DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Venezuela ਵਿੱਚ ਭੂਚਾਲ ਦੇ ਝਟਕਿਆਂ ਕਾਰਨ ਮੁੜ ਸਹਿਮ

ਰਿਕਟਰ ਪੈਮਾਨੇ ’ਤੇ ਸ਼ਿੱਦਤ 4.6 ਮਾਪੀ; ਬਚਾਅ ਕਰਮੀ ਜ਼ਿੰਦਾ ਬਚੇ ਲੋਕਾਂ ਦੀ ਭਾਲ ਵਿੱਚ ਜੁਟੇ

  • fb
  • twitter
  • whatsapp
  • whatsapp
featured-img featured-img
ਲਾ ਗੁਏਰਾ ਵਿੱਚ ਖੁੱਲ੍ਹੀ ਥਾਂ ਇਕੱਤਰ ਹੋਏ ਭੂਚਾਲ ਪੀੜਤ ਲੋਕ। -ਫੋਟੋ: ਰਾਇਟਰਜ਼
Advertisement

ਪਿਛਲੇ ਹਫ਼ਤੇ ਆਏ ਤਬਾਹਕੁਨ ਭੂਚਾਲਾਂ ਤੋਂ ਬਾਅਦ ਅੱਜ ਤੜਕੇ ਵੈਨੇਜ਼ੁਏਲਾ ਵਿੱਚ ਮੁੜ ਭੂਚਾਲ ਦਾ ਤੇਜ਼ ਝਟਕਾ ਮਹਿਸੂਸ ਕੀਤਾ ਗਿਆ। ਇਸ ਦੌਰਾਨ ਆਮ ਨਾਗਰਿਕ ਅਤੇ ਐਮਰਜੈਂਸੀ ਬਚਾਅ ਕਰਮੀ ਜ਼ਿੰਦਾ ਬਚੇ ਲੋਕਾਂ ਦੀ ਭਾਲ ਲਈ ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਮਲਬੇ ਨੂੰ ਲਗਾਤਾਰ ਫਰੋਲ ਰਹੇ ਹਨ।

ਯੂਨਾਈਟਿਡ ਸਟੇਟਸ ਜੀਓਲੋਜੀਕਲ ਸਰਵੇ (ਯੂ ਐੱਸ ਜੀ ਐੱਸ) ਮੁਤਾਬਕ, ਇਹ ਝਟਕਾ ਸਥਾਨਕ ਸਮੇਂ ਅਨੁਸਾਰ ਸਵੇਰੇ 7.01 ਵਜੇ ਵੈਨੇਜ਼ੁਏਲਾ ਦੇ ਕੈਰੇਬੀਅਨ ਸਾਹਿਲ ’ਤੇ ਸਥਿਤ ਕਾਰਾਬਾਲੇਡਾ ਤੋਂ ਲਗਪਗ 27 ਕਿਲੋਮੀਟਰ ਉੱਤਰ ਵਿੱਚ ਆਇਆ, ਜਿਸ ਦੀ ਸ਼ਿੱਦਤ ਰਿਕਟਰ ਪੈਮਾਨੇ ’ਤੇ 4.6 ਮਾਪੀ ਗਈ। ਦੂਜੇ ਪਾਸੇ, ਕੋਲੰਬੀਆ ਦੇ ਭੂ-ਵਿਗਿਆਨਕ ਸਰਵੇਖਣ ਨੇ ਇਸ ਦੀ ਸ਼ਿੱਦਤ 5.1 ਦੱਸੀ ਹੈ। ਵੈਨੇਜ਼ੁਏਲਾ ਦੀ ਕੌਮੀ ਅਸੈਂਬਲੀ ਦੇ ਨੇਤਾ ਜੌਰਜ ਰੌਡਰਿਗਜ਼ ਨੇ ਕਿਹਾ ਕਿ ਇਸ ਤਾਜ਼ਾ ਝਟਕੇ ਕਾਰਨ ਫ਼ਿਲਹਾਲ ਕਿਸੇ ਹੋਰ ਵੱਡੇ ਨੁਕਸਾਨ ਦੀ ਕੋਈ ਤੁਰੰਤ ਰਿਪੋਰਟ ਨਹੀਂ ਹੈ।

