DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Japan ’ਚ EarthQuake: ਮ੍ਰਿਤਕਾਂ ਦੀ ਗਿਣਤੀ 18 ਹੋਈ

ਰਾਹਤ ਤੇ ਬਚਾਅ ਕਾਰਜ ਜਾਰੀ; ਹਜ਼ਾਰਾਂ ਘਰਾਂ ਦੀ ਬਿਜਲੀ ਤੇ ਪਾਣੀ ਸਪਲਾਈ ਪ੍ਰਭਾਵਿਤ

  • fb
  • twitter
  • whatsapp
  • whatsapp
featured-img featured-img
ਜਪਾਨ ਦੇ ਯਾਤਸੂਸ਼ੀਰੋ ਸ਼ਹਿਰ ਦੇ ਕੁਮਾਮਾਤੋ ਖੇਤਰ ਵਿਚ ਇਕ ਕਾਰ ਮਲਬੇ ਹੇਠ ਦੱਬੀ ਹੋਈ। -ਫੋਟੋ: ਰਾਇਟਰਜ਼
Advertisement

ਜਪਾਨ ਦੇ ਦੱਖਣ-ਪੱਛਮੀ ਖੇਤਰ ਕੁਮਾਮੋਤੋ ਵਿੱਚ ਆਏ 7.1 ਤੀਬਰਤਾ ਦੇ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 18 ਹੋ ਗਈ ਹੈ, 62 ਤੋਂ ਵੱਧ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਛੇ ਦੀ ਹਾਲਤ ਗੰਭੀਰ ਹੈ। ਮਲਬੇ ਹੇਠ ਫਸੇ ਵਿਅਕਤੀਆਂ ਦੀ ਭਾਲ ਲਈ ਬਚਾਅ ਤੇ ਰਾਹਤ ਕਾਰਜ ਜਾਰੀ ਹਨ।

ਸਭ ਤੋਂ ਵੱਧ ਨੁਕਸਾਨ ਕਾਸ਼ਿਮਾ ਸ਼ਹਿਰ ਦੇ ਇਓਨ ਮਾਲ ਵਿੱਚ ਹੋਇਆ ਹੈ, ਜਿੱਥੇ ਹਜ਼ਾਰਾਂ ਲੋਕ ਮੌਜੂਦ ਸਨ। ਕੰਪਨੀ ਅਨੁਸਾਰ ਕਰੀਬ 3,000 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਤੋਂ ਬਾਅਦ ਮਾਲ ਦੇ ਇੱਕ ਹਿੱਸੇ ਵਿੱਚ ਗੈਸ ਧਮਾਕਾ ਹੋਇਆ, ਜਿਸ ਕਾਰਨ ਦੂਜੀ ਮੰਜ਼ਿਲ ਢਹਿ ਗਈ। ਘਟਨਾ ਵੇਲੇ ਉਥੇ ਕੁਝ ਲੋਕ ਕੰਮ ਕਰ ਰਹੇ ਸਨ। ਇਸ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਤਿੰਨ ਹੋਰ ਲਾਪਤਾ ਹਨ।

Advertisement

ਯਾਤਸੁਸ਼ੀਨੋ ਸਥਿਤ ਨਿਪੋਨ ਪੇਪਰ ਇੰਡਸਟਰੀਜ਼ ਦੇ ਕਾਰਖ਼ਾਨੇ ਵਿੱਚ ਚਿਮਨੀ ਡਿੱਗਣ ਨਾਲ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਸੱਤ ਵਿਅਕਤੀਆਂ ਨੂੰ ਬਚਾਅ ਲਿਆ ਗਿਆ ਹੈ, ਜਦਕਿ ਚਾਰ ਹੋਰਾਂ ਦੇ ਮਲਬੇ ਹੇਠ ਫਸੇ ਹੋਣ ਦੀ ਸੰਭਾਵਨਾ ਹੈ। ਭੂਚਾਲ ਕਾਰਨ ਲਗਪਗ 34,900 ਘਰਾਂ ਦੀ ਬਿਜਲੀ ਅਤੇ 15,000 ਘਰਾਂ ਦੀ ਪਾਣੀ ਸਪਲਾਈ ਪ੍ਰਭਾਵਿਤ ਹੋਈ ਹੈ। 8,800 ਤੋਂ ਵੱਧ ਵਿਅਕਤੀਆਂ ਨੇ ਘਰਾਂ ਨੂੰ ਛੱਡ ਕੇ ਰਾਹਤ ਕੈਂਪਾਂ ਵਿੱਚ ਸ਼ਰਨ ਲਈ ਹੈ। ਜਪਾਨ ਦੀ ਸਵੈ-ਰੱਖਿਆ ਫੌਜ, ਐਮਰਜੈਂਸੀ ਟੀਮਾਂ ਅਤੇ ਤਾਇਵਾਨ ਦੀਆਂ ਅੱਗ ਬੁਝਾਊ ਟੀਮਾਂ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।

Advertisement

ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਨੇ ਕਿਹਾ ਕਿ ਮਲਬੇ ਹੇਠ ਫਸੇ ਲੋਕਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਜ਼ਰੂਰੀ ਸਾਮਾਨ ਭੇਜਿਆ ਜਾ ਰਿਹਾ ਹੈ। ਬੁਲੇਟ ਟਰੇਨ ਸੇਵਾਵਾਂ ਹਾਲੇ ਵੀ ਬੰਦ ਹਨ, ਜਦਕਿ ਕੁਝ ਉਡਾਣਾਂ ਵੀ ਰੱਦ ਕੀਤੀਆਂ ਗਈਆਂ ਹਨ। ਜਪਾਨ ਦੁਨੀਆ ਦੇ ਸਭ ਤੋਂ ਵੱਧ ਭੂਚਾਲ-ਪ੍ਰਭਾਵਿਤ ਦੇਸ਼ਾਂ ਵਿੱਚੋਂ ਇੱਕ ਹੈ। ਕੁਮਾਮੋਤੋ ਵਿੱਚ 2016 ਵਿੱਚ ਵੀ ਭੂਚਾਲ ਕਾਰਨ 50 ਵਿਅਕਤੀਆਂ ਦੀ ਮੌਤ ਹੋਈ ਸੀ।

Advertisement
×