Saudi Arabia, Türkiye ਤੇ pak ਵਿਚਾਲੇ ਰੱਖਿਆ ਕਰਾਰ
ਤਿੰਨ ਖੇਤਰੀ ਤਾਕਤਾਂ ਸਾਊਦੀ ਅਰਬ, ਤੁਰਕੀ ਅਤੇ ਪਾਕਿਸਤਾਨ ਨੇ ਅਹਿਮ ‘ਮੱਕਾ ਰੱਖਿਆ ਸਮਝੌਤੇ’ ’ਤੇ ਦਸਤਖ਼ਤ ਕੀਤੇ ਹਨ ਜਿਸ ਤਹਿਤ ਤਿੰਨੋਂ ਮੁਲਕਾਂ ਵਿੱਚੋਂ ਕਿਸੇ ਇੱਕ ’ਤੇ ਵੀ ਹਮਲੇ ਨੂੰ ਸਾਰਿਆਂ ’ਤੇ ਹਮਲਾ ਮੰਨਿਆ ਜਾਵੇਗਾ। ਸਮਝੌਤੇ ’ਤੇ ਸਾਊਦੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ,...
ਤਿੰਨ ਖੇਤਰੀ ਤਾਕਤਾਂ ਸਾਊਦੀ ਅਰਬ, ਤੁਰਕੀ ਅਤੇ ਪਾਕਿਸਤਾਨ ਨੇ ਅਹਿਮ ‘ਮੱਕਾ ਰੱਖਿਆ ਸਮਝੌਤੇ’ ’ਤੇ ਦਸਤਖ਼ਤ ਕੀਤੇ ਹਨ ਜਿਸ ਤਹਿਤ ਤਿੰਨੋਂ ਮੁਲਕਾਂ ਵਿੱਚੋਂ ਕਿਸੇ ਇੱਕ ’ਤੇ ਵੀ ਹਮਲੇ ਨੂੰ ਸਾਰਿਆਂ ’ਤੇ ਹਮਲਾ ਮੰਨਿਆ ਜਾਵੇਗਾ। ਸਮਝੌਤੇ ’ਤੇ ਸਾਊਦੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ, ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤਈਅਪ ਅਰਦੋਗਾਂ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸਾਊਦੀ ਅਰਬ ’ਚ ਸਮਝੌਤੇ ’ਤੇ ਦਸਤਖ਼ਤ ਕੀਤੇ। ਸਮਝੌਤੇ ਤਹਿਤ ਰੱਖਿਆ ਸਹਿਯੋਗ ਦੇ ਨਾਲ ਨਾਲ ਹੋਰ ਖੇਤਰਾਂ ’ਚ ਵੀ ਤਿੰਨੋਂ ਮੁਲਕ ਇੱਕ-ਦੂਜੇ ਦਾ ਸਾਥ ਦੇਣਗੇ। ਸਮਝੌਤੇ ਤਹਿਤ ਤਿੰਨੋਂ ਮੁਲਕ ਕਿਸੇ ਵੀ ਹਮਲੇ ਦਾ ਸਾਂਝੇ ਤੌਰ ’ਤੇ ਡਟ ਕੇ ਮੁਕਾਬਲਾ ਕਰਨਗੇ। ਇਹ ਸਮਝੌਤਾ ਉਸ ਸਮੇਂ ਹੋਇਆ ਹੈ ਜਦੋਂ ਗਾਜ਼ਾ ਨੂੰ ਲੈ ਕੇ ਤੁਰਕੀ ਅਤੇ ਇਜ਼ਰਾਈਲ ਵਿਚਾਲੇ ਤਣਾਅ ਵਧ ਰਿਹਾ ਹੈ। ਉਧਰ ਪੱਛਮੀ ਏਸ਼ੀਆ ’ਚ ਇਰਾਨ ਅਤੇ ਅਮਰੀਕਾ ਦੀ ਜੰਗ ਕਾਰਨ ਵੀ ਸੰਕਟ ਕਾਇਮ ਹੈ।
ਹੂਤੀ ਹਮਲਿਆਂ ਵਿੱਚ 11 ਜ਼ਖ਼ਮੀ
ਕਾਹਿਰਾ: ਯਮਨ ਦੇ ਹੂਤੀ ਬਾਗੀਆਂ ਵੱਲੋਂ ਕੀਤੇ ਗਏ ਹਮਲਿਆਂ ਵਿੱਚ ਸਾਊਦੀ ਅਰਬ ਦੇ ਦੱਖਣੀ ਖੇਤਰ ਨਜਰਾਨ ਵਿੱਚ 11 ਨਾਗਰਿਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਇੱਕ 4 ਸਾਲਾ ਬੱਚਾ ਵੀ ਸ਼ਾਮਲ ਹੈ। ਨਜਰਾਨ ਯਮਨ ਦੀ ਸਰਹੱਦ ਦੇ ਨੇੜੇ ਸਥਿਤ ਹੈ। ਸਾਊਦੀ ਫੌਜ ਦੇ ਬੁਲਾਰੇ ਤੁਰਕੀ ਅਲ-ਮਲਕੀ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚ ਸੱਤ ਸਾਊਦੀ ਨਾਗਰਿਕ, ਇੱਕ ਯਮਨ ਨਾਗਰਿਕ, ਦੋ ਮਿਸਰ ਦੇ ਨਾਗਰਿਕ ਅਤੇ ਇੱਕ ਪਾਕਿਸਤਾਨੀ ਸ਼ਾਮਲ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਹੂਤੀਆਂ ਨੇ ਨਾਗਰਿਕ ਥਾਵਾਂ ਨੂੰ ਨਿਸ਼ਾਨਾ ਬਣਾਉਂਦਿਆਂ ਅੰਨ੍ਹੇਵਾਹ ਗੋਲਾਬਾਰੀ ਕੀਤੀ। ਇਸ ਤੋਂ ਪਹਿਲਾਂ ਹੂਤੀ ਬਾਗੀਆਂ ਨੇ ਯਮਨ ਦੇ ਮਾਰਿਬ ਅਤੇ ਹਦਰਾਮੌਤ ਸੂਬਿਆਂ ਵਿੱਚ ਸਰਕਾਰ ਸਮਰਥਕ ਫੌਜੀ ਕੈਂਪਾਂ ’ਤੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ। -ਏਪੀ

