ਤਾਲਿਬਾਨ ਨੂੰ ਮਾਨਤਾ ਦੇਣ ’ਤੇ ਚਰਚਾ ‘ਜਲਦਬਾਜ਼ੀ’: ਡੌਮੀਨਿਕ ਰਾਬ

ਬਰਤਾਨਵੀ ਨਾਗਰਿਕਾਂ ਦੀ ਸੁਰੱਖਿਆ ਲਈ ਤਾਲਿਬਾਨ ਨਾਲ ਗੱਲਬਾਤ ਅਹਿਮ ਕਰਾਰ

ਤਾਲਿਬਾਨ ਨੂੰ ਮਾਨਤਾ ਦੇਣ ’ਤੇ ਚਰਚਾ ‘ਜਲਦਬਾਜ਼ੀ’: ਡੌਮੀਨਿਕ ਰਾਬ

ਇਸਲਾਮਾਬਾਦ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਬਰਤਾਨਵੀ ਵਿਦੇਸ਼ ਸਕੱਤਰ ਡੌਮੀਨਿਕ ਰਾਬ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕਰੈਸ਼ੀ। -ਫੋਟੋ: ਰਾਇਟਰਜ਼

ਇਸਲਾਮਾਬਾਦ, 3 ਸਤੰਬਰ

ਬਰਤਾਨੀਆ ਦੇ ਵਿਦੇਸ਼ ਸਕੱਤਰ ਡੌਮੀਨਿਕ ਰਾਬ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨਾਲ ਗੱਲਬਾਤ ਕਈ ਕਾਰਨਾਂ ਕਰਕੇ ਅਹਿਮ ਹੈ, ਜਿਸ ਵਿੱਚ ਬ੍ਰਿਟਿਸ਼ ਨਾਗਰਿਕਾਂ ਲਈ ਸੁਰੱਖਿਅਤ ਰਸਤਾ ਸ਼ਾਮਲ ਹੈ, ਪਰ ਉਨ੍ਹਾਂ ਇਸ ਨੂੰ ਅਧਿਕਾਰਤ ਤੌਰ ’ਤੇ ਮਾਨਤਾ ਦੇਣ ਦੀ ਚਰਚਾ ਨੂੰ ‘‘ਜਲਦਬਾਜ਼ੀ’’ ਕਰਾਰ ਦਿੰਦਿਆਂ ਖਾਰਜ ਕਰ ਦਿੱਤਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਦੇ ਨਾਲ ਇੱਥੇ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਬਰਤਾਨੀਆ ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਮੰਤਰੀ ਰਾਬ ਨੇ ਕਿਹਾ ਕਿ ਕੁਝ ਹੱਦ ਤੱਕ ਤਾਲਿਬਾਨ ਦੇ ਸਮਰਥਨ ਤੋਂ ਬਿਨਾਂ ਤਕਰੀਬਨ 15,000 ਲੋਕਾਂ ਨੂੰ ਕਾਬੁਲ ਤੋਂ ਕੱਢਣਾ ਸੰਭਵ ਨਹੀਂ ਹੋਵੇਗਾ। ਉਨ੍ਹਾਂ ਕਿਹਾ, ‘ਅਸੀਂ ਜੋ ਰੁਖ ਅਪਣਾ ਰਹੇ ਹਾਂ, ਉਹ ਇਹ ਹੈ ਕਿ ਅਸੀਂ ਤਾਲਿਬਾਨ ਨੂੰ ਬਤੌਰ ਸਰਕਾਰ ਮਾਨਤਾ ਨਹੀਂ ਦਿੰਦੇ ਹਾਂ ਪਰ ਸਾਨੂੰ ਉਨ੍ਹਾਂ ਨਾਲ ਸਹਿਯੋਗ ਅਤੇ ਸਿੱਧੀ ਗੱਲਬਾਤ ਕਰਨੀ ਅਹਿਮ ਲੱਗਦੀ ਹੈ। ਕਾਰਨ ਇਹ ਹੈ ਬਹੁਤ ਸਾਰੇ ਮੁੱਦੇ ਹਨ, ਜਿਨ੍ਹਾਂ ’ਤੇ ਚਰਚਾ ਦੀ ਲੋੜ ਹੈ, ਇਨ੍ਹਾਂ ਵਿੱਚ ਬਰਤਾਨਵੀ ਨਾਗਰਿਕਾਂ ਤੇ ਬਰਤਾਨੀਆ ਸਰਕਾਰ ਨਾਲ ਕੰਮ ਕਰ ਚੁੱਕੇ ਅਫਗਾਨ ਲੋਕਾਂ ਲਈ ਸੁਰੱਖਿਅਤ ਰਸਤੇ ਦਾ ਸਵਾਲ ਵੀ ਸ਼ਾਮਲ ਹੈ।’ ਉਨ੍ਹਾਂ ਨੇ ਉਮੀਦ ਪ੍ਰਗਟਾਈ ਤਾਲਿਬਾਨ ਜਲਦੀ ਹੀ ਅਫ਼ਗਾਨਿਸਤਾਨ ’ਚ ਸਥਿਰਤਾ ਲਿਆਏਗਾ ਅਤੇ ਹਿੰਸਾ ’ਤੇ ਪੂਰੀ ਤਰ੍ਹਾਂ ਰੋਕ ਲੱਗ ਜਾਵੇਗੀ। ਪਰ ਨਾਲ ਹੀ ਉਨ੍ਹਾਂ ਕਿਹਾ ਕਿ ਫਿਲਹਾਲ ਤਾਲਿਬਾਨ ਨੂੰ ਮਾਨਤਾ ਦੇਣ ’ਤੇ ਚਰਚਾ ਕਰਨਾ ‘‘ਜਲਦਬਾਜ਼ੀ’’ ਹੋਵੇਗੀ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All