DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Xi Jinping ਦਾ ਹਵਾਈ ਅੱਡੇ ’ਤੇ Welcome ਕਰਨਗੇ Donald Trump

ਚੀਨ ਦੇ ਰਾਸ਼ਟਰਪਤੀ ਦਾ ਅਮਰੀਕਾ ਦੌਰਾ ਅਗਲੇ ਹਫ਼ਤੇ

  • fb
  • twitter
  • whatsapp
  • whatsapp
featured-img featured-img
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ। ਫਾਈਲ ਫੋਟੋ
Advertisement

ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਚੀਨ ਦੇ ਆਗੂ ਦਾ ਪਹਿਲਾ ਸਰਕਾਰੀ ਅਮਰੀਕਾ ਦੌਰਾ ਅਗਲੇ ਹਫ਼ਤੇ ਹੋ ਰਿਹਾ ਹੈ, ਜਦੋਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਾਸ਼ਿੰਗਟਨ ਪੁੱਜ ਰਹੇ ਹਨ। ਇੱਥੇ ਉਹ ਵ੍ਹਾਈਟ ਹਾਊਸ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਅਹਿਮ ਗੱਲਬਾਤ ਕਰਨਗੇ।

ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਬੁੱਧਵਾਰ ਨੂੰ ਸ਼ੀ ਦਾ ਜਹਾਜ਼ ਵਾਸ਼ਿੰਗਟਨ ਦੇ ਬਾਹਰ ਸਥਿਤ ਜੁਆਇੰਟ ਬੇਸ ਐਂਡਰਿਊਜ਼ ’ਤੇ ਉਤਰੇਗਾ, ਤਾਂ ਰਾਸ਼ਟਰਪਤੀ ਟਰੰਪ ਖ਼ੁਦ ਉਨ੍ਹਾਂ ਦਾ ਸਵਾਗਤ ਕਰਨਗੇ। ਇਹ ਕਾਫ਼ੀ ਗ਼ੈਰ-ਮਾਮੂਲੀ ਗੱਲ ਹੈ, ਕਿਉਂਕਿ ਟਰੰਪ ਆਮ ਤੌਰ ’ਤੇ ਵਿਦੇਸ਼ੀ ਨੇਤਾਵਾਂ ਨੂੰ ਵ੍ਹਾਈਟ ਹਾਊਸ ਵਿੱਚ ਹੀ ਮਿਲਦੇ ਹਨ। ਇਸ ਦੌਰੇ ਦਾ ਮੁੱਖ ਹਿੱਸਾ ਵੀਰਵਾਰ ਨੂੰ ਹੋਵੇਗਾ, ਜਦੋਂ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ, ਵ੍ਹਾਈਟ ਹਾਊਸ ਦੀ ਸਟੇਟ ਫਲੋਰ ’ਤੇ ਹੋਣ ਵਾਲੇ ਰਸਮੀ ਸਵਾਗਤ ਸਮਾਰੋਹ ਵਿੱਚ ਸ਼ੀ ਜਿਨਪਿੰਗ ਅਤੇ ਉਨ੍ਹਾਂ ਦੀ ਪਤਨੀ ਪੈਂਗ ਲਿਉਆਨ ਦਾ ਸਵਾਗਤ ਕਰਨਗੇ। ਟਰੰਪ ਅਤੇ ਸ਼ੀ ਰੋਜ਼ ਗਾਰਡਨ ਵਿੱਚ ਫ਼ੌਜਾਂ ਦੀ ਸਲਾਮੀ ਦਾ ਜਾਇਜ਼ਾ ਵੀ ਲੈਣਗੇ ਅਤੇ ਫਿਰ ਬੰਦ ਕਮਰੇ ਵਿੱਚ ਗੱਲਬਾਤ ਕਰਨਗੇ।

