DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Donald Trump ਵੱਲੋਂ Iran ’ਤੇ ਹੋਰ ਮਾਲੀ ਪਾਬੰਦੀਆਂ ਲਗਾਉਣ ਦੀ ਤਿਆਰੀ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਕਸਰ ਕਹਿੰਦੇ ਹਨ ਕਿ ਉਨ੍ਹਾਂ ਨੇ ਇਰਾਨ ਨਾਲ ਆਪਣੀ ਜੰਗ ਉਦੋਂ ਸ਼ੁਰੂ ਕੀਤੀ, ਜਦੋਂ 50 ਸਾਲਾਂ ਦੇ ਆਰਥਿਕ ਦਬਾਅ ਇਸ ਮੁਲਕ ਦੀਆਂ ਪਰਮਾਣੂ ਹਥਿਆਰ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਵਿੱਚ ਨਾਕਾਮ ਰਹੇ ਸਨ ਪਰ ਹੁਣ ਉਹ...

  • fb
  • twitter
  • whatsapp
  • whatsapp
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਕਸਰ ਕਹਿੰਦੇ ਹਨ ਕਿ ਉਨ੍ਹਾਂ ਨੇ ਇਰਾਨ ਨਾਲ ਆਪਣੀ ਜੰਗ ਉਦੋਂ ਸ਼ੁਰੂ ਕੀਤੀ, ਜਦੋਂ 50 ਸਾਲਾਂ ਦੇ ਆਰਥਿਕ ਦਬਾਅ ਇਸ ਮੁਲਕ ਦੀਆਂ ਪਰਮਾਣੂ ਹਥਿਆਰ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਵਿੱਚ ਨਾਕਾਮ ਰਹੇ ਸਨ ਪਰ ਹੁਣ ਉਹ ਇਸ ਗੱਲ ’ਤੇ ਜ਼ੋਰ ਦੇ ਰਹੇ ਹਨ ਕਿ ਇੱਕ ਹੋਰ ਵਿੱਤੀ ਪਾਬੰਦੀ ਇਸ ਜੰਗ ਨੂੰ ਖ਼ਤਮ ਕਰ ਸਕਦੀ ਹੈ।

ਟਰੰਪ ਪ੍ਰਸ਼ਾਸਨ ਨੂੰ ਉਮੀਦ ਹੈ ਕਿ ਮਹੀਨਿਆਂ ਦੀ ਬੰਬਾਰੀ ਨੇ ਇਰਾਨੀ ਅਰਥਚਾਰੇ ਨੂੰ ਅਜਿਹੇ ਮੁਕਾਮ ’ਤੇ ਪਹੁੰਚਾ ਦਿੱਤਾ ਹੈ ਜੋ ਇਸ ਦੀ ਲੀਡਰਸ਼ਿਪ ਨੂੰ ਇਸ ਦਾ ਪਰਮਾਣੂ ਪ੍ਰੋਗਰਾਮ ਖ਼ਤਮ ਕਰਨ ਅਤੇ ਹਰਮੁਜ਼ ਜਲ ਮਾਰਗ ਮੁੜ ਪੂਰੀ ਤਰ੍ਹਾਂ ਖੋਲ੍ਹਣ ਦੀਆਂ ਮੰਗਾਂ ਅੱਗੇ ਝੁਕਣ ਲਈ ਮਜਬੂਰ ਕਰੇਗਾ। ਇਰਾਨ ਵੱਲੋਂ ਮੁਆਵਜ਼ਾ ਮੰਗੇ ਜਾਣ ’ਤੇ ਪ੍ਰਤੀਕਿਰਿਆ ਦਿੰਦਿਆਂ ਟਰੰਪ ਨੇ ਕਿਹਾ ਕਿ ਹੁਣ ਉਹ ਇਰਾਨ ਤੋਂ ਉਨ੍ਹਾਂ ਸਾਰੇ ਲੋਕਾਂ ਲਈ ਮੁਆਵਜ਼ਾ ਮੰਗ ਰਹੇ ਹਨ ਜੋ ਸੜਕ ਕਿਨਾਰੇ ਬੰਬਾਰੀ ਅਤੇ ਕਈ ਹਮਲਿਆਂ ’ਚ ਜਾਂ ਤਾਂ ਮਾਰੇ ਗਏ ਜਾਂ ਗੰਭੀਰ ਜ਼ਖ਼ਮੀ ਹੋ ਗਏ।

Advertisement

Advertisement
Advertisement
×