DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Greenland ਦੀ Security ਕਰਨ ਲਈ Denmark ਡਟਿਆ

NATO ਮੁਲਕਾਂ ਦੀ ਮੀਟਿੰਗ ਤੋਂ ਪਹਿਲਾਂ Trump ਦੀ ਮੰਗ ਖ਼ਾਰਜ

  • fb
  • twitter
  • whatsapp
  • whatsapp
featured-img featured-img
ਅੰਕਾਰਾ ’ਚ ਨਾਟੋ ਸਿਖਰ ਸੰਮੇਲਨ ’ਚ ਹਿੱਸਾ ਲੈਂਦੇ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫ੍ਰੈਡਰਿਕਸਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ। -ਫੋਟੋ: ਰਾਇਟਰਜ਼
Advertisement

ਤੁਰਕੀ ’ਚ ਨਾਟੋ ਮੁਲਕਾਂ ਦੇ ਆਗੂਆਂ ਦੀ ਮੀਟਿੰਗ ਤੋਂ ਪਹਿਲਾਂ ਗ੍ਰੀਨਲੈਂਡ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫ੍ਰੈਡਰਿਕਸਨ ਨੇ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਉਸ ਮੰਗ ਨੂੰ ਸਖ਼ਤੀ ਨਾਲ ਖ਼ਾਰਜ ਕਰ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਗ੍ਰੀਨਲੈਂਡ ਦਾ ਕੰਟਰੋਲ ਅਮਰੀਕਾ ਨੂੰ ਸੌਂਪਣ ਦੀ ਗੱਲ ਆਖੀ ਸੀ। ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਗ੍ਰੀਨਲੈਂਡ ਵਿਕਾਊ ਨਹੀਂ ਹੈ ਅਤੇ ਸਾਰੇ ਸਹਿਯੋਗੀ ਮੁਲਕਾਂ ਨੂੰ ਗ੍ਰੀਨਲੈਂਡ ਦੇ ਲੋਕਾਂ ਦੇ ਫ਼ੈਸਲਾ ਲੈਣ ਦੇ ਅਧਿਕਾਰ, ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਡੈਨਮਾਰਕ, ਨਾਟੋ ਸਮੇਤ ਆਪਣੇ ਖੇਤਰ ਦੇ ਇੱਕ-ਇੱਕ ਇੰਚ ਜ਼ਮੀਨ ਦੀ ਰੱਖਿਆ ਲਈ ਤਿਆਰ ਹੈ।

ਇਸ ਮੁੱਦੇ ’ਤੇ ਆਈਸਲੈਂਡ ਦੀ ਪ੍ਰਧਾਨ ਮੰਤਰੀ ਕ੍ਰਿਸਟਰਨ ਫਰੌਸਟਾਡੋਟਿਰ ਨੇ ਡੈਨਮਾਰਕ ਦੀ ਹਮਾਇਤ ਕਰਦਿਆਂ ਕਿਹਾ ਕਿ ਗ੍ਰੀਨਲੈਂਡ ਉੱਥੋਂ ਦੇ ਲੋਕਾਂ ਦਾ ਹੈ। ਉਨ੍ਹਾਂ ਨਾਟੋ ਮੁਲਕਾਂ ਨੂੰ ਆਪਸੀ ਵਿਵਾਦ ਛੱਡ ਕੇ ਰੂਸ ਵਰਗੇ ਬਾਹਰੀ ਖ਼ਤਰਿਆਂ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕੀਤੀ। ਇਸ ਦੌਰਾਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ, ਰੂਸੀ ਮਿਜ਼ਾਈਲ ਹਮਲਿਆਂ ਨੂੰ ਰੋਕਣ ਲਈ ਯੂਕਰੇਨ ਨੂੰ ਪੈਟ੍ਰਿਆਟ ਹਵਾਈ ਰੱਖਿਆ ਪ੍ਰਣਾਲੀਆਂ ਦੇ ਨਿਰਮਾਣ ਲਈ ਲਾਇਸੈਂਸ ਦੇਵੇਗਾ। ਟਰੰਪ ਨੇ ਨਾਟੋ ਸੰਮੇਲਨ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਦੌਰਾਨ ਇਹ ਵਾਅਦਾ ਕੀਤਾ। ਉਨ੍ਹਾਂ ਯੂਕਰੇਨੀ ਰਾਸ਼ਟਰਪਤੀ ਦੀ ਸ਼ਲਾਘਾ ਵੀ ਕੀਤੀ।

Advertisement

Advertisement
Advertisement
×