ਲੰਡਨ, 23 ਸਤੰਬਰ
ਲੰਡਨ ਤੋਂ ਨੀਸ ਜਾ ਰਹੀ ਬ੍ਰਿਟਿਸ਼ ਏਅਰਵੇਜ਼ ਦੀ ਉਡਾਣ ਵਿੱਚ ਸਵਾਰ 73 ਸਾਲਾ ਔਰਤ, ਜਿਸ ਬਾਰੇ ਸੋਚਿਆ ਜਾ ਰਿਹਾ ਸੀ ਕਿ ਸੌਂ ਰਹੀ ਸੀ, ਦੀ ਮੌਤ ਹੋ ਗਈ। ਔਰਤ ਦੇ ਨਾਲ ਦੀ ਸੀਟ ਵਾਲੇ ਨੇ ਜਦੋਂ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਾ ਉਠੀ। ਇਸ ਤੋਂ ਬਾਅਦ ਉਸ ਵਿਅਕਤੀ ਨੇ ਜਹਾਜ਼ ਦੇ ਅਮਲੇ ਨੂੰ ਸੂਚਿਤ ਕੀਤਾ। ਚਾਲਕ ਦਲ ਨੇ ਪੈਰਾਮੈਡਿਕਸ ਨੂੰ ਸੂਚਿਤ ਕੀਤਾ, ਜਿਸ ਨੇ ਉਸ ਦਾ ਇਲਾਜ ਸ਼ੁਰੂ ਕੀਤਾ ਪਰ ਉਹ ਉਦੋਂ ਤੱਕ ਮਰ ਚੁੱਕੀ ਸੀ। ਮੰਨਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਦਿਲ ਦੇ ਦੌਰੇ ਕਾਰਨ ਹੋਈ ਹੈ। ਔਰਤ ਦੀ ਜਹਾਜ਼ ਦੇ ਉੱਡਦੇ ਸਮੇਂ ਹੀ ਹੋ ਗਈ ਸੀ ਪਰ ਇਸ ਦਾ ਪਤਾ ਜਹਾਜ਼ ਦੇ ਉਤਰਨ ’ਤੇ ਲੱਗਿਆ।