DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਡੈਮੋਕਰੈਟਿਕ ਸੈਨੇਟਰ ਵੱਲੋਂ Green Card Bill ਦੀ ਮੁੜ ਹਮਾਇਤ

ਤਜਵੀਜ਼ਸ਼ੁਦਾ ਕਾਨੂੰਨ ਨਾਲ 80 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਹੋਵੇਗਾ

  • fb
  • twitter
  • whatsapp
  • whatsapp
Advertisement

ਕੈਲੀਫੋਰਨੀਆ ਤੋਂ ਡੈਮੋਕਰੈਟਿਕ ਸੈਨੇਟਰ ਐਲੈਕਸ ਪੈਡੀਲਾ ਨੇ ਐੱਚ-1ਬੀ ਵੀਜ਼ਾ ਧਾਰਕਾਂ ਸਮੇਤ ਅਮਰੀਕਾ ਵਿੱਚ ਲੰਮੇ ਸਮੇਂ ਤੋਂ ਰਹਿ ਰਹੇ ਲੱਖਾਂ ਲੋਕਾਂ ਨੂੰ ਕਾਨੂੰਨੀ ਤੌਰ ’ਤੇ ਸਥਾਈ ਰੂਪ ਵਿੱਚ ਰਹਿਣ ਦਾ ਰਾਹ ਦੇਣ ਵਾਲੇ ਬਿੱਲ ਨੂੰ ਅੱਗੇ ਵਧਾਉਣ ਦੀ ਕੋੋਸ਼ਿਸ਼ ਕੀਤੀ ਹੈ। ਪੈਡੀਲਾ ਨੇ ਸੋਮਵਾਰ ਨੂੰ ਇਮੀਗ੍ਰੇਸ਼ਨ ਐਕਟ ਆਫ-1929 ਦੇ ਇਮੀਗ੍ਰੇਸ਼ਨ ਪ੍ਰੋਵੀਜ਼ਨਜ਼ ਨੂੰ ਨਵਿਆਉਣ ਵਾਲੇ ਬਿੱਲ ਦੀ ਮੁੜ ਹਮਾਇਤ ਕੀਤੀ। ਇਹ ਬਿੱਲ ਪਹਿਲੀ ਵਾਰ ਪਿਛਲੇ ਸਾਲ ਪੇਸ਼ ਕੀਤਾ ਗਿਆ ਸੀ। ਤਜਵੀਜ਼ਸ਼ੁਦਾ ਕਾਨੂੰਨ ਲਾਗੂ ਹੋਣ ਨਾਲ ਗ੍ਰੀਨ ਕਾਰਡ ਦੀ ਉਡੀਕ ’ਚ ਬੈਠੇ ਵੱਖ-ਵੱਖ ਵਰਗਾਂ ਦੇ 80 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਹੋਵੇਗਾ।

ਇਸ ਬਿੱਲ ਦਾ ਮਕਸਦ ਅਮਰੀਕਾ ਦੇ ‘ਪੁਰਾਣੇ ਹੋ ਚੁੱਕੇ’ ਇਮੀਗ੍ਰੇਸ਼ਨ ਸਿਸਟਮ ਵਿੱਚ ‘ਸਮਝਦਾਰੀ ਭਰਿਆ’ ਸੁਧਾਰ ਕਰਨਾ ਹੈ, ਤਾਂ ਕਿ ਦੇਸ਼ ਭਰ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ‘ਯੋਜਨਾਬੱਧ ਹਮਲਿਆਂ’ ਦਾ ਮੁਕਾਬਲਾ ਕੀਤਾ ਜਾ ਸਕੇ। ਇਸ ਕਾਨੂੰਨ ਤਹਿਤ, ਅਮਰੀਕਾ ਵਿੱਚ ਲੰਮੇ ਸਮੇਂ ਤੋਂ ਰਹਿ ਰਹੇ ਲੋਕਾਂ ਨੂੰ ਸਥਾਈ ਨਿਵਾਸ (ਪੀ ਆਰ) ਲਈ ਅਪਲਾਈ ਕਰਨ ਦੀ ਖੁੱਲ੍ਹ ਦੇਣ ਦੀ ਤਜਵੀਜ਼ ਹੈ, ਬਸ਼ਰਤੇ ਉਹ ਅਪਲਾਈ ਕਰਨ ਤੋਂ ਪਹਿਲਾਂ ਘੱਟੋ-ਘੱਟ ਸੱਤ ਸਾਲ ਤੱਕ ਲਗਾਤਾਰ ਦੇਸ਼ ਵਿੱਚ ਰਹੇ ਹੋਣ। ਪੈਡੀਲਾ ਨੇ ਕਿਹਾ, ‘‘ਸਾਲ ਪਹਿਲਾਂ ਮੈਂ ਸਖ਼ਤ ਮਿਹਨਤ ਕਰਨ ਵਾਲੇ ਪਰਵਾਸੀਆਂ ਨਾਲ ਟਰੰਪ ਪ੍ਰਸ਼ਾਸਨ ਦੇ ਜ਼ਾਲਮ ਵਿਹਾਰ ਦਾ ਵਿਰੋਧ ਕਰਨ ਲਈ ਇਹ ਬਿੱਲ ਪੇਸ਼ ਕੀਤਾ ਸੀ। ਉਦੋਂ ਤੋਂ ਰਾਸ਼ਟਰਪਤੀ ਟਰੰਪ ਦੀ ਡਰ ਫੈਲਾਉਣ ਦੀ ਮੁਹਿੰਮ ਹੋਰ ਤੇਜ਼ ਹੋ ਗਈ ਹੈ ਅਤੇ ਪਰਿਵਾਰ ਲਗਾਤਾਰ ਬੇਯਕੀਨੀ ਦੇ ਮਾਹੌਲ ਵਿੱਚ ਜੀ ਰਹੇ ਹਨ, ਜਦੋੋਂਕਿ ਉਨ੍ਹਾਂ ਇਸ ਦੇਸ਼ ਵਿੱਚ ਆਪਣੀ ਜ਼ਿੰਦਗੀ ਬਣਾਈ ਹੈ।’’

Advertisement

Advertisement
Advertisement
×