Advertisement

ਜਦੋਂ ਦੋਵੇਂ ਨੇਤਾ ਆਪਣੇ ਕੰਮ ਵਿੱਚ ਰੁੱਝੇ ਹੋਣਗੇ, ਤਾਂ ਅਮਰੀਕੀ ਰਾਸ਼ਟਰਪਤੀ ਦੀ ਪਤਨੀ ਅਤੇ ਪੈਂਗ ਲਿਉਆਨ ਵੱਖਰੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੀਆਂ। ਵੀਰਵਾਰ ਨੂੰ ਸ਼ੀ ਅਤੇ ਉਨ੍ਹਾਂ ਦੀ ਪਤਨੀ ਨੂੰ ਸਨਮਾਨਿਤ ਮਹਿਮਾਨ ਵਜੋਂ ਸੱਦਾ ਦਿੱਤਾ ਜਾਵੇਗਾ, ਜਿੱਥੇ ਟਰੰਪ ਅਤੇ ਫਸਟ ਲੇਡੀ ਈਸਟ ਰੂਮ ਵਿੱਚ ਚੀਨੀ ਵਫ਼ਦ ਲਈ ਸਟੇਟ ਡਿਨਰ (ਰਾਤ ਦੇ ਖਾਣੇ) ਦੀ ਮੇਜ਼ਬਾਨੀ ਕਰਨਗੇ।

Advertisement

ਤੇਲ ਖੇਤਰ ’ਚ ਹੋਰ ਮਾੜੇ ਹਾਲਾਤ ਹੋ ਸਕਦੇ ਸੀ...

ਵਾਸ਼ਿੰਗਟਨ: ਹਾਲਾਤ ਇਸ ਨਾਲੋਂ ਕਿਤੇ ਵੱਧ ਮਾੜੇ ਹੋ ਸਕਦੇ ਸੀ। ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਰਵਰੀ ਦੇ ਅਖ਼ੀਰ ਵਿੱਚ ਇਰਾਨ ਵਿਰੁੱਧ ਆਪਣੀ ਜੰਗ ਸ਼ੁਰੂ ਕੀਤੀ ਸੀ, ਤਾਂ ਊਰਜਾ ਵਿਸ਼ਲੇਸ਼ਕਾਂ ਨੇ ਖ਼ਤਰਨਾਕ ਚਿਤਾਵਨੀਆਂ ਦਿੱਤੀਆਂ ਸਨ ਕਿ ਲੰਮੇ ਸਮੇਂ ਤੱਕ ਚੱਲਣ ਵਾਲੇ ਇਸ ਟਕਰਾਅ ਦੌਰਾਨ ਤੇਲ ਦੀਆਂ ਕੀਮਤਾਂ ਦੁੱਗਣੇ ਨਾਲੋਂ ਵੀ ਵੱਧ ਹੋ ਸਕਦੀਆਂ ਹਨ ਅਤੇ ਨਿਵੇਸ਼ਕਾਂ ਤੇ ਵਾਹਨ ਚਾਲਕਾਂ ਨੂੰ ਮੁਸ਼ਕਲ ਸਫ਼ਰ ਲਈ ਤਿਆਰ ਰਹਿਣਾ ਚਾਹੀਦਾ ਹੈ। ਜੰਗ ਲਗਾਤਾਰ ਜਾਰੀ ਹੈ ਅਤੇ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਵੀ ਬਣਿਆ ਹੋਇਆ ਹੈ ਪਰ ਇਸ ਛੇ ਮਹੀਨੇ ਪੁਰਾਣੇ ਸੰਘਰਸ਼ ਦੌਰਾਨ, ਜਿਸ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ, ਸਭ ਤੋਂ ਭੈੜੀਆਂ ਭਵਿੱਖਬਾਣੀਆਂ ਅਜੇ ਤੱਕ ਸੱਚ ਸਾਬਤ ਨਹੀਂ ਹੋਈਆਂ ਹਨ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਜੋ ਅਗਲੇ ਹਫ਼ਤੇ ਵਾਸ਼ਿੰਗਟਨ ਦੇ ਬਹੁਤ ਉਡੀਕੇ ਜਾ ਰਹੇ ਸਰਕਾਰੀ ਦੌਰੇ ’ਤੇ ਆ ਰਹੇ ਹਨ, ਇਸ ਗੱਲ ਦਾ ਪੁਖ਼ਤਾ ਦਾਅਵਾ ਕਰ ਸਕਦੇ ਹਨ ਕਿ ਦੁਨੀਆ ਇਸ ਲਈ ਉਨ੍ਹਾਂ ਦੇ ਦੇਸ਼ ਦੀ ਊਰਜਾ ਰਣਨੀਤੀ ਦੀ ਧੰਨਵਾਦੀ ਹੈ। -ਏਪੀ

Advertisement
×