ਦੁਬਈ: ਬੱਸ ਤੇ ਟਰੱਕ ਦੀ ਟੱਕਰ; 27 ਮਜ਼ਦੂਰ ਜ਼ਖ਼ਮੀ

ਦੁਬਈ: ਬੱਸ ਤੇ ਟਰੱਕ ਦੀ ਟੱਕਰ; 27 ਮਜ਼ਦੂਰ ਜ਼ਖ਼ਮੀ

ਦੁਬਈ, 13 ਜਨਵਰੀ

ਦੁਬਈ ਵਿੱਚ ਅੱਜ ਇੱਕ ਬੱਸ ਅਤੇ ਟਰੱਕ ਦੀ ਟੱਕਰ ਕਾਰਨ 27 ਮਜ਼ਦੂਰ ਜ਼ਖ਼ਮੀ ਹੋ ਗੲੇ, ਜਿਨ੍ਹਾਂ ਵਿੱਚ ਜ਼ਿਆਦਾਤਰ ਭਾਰਤੀ ਹਨ। ਗਲਫ਼ ਨਿਊਜ਼ ਦੀ ਖ਼ਬਰ ਮੁਤਾਬਕ ਬੱਸ ਵਿੱਚ ਸਵਾਰ ਇਹ ਸਾਰੇ ਮਜ਼ਦੂਰ ਜੇਬੇਲ ਅਲੀ ਉਦਯੋਗਿਕ ਖੇਤਰ ’ਚ ਸਥਿਤ ਇਤਰ (ਪਰਫਿਊਮ) ਬਣਾਉਣ ਵਾਲੀ ਫੈਕਟਰੀ ’ਚ ਕੰਮ ਕਰਨ ਜਾ ਰਹੇ ਸਨ। ਰਿਪੋਰਟ ਮੁਤਾਬਕ 27 ਮਜ਼ਦੂਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਦੁਬਈ ਇਨਵੈਸਟਮੈਂਟ ਪਾਰਕ ਸਥਿਤ ਐੱਨਐੱਮਸੀ ਰਾਇਲ ਹਸਪਤਾਲ ’ਚ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੁਬਈ ਪੁਲੀਸ ਦੇ ਅਧਿਕਾਰੀ ਸੈਫ ਮੁਹੈਰ-ਅਲ-ਮਜਰੌਈ ਨੇ ਕਿਹਾ ਕਿ 27 ਜਣਿਆਂ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਮੁਤਾਬਕ ਬੱਸ ਅਤੇ ਟਰੱਕ ਵਿਚਾਲੇ ਢੁੱਕਵੀਂ ਦੂਰੀ ਨਾ ਹੋਣ ਕਾਰਨ ਇਹ ਘਟਨਾ ਵਾਪਰੀ ਹੈ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ਼ਹਿਰ

View All