ਖ਼ਿੱਤੇ ਦੇ ਕੁਝ ਇਲਾਕਿਆਂ ’ਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਵਰਕਰਾਂ ਵਿਚਕਾਰ ਝੜਪਾਂ ਹੋਈਆਂ। ਚੋਣ ਕਮਿਸ਼ਨ ਨੇ ਚਾਰ ਹਲਕਿਆਂ ਦੇ 803 ਪੋਲਿੰਗ ਸਟੇਸ਼ਨਾਂ ’ਚੋਂ ਜ਼ਿਆਦਾਤਰ ਨੂੰ ਸੰਵੇਦਨਸ਼ੀਲ ਜਾਂ ਗੰਭੀਰ ਨਾਜ਼ੁਕ ਐਲਾਨਿਆ ਹੋਇਆ ਸੀ। ਚੋਣ ਕਮਿਸ਼ਨ ਨੇ ਪੁਣਛ ਡਿਵੀਜ਼ਨ ਦੀਆਂ ਸੱਤ ਸੀਟਾਂ ’ਤੇ ਅਮਨ ਕਾਨੂੰਨ ਦੀ ਹਾਲਤ ਖ਼ਰਾਬ ਹੋਣ ਕਾਰਨ ਚੋਣਾਂ ਮੁਲਤਵੀ ਕਰ ਦਿੱਤੀਆਂ। ਪੀ ਪੀ ਪੀ ਨੇ ਪੀ ਐੱਮ ਐੱਲ-ਐੱਨ ’ਤੇ ਗੜਬੜੀ ਦੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਪੋਲਿੰਗ ਸਟੇਸ਼ਨਾਂ ’ਤੇ ਉਨ੍ਹਾਂ ਦੀ ਪਾਰਟੀ ਦੇ ਪੋਲਿੰਗ ਏਜੰਟਾਂ ਨੂੰ ਜ਼ਬਰਦਸਤੀ ਬਾਹਰ ਕੱਢ ਕੇ ਬੈਲੇਟ ਪੇਪਰਾਂ ’ਤੇ ਮੋਹਰਾਂ ਲਾਈਆਂ ਗਈਆਂ।
ਜ਼ਿਕਰਯੋਗ ਹੈ ਕਿ ਪਹਿਲੇ ਅਤੇ ਦੂਜੇ ਪੜਾਅ ਦੀਆਂ ਚੋਣਾਂ 27 ਜੁਲਾਈ ਅਤੇ 2 ਅਗਸਤ ਨੂੰ ਹੋਈਆਂ ਸਨ, ਜਿਨ੍ਹਾਂ ’ਚ ਪੀ ਐੱਮ ਐੱਲ-ਐੱਨ ਨੇ ਬਹੁਮਤ ਹਾਸਲ ਕਰ ਲਿਆ ਹੈ ਅਤੇ ਹੁਣ ਉਹ ਸਰਕਾਰ ਬਣਾਉਣ ਲਈ ਤਿਆਰ ਹੈ। ਦੂਜੇ ਪਾਸੇ ਭਾਰਤ ਸਰਕਾਰ ਦਾ ਦਾਅਵਾ ਹੈ ਕਿ ਮਕਬੂਜ਼ਾ ਕਸ਼ਮੀਰ ਵੀ ਭਾਰਤ ਦਾ ਹਿੱਸਾ ਹੈ।

