ਕਰੋਨਾ: ਦੱਖਣੀ ਅਫ਼ਰੀਕਾ ਦੀ ਕੰਪਨੀ ਬਣਾਏਗੀ ‘ਫਾਈਜ਼ਰ’ ਵੈਕਸੀਨ

ਕਰੋਨਾ: ਦੱਖਣੀ ਅਫ਼ਰੀਕਾ ਦੀ ਕੰਪਨੀ ਬਣਾਏਗੀ ‘ਫਾਈਜ਼ਰ’ ਵੈਕਸੀਨ

ਜੌਹਾਨੈੱਸਬਰਗ: ਫਾਈਜ਼ਰ ਨੇ ਅੱਜ ਐਲਾਨ ਕੀਤਾ ਦੱਖਣੀ ਅਫਰੀਕਾ ਦੀ ਇੱਕ ਕੰਪਨੀ ਫਾਈਜ਼ਰ/ਬਾਇਓਐੱਨਟੈੱਕ ਕੋਵਿਡ-19 ਵੈਕਸੀਨ ਦਾ ਨਿਰਮਾਣ ਕਰੇਗੀ। ਅਫ਼ਰੀਕਾ ’ਚ ਪਹਿਲੀ ਵਾਰ ਕਰੋਨਾ ਟੀਕੇ ਦਾ ਉਤਪਾਦਨ ਹੋਵੇਗਾ। ਫਾਈਜ਼ਰ ਮੁਤਾਬਕ ਅਫਰੀਕਾ ’ਚ ਵੰਡ ਲਈ ਕੇਪਟਾਊਨ ਅਧਾਰਿਤ ‘ਦਿ ਬਾਇਓਵੈਕ ਇੰਸਟੀਚਿਊਟ’ ਵੈਕਸੀਨ ਦਾ ਨਿਰਮਾਣ ਕਰੇਗੀ ਅਤੇ ਕਰੋਨਾ ਲਾਗ ਦੇ ਕੇਸਾਂ ਦੇ ਵਾਧੇ ਦੌਰਾਨ ਇਹ ਕਦਮ ਇਸ ਮਹਾਂਦੀਪ ’ਚ ਵੈਕਸੀਨ ਦੀ ਲੋੜ ਪੂਰੀ ਕਰੇਗਾ। ਕੰਪਨੀ ਸਾਲਾਨਾ 10 ਕਰੋੜ ਖੁਰਾਕਾਂ ਬਣਾਉਣ ਦੇ ਟੀਚੇ ਨਾਲ 2022 ’ਚ ਵੈਕਸੀਨ ਦਾ ਉਤਪਾਦਨ ਸ਼ੁਰੂ ਕਰੇਗੀ। ਬਾਇਓਵੈਕ ਵੱਲੋਂ ਤਿਆਰ ਖੁਰਾਕਾਂ ਅਫਰੀਕਾ ਮਹਾਦੀਪ ਦੇ 54 ਦੇਸ਼ਾਂ ’ਚ ਵੰਡੀਆਂ ਜਾਣਗੀਆਂ। ਸੀਈਓ ਅਲਬਰਟ ਬੌਰਲਾ ਨੇ ਕਿਹਾ ਕਿ ਫਾਈਜ਼ਰ ਦਾ ਟੀਚਾ ਲੋਕਾਂ ਨੂੰ ਹਰ ਜਗ੍ਹਾ ਵੈਕਸੀਨ ਪਹੁੰਚਾਉਣ ਦਾ ਹੈ। ਬਾਇਓਵੈਕ ਦੇ ਮੁੱਖ ਕਾਰਜਕਾਰੀ ਡਾ. ਮੋਰੇਨਾ ਮਖੋਆਨਾ ਨੇ ਇਸ ਅਹਿਮ ਕਦਮ ਨਾਲ ਹੋਰ ਜ਼ਿਆਦਾ ਅਫਰੀਕੀ ਲੋਕਾਂ ਤੱਕ ਕਰੋੋਨਾ ਵੈਕਸੀਨ ਪਹੁੰਚ ਸਕੇਗੀ। -ੲੇਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All