DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Peshawar ’ਚ Raj Kapoor ਦੀ ਹਵੇਲੀ ਨੂੰ ਨੁਕਸਾਨ

ਮੋਹਲੇਧਾਰ ਮੀਂਹ ਅਤੇ ਭੂਚਾਲ ਮਗਰੋਂ ਹਵੇਲੀ ਦਾ ਕੁਝ ਹਿੱਸਾ ਡਿੱਗਿਆ

  • fb
  • twitter
  • whatsapp
  • whatsapp
Advertisement

ਉੱਘੇ ਅਦਾਕਾਰ ਰਾਜ ਕਪੂਰ ਦੀ ਇਥੇ ਇਤਿਹਾਸਕ ਹਵੇਲੀ ਦਾ ਇਕ ਹਿੱਸਾ ਮੋਹਲੇਧਾਰ ਮੀਂਹ ਅਤੇ ਸ਼ੁੱਕਰਵਾਰ ਰਾਤ ਆਏ ਭੂਚਾਲ ਮਗਰੋਂ ਡਿੱਗ ਗਿਆ। ਖ਼ੈਬਰ ਪਖ਼ਤੂਨਖ਼ਵਾ ਸੂਬੇ ’ਚ ਪੈਂਦੀ ਸਦੀ ਪੁਰਾਣੀ ਕਪੂਰ ਹਵੇਲੀ ਨੂੰ ਲਹਿੰਦੇ ਪੰਜਾਬ ਦੀ ਸਰਕਾਰ ਨੇ 2016 ’ਚ ਕੌਮੀ ਵਿਰਾਸਤ ਐਲਾਨਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਹਵੇਲੀ ਪਹਿਲਾਂ ਹੀ ਲਗਾਤਾਰ ਪੈ ਰਹੇ ਮੀਂਹ ਕਾਰਨ ਨੁਕਸਾਨੀ ਜਾ ਚੁੱਕੀ ਸੀ ਪਰ ਸ਼ੁੱਕਰਵਾਰ ਆਏ ਭੂਚਾਲ ਨੇ ਉਸ ਦੀਆਂ ਚੂਲਾਂ ਹੋਰ ਹਿਲਾ ਦਿੱਤੀਆਂ ਹਨ।

ਖ਼ੈਬਰ ਪਖ਼ਤੂਨਖ਼ਵਾ ਸੂਬੇ ਦੀ ਵਿਰਾਸਤੀ ਕੌਂਸਲ ਦੇ ਸਕੱਤਰ ਸ਼ਕੀਲ ਵਹੀਦਉੱਲਾ ਨੇ ਕਿਹਾ ਕਿ ਭੂਚਾਲ ਮਗਰੋਂ ਹਵੇਲੀ ਦੀ ਦੀਵਾਰ ਦਾ ਇਕ ਹਿੱਸਾ ਢਹਿ ਗਿਆ ਜਿਸ ਨਾਲ ਬਾਕੀ ਢਾਂਚੇ ਦੀ ਸੁਰੱਖਿਆ ਬਾਰੇ ਚਿੰਤਾ ਖੜ੍ਹੀ ਹੋ ਗਈ ਹੈ। ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਵਹੀਦੁੱਲਾ ਨੇ ਪੁਰਾਤੱਤਵ ਵਿਭਾਗ ਅਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਤਿਹਾਸਕ ਹਵੇਲੀ ਦੀ ਸਾਂਭ-ਸੰਭਾਲ ਲਈ ਫੌਰੀ ਕਦਮ ਚੁੱਕਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਹਵੇਲੀ ਦੀ ਸਾਰ ਨਾ ਲਈ ਗਈ ਤਾਂ ਖ਼ਿੱਤੇ ਦੀ ਸੱਭਿਆਚਾਰਕ ਵਿਰਾਸਤ ਨੂੰ ਵੱਡਾ ਨੁਕਸਾਨ ਹੋਵੇਗਾ। ਹਵੇਲੀ ’ਚ 40 ਕਮਰੇ ਹਨ।

Advertisement

Advertisement
Advertisement
×