Advertisement

ਹਾਲਾਂਕਿ, ਇਸ ਝਟਕੇ ਕਾਰਨ ਰਾਜਧਾਨੀ ਕਰਾਕਸ ਦੇ ਲੋਕ ਡਰ ਕੇ ਚੀਕਦੇ ਹੋਏ ਸੜਕਾਂ ’ਤੇ ਨਿਕਲ ਆਏ। ਕਰਾਕਸ ਦੇ ਚਾਕਾਓ ਇਲਾਕੇ ਵਿੱਚ ਆਪਣੀ ਇਮਾਰਤ ਖ਼ਾਲੀ ਕਰ ਕੇ ਬਾਹਰ ਆਈ 51 ਸਾਲਾ ਕੌਨਸੇਪਸੀਓਨ ਹਰਨਾਂਡੇਜ਼ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ, ‘‘ਅਸੀਂ ਇੱਕ ਵਾਰ ਫਿਰ ਸੜਕਾਂ ’ਤੇ ਆ ਗਏ ਹਾਂ। ਮੈਨੂੰ ਨਹੀਂ ਪਤਾ ਕਿ ਸਾਨੂੰ ਕਦੋਂ ਸੱਚੀ ਸ਼ਾਂਤੀ ਦਾ ਪਲ ਨਸੀਬ ਹੋਵੇਗਾ।’’

Advertisement

ਅੱਜ ਆਏ ਭੂਚਾਲ ਦੇ ਇਸ ਝਟਕੇ ਨੇ ਸਭ ਤੋਂ ਵੱਧ ਪ੍ਰਭਾਵਿਤ ਬੰਦਰਗਾਹ ਸ਼ਹਿਰ ਲਾ ਗੁਏਰਾ ਨੂੰ ਵੀ ਹਿਲਾ ਕੇ ਰੱਖ ਦਿੱਤਾ। ਇੱਥੇ ਸਥਾਨਕ ਅਤੇ ਕੌਮਾਂਤਰੀ ਬਚਾਅ ਟੀਮਾਂ ਪਿਛਲੇ ਪੰਜ ਦਿਨਾਂ ਤੋਂ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਕੰਮ ਵਿੱਚ ਜੁਟੀਆਂ ਹੋਈਆਂ ਹਨ।

ਭਾਰਤੀ ਫ਼ੌਜ ਦੇ ਫੀਲਡ ਹਸਪਤਾਲ ਨੇ ਮੋਰਚਾ ਸੰਭਾਲਿਆ

ਕਰਾਕਸ: ਭੂਚਾਲ ਦੀ ਮਾਰ ਹੇਠ ਆਏ ਵੈਨੇਜ਼ੁਏਲਾ ਵਿੱਚ ‘ਅਪਰੇਸ਼ਨ ਅਮਿਸਤਾਦ’ ਤਹਿਤ ਤਾਇਨਾਤ ਕੀਤਾ ਗਿਆ ਭਾਰਤੀ ਫ਼ੌਜ ਦਾ ਫੀਲਡ ਹਸਪਤਾਲ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ ਅਤੇ 24 ਘੰਟੇ ਮੁਫ਼ਤ ਡਾਕਟਰੀ ਸੇਵਾਵਾਂ ਮੁਹੱਈਆ ਕਰ ਰਿਹਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਵੈਨੇਜ਼ੁਏਲਾ ਵਿੱਚ ਭਾਰਤੀ ਦੂਤਘਰ ਨੇ ਦੱਸਿਆ ਕਿ ਬਹੁਤ ਹੀ ਤਜਰਬੇਕਾਰ ਡਾਕਟਰਾਂ ਦੀ ਭਾਰਤੀ ਮੈਡੀਕਲ ਟੀਮ ਨੇ ਕਰਾਕਸ ਦੇ ‘ਇੰਟਰਨੈਸ਼ਨਲ ਲਾ ਰਿਨਕੋਨਾਡਾ ਰੇਸਟਰੈਕ’ ਵਿੱਚ ਕੈਂਪ ਸਥਾਪਤ ਕੀਤਾ ਹੈ। ਦੂਤਘਰ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਹ ਮੈਡੀਕਲ ਕੈਂਪ ਹੁਣ ਪੂਰੀ ਤਰ੍ਹਾਂ ਚਾਲੂ ਹੈ। ਸੇਵਾਵਾਂ 24 ਘੰਟੇ ਖੁੱਲ੍ਹੀਆਂ ਹਨ ਅਤੇ ਸਾਰੀਆਂ ਸੇਵਾਵਾਂ ਬਿਲਕੁਲ ਮੁਫ਼ਤ ਹਨ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਵੀ ਸੋਸ਼ਲ ਮੀਡੀਆ ਪੋਸਟ ਵਿੱਚ ਦੱਸਿਆ ਕਿ ਵੈਨੇਜ਼ੁਏਲਾ ਵਿੱਚ ‘ਅਪਰੇਸ਼ਨ ਅਮਿਸਤਾਦ’ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਫ਼ੌਜ ਦਾ ਇਹ ਫੀਲਡ ਹਸਪਤਾਲ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਮਦਰਦੀ ਦਾ ਹੱਥ ਵਧਾ ਰਿਹਾ ਹੈ। -ਪੀਟੀਆਈ

Advertisement
×