Advertisement
ਉੱਤਰ-ਪੱਛਮੀ ਮੈਕਸਿਕੋ ਵਿੱਚ ਸ਼ਨਿੱਚਰਵਾਰ ਇੱਕ ਸੁਵਿਧਾ ਸਟੋਰ ਵਿੱਚ ਅੱਗ ਅਤੇ ਧਮਾਕੇ ਵਿੱਚ ਬੱਚਿਆਂ ਸਮੇਤ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਸੋਨੋਰਾ ਦੇ ਗਵਰਨਰ ਅਲਫੋਂਸੋ ਦੁਰਾਜ਼ੋ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਕਿਹਾ ਕਿ ਅੱਗ ਸੋਨੋਰਾ ਰਾਜ ਦੀ ਰਾਜਧਾਨੀ ਹਰਮੋਸਿਲੋ ਦੇ ਡਾਊਨਟਾਊਨ ਵਿੱਚ ਲੱਗੀ।
ਸੋਨੋਰਾ ਦੇ ਅਟਾਰਨੀ ਜਨਰਲ ਗੁਸਤਾਵੋ ਸਲਾਸ ਚਾਵੇਜ਼ ਨੇ ਮੌਤਾਂ ਦੀ ਗਿਣਤੀ ਦੱਸੀ ਅਤੇ