DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵੈਨੇਜ਼ੁਏਲਾ ’ਚ ਮ੍ਰਿਤਕਾਂ ਦੀ ਗਿਣਤੀ 1400 ਤੋਂ ਟੱਪੀ

ਭੂਚਾਲ ਮਗਰੋਂ 68,900 ਤੋਂ ਵੱਧ ਲੋਕ ਹਾਲੇ ਵੀ ਲਾਪਤਾ; ਸਹਾਇਤਾ ਲਈ ਕੌਮਾਂਤਰੀ ਭਾਈਚਾਰਾ ਅੱਗੇ ਆਇਆ

  • fb
  • twitter
  • whatsapp
  • whatsapp
featured-img featured-img
ਭਾਰਤ ਤੋਂ ਰਾਹਤ ਸਮੱਗਰੀ ਲੈ ਕੇ ਰਾਜਧਾਨੀ ਕਰਾਕਸ ਪੁੱਜਿਆ ਭਾਰਤੀ ਹਵਾਈ ਸੈਨਾ ਦੇ ਸੀ-17 ਗਲੋਬਮਾਸਟਰ-3 ਹਵਾਈ ਜਹਾਜ਼। -ਫੋਟੋ: ਪੀਟੀਆਈ
Advertisement

ਵੈਨੇਜ਼ੁਏਲਾ ਵਿੱਚ ਆਏ 7.2 ਅਤੇ 7.5 ਦੀ ਸ਼ਿੱਦਤ ਦੇ ਲਗਾਤਾਰ ਦੋ ਭੂਚਾਲਾਂ ਮਗਰੋਂ ਮਰਨ ਵਾਲਿਆਂ ਦੀ ਗਿਣਤੀ 1,430 ਤੱਕ ਪੁੱਜ ਗਈ ਹੈ। ਸਰਕਾਰੀ ਅੰਕੜਿਆਂ ਅਨੁਸਾਰ 68,900 ਤੋਂ ਵੱਧ ਲੋਕ ਹਾਲੇ ਵੀ ਲਾਪਤਾ ਹਨ। ਸਭ ਤੋਂ ਵੱਧ ਪ੍ਰਭਾਵਿਤ ਸੂਬੇ ਲਾ ਗੁਏਰਾ ਵਿੱਚ ਲੋਕ ਮਲਬੇ ’ਚੋਂ ਆਪਣੇ ਪਿਆਰਿਆਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਸਰਕਾਰ ਦੇ ਮਾੜੇ ਰਾਹਤ ਪ੍ਰਬੰਧਾਂ ਕਾਰਨ ਲੋਕਾਂ ਵਿੱਚ ਗੁੱਸਾ ਹੈ। ਸਥਾਨਕ ਲੋਕਾਂ ਅਨੁਸਾਰ ਫ਼ੌਜ ਅਤੇ ਪੁਲੀਸ ਮਦਦ ਕਰਨ ਦੀ ਬਜਾਏ ਸਿਰਫ਼ ਫੋਟੋਆਂ ਖਿਚਵਾ ਰਹੀ ਹੈ। ਅਤਿ ਦੀ ਗਰਮੀ ਅਤੇ ਲਾਸ਼ਾਂ ਦੀ ਬਦਬੂ ਕਾਰਨ ਰਾਹਤ ਕਾਰਜਾਂ ’ਚ ਮੁਸ਼ਕਲ ਆ ਰਹੀ ਹੈ। ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੌਡਰਿਗਜ਼ ਲਈ ਇਹ ਵੱਡੀ ਚੁਣੌਤੀ ਬਣ ਗਈ ਹੈ, ਕਿਉਂਕਿ ਮੁਲਕ ਪਹਿਲਾਂ ਹੀ ਆਰਥਿਕ ਸੰਕਟ ’ਚੋਂ ਲੰਘ ਰਿਹਾ ਹੈ। ਆਫ਼ਤ ਪ੍ਰਬੰਧਨ ਏਜੰਸੀਆਂ ਅਨੁਸਾਰ ਆਉਣ ਵਾਲੇ ਕੁਝ ਘੰਟੇ ਮਲਬੇ ਹੇਠ ਦੱਬੇ ਲੋਕਾਂ ਨੂੰ ਜਿਉਂਦੇ ਬਚਾਉਣ ਲਈ ਬਹੁਤ ਅਹਿਮ ਹਨ।

Advertisement

ਸੰਕਟ ਦੀ ਇਸ ਘੜੀ ਵਿੱਚ ਅਮਰੀਕਾ, ਬ੍ਰਾਜ਼ੀਲ, ਮੈਕਸਿਕੋ ਅਤੇ ਫਰਾਂਸ ਸਮੇਤ ਕਈ ਦੇਸ਼ਾਂ ਨੇ ਬਚਾਅ ਕਾਰਜਾਂ ਲਈ ਜਹਾਜ਼ ਅਤੇ ਹੋਰ ਸਾਧਨ ਭੇਜੇ ਹਨ; ਹਾਲਾਂਕਿ ਮੁੱਖ ਹਵਾਈ ਅੱਡਾ ਤਬਾਹ ਹੋਣ ਕਾਰਨ ਸੰਯੁਕਤ ਰਾਸ਼ਟਰ ਅਤੇ ਰੈੱਡ ਕਰਾਸ ਵਰਗੀਆਂ ਸੰਸਥਾਵਾਂ ਲਈ ਰਾਹਤ ਸਮੱਗਰੀ ਪਹੁੰਚਾਉਣੀ ਚੁਣੌਤੀ ਬਣੀ ਹੋਈ ਹੈ। ਮਾਹਿਰਾਂ ਅਨੁਸਾਰ, ਅਜਿਹੇ ਸਮੇਂ ਸਥਾਨਕ ਪੱਧਰ ’ਤੇ ਕੰਮ ਕਰ ਰਹੀਆਂ ਭਰੋਸੇਯੋਗ ਸੰਸਥਾਵਾਂ ਨੂੰ ਨਗਦ ਆਰਥਿਕ ਮਦਦ ਦੇਣਾ ਸਭ ਤੋਂ ਕਾਰਗਰ ਸਾਬਤ ਹੋਵੇਗਾ। ਇਸ ਤਰ੍ਹਾਂ ਸਥਾਨਕ ਬਾਜ਼ਾਰ ਤੋਂ ਤੁਰੰਤ ਸਾਮਾਨ ਖ਼ਰੀਦ ਕੇ ਪੀੜਤਾਂ ਤੱਕ ਪਹੁੰਚਾਇਆ ਜਾ ਸਕਦਾ ਹੈ।

Advertisement

Advertisement
×