DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Donald Trump ਨੇ ਕ੍ਰਿਪਟੋ ਕਾਰੋਬਾਰ ਤੋਂ 1.2 ਅਰਬ ਡਾਲਰ ਕਮਾਏ

ਰਾਸ਼ਟਰਪਤੀ ਡੋਨਲਡ ਟਰੰਪ ਨੇ ਪਿਛਲੇ ਸਾਲ ਆਪਣੇ ਕ੍ਰਿਪਟੋ ਕਾਰੋਬਾਰਾਂ ਤੋਂ ਤਕਰੀਬਨ 1.2 ਅਰਬ ਅਮਰੀਕੀ ਡਾਲਰ ਕਮਾਏ ਹਨ। ਇਹ ਜਾਣਕਾਰੀ ਬੀਤੇ ਦਿਨ ਜਾਰੀ ਕੀਤੇ ਗਏ ਫੈੱਡਰਲ ਦਸਤਾਵੇਜ਼ ਤੋਂ ਪ੍ਰਾਪਤ ਹੋਈ ਹੈ। ਟਰੰਪ ਨੇ ਜਦੋਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ ਤਾਂ ਉਦੋਂ...

  • fb
  • twitter
  • whatsapp
  • whatsapp
Advertisement

ਰਾਸ਼ਟਰਪਤੀ ਡੋਨਲਡ ਟਰੰਪ ਨੇ ਪਿਛਲੇ ਸਾਲ ਆਪਣੇ ਕ੍ਰਿਪਟੋ ਕਾਰੋਬਾਰਾਂ ਤੋਂ ਤਕਰੀਬਨ 1.2 ਅਰਬ ਅਮਰੀਕੀ ਡਾਲਰ ਕਮਾਏ ਹਨ। ਇਹ ਜਾਣਕਾਰੀ ਬੀਤੇ ਦਿਨ ਜਾਰੀ ਕੀਤੇ ਗਏ ਫੈੱਡਰਲ ਦਸਤਾਵੇਜ਼ ਤੋਂ ਪ੍ਰਾਪਤ ਹੋਈ ਹੈ। ਟਰੰਪ ਨੇ ਜਦੋਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ ਤਾਂ ਉਦੋਂ ਇਹ ਬਿਲਕੁਲ ਨਵੇਂ ਸਟਾਰਟਅੱਪ ਸਨ, ਪਰ ਹੁਣ ਇਨ੍ਹਾਂ ਨਵੇਂ ਉੱਦਮਾਂ ਦੀ ਕਮਾਈ ਨੇ ਉਨ੍ਹਾਂ ਦੀ ਉਸ ਜਾਇਦਾਦ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਜਿਸ ਨੂੰ ਇਕੱਠਾ ਕਰਨ ਵਿੱਚ ਦਹਾਕੇ ਲੱਗ ਗਏ ਸਨ। ਇਨ੍ਹਾਂ ਦੀ ਇਸ ਤੇਜ਼ੀ ਨਾਲ ਹੋਈ ਤਰੱਕੀ ਦਾ ਮੁੱਖ ਕਾਰਨ ਦੋ ਅਰਬਪਤੀ ਨਿਵੇਸ਼ਕ ਅਤੇ ਨਾਲ ਹੀ ਟਰੰਪ ਦਾ ਆਪਣਾ ਉਹ ਕਦਮ ਹੈ ਜਿਸ ਰਾਹੀਂ ਉਨ੍ਹਾਂ ਇਸ ਇੰਡਸਟਰੀ ’ਤੇ ਹੋਣ ਵਾਲੀ ਫੈੱਡਰਲ ਕਾਰਵਾਈ ਨੂੰ ਰੋਕ ਦਿੱਤਾ ਸੀ। ਸਾਲਾਨਾ ਖ਼ੁਲਾਸਾ ਰਿਪੋਰਟ ਅਨੁਸਾਰ ਟਰੰਪ ਨੂੰ ਆਪਣੇ ‘ਵਰਲਡ ਲਿਬਰਟੀ ਫਾਈਨੈਂਸ਼ੀਅਲ’ ਕਾਰੋਬਾਰ ਤੋਂ ਨਵੇਂ ਕ੍ਰਿਪਟੋ ਉਤਪਾਦ ਵੇਚ ਕੇ 50 ਕਰੋੜ ਅਮਰੀਕੀ ਡਾਲਰ ਤੋਂ ਵੱਧ ਦੀ ਕਮਾਈ ਹੋਈ, ਜਿਸ ਵਿੱਚ ‘ਗਵਰਨੈਂਸ ਟੋਕਨ’ ਵੀ ਸ਼ਾਮਲ ਸਨ। ਇੱਕ ਹੋਰ ਕ੍ਰਿਪਟੋ ਕਾਰੋਬਾਰ ‘ਸੀ ਆਈ ਸੀ ਡਿਜੀਟਲ ਐੱਲ ਐੱਲ ਸੀ’ ਨੇ ਉਨ੍ਹਾਂ ਦੇ ਚਿਹਰੇ ਵਾਲੇ ਯਾਦਗਾਰੀ ਕਿਸਮ ਦੇ ‘ਮੀਮ’ ਸਿੱਕੇ ਵੇਚ ਕੇ 60 ਕਰੋੜ ਅਮਰੀਕੀ ਡਾਲਰ ਤੋਂ ਵੱਧ ਦੀ ਕਮਾਈ ਕੀਤੀ। ਟਰੰਪ ਦੀ ਜਾਇਦਾਦ ਮੁਕਾਬਲੇ ਕ੍ਰਿਪਟੋ ਦੀ ਇਹ ਤਰੱਕੀ ਖ਼ਾਸ ਤੌਰ ’ਤੇ ਹੈਰਾਨ ਕਰਨ ਵਾਲੀ ਹੈ, ਕਿਉਂਕਿ ਉਨ੍ਹਾਂ ਦੇ ਪਰਿਵਾਰਕ ਕਾਰੋਬਾਰ ਦਾ ਰਵਾਇਤੀ ਮੁੱਖ ਹਿੱਸਾ ਵੀ ਪਿਛਲੇ ਸਾਲ ਤੇਜ਼ੀ ਨਾਲ ਵਧਿਆ ਸੀ।

Advertisement
Advertisement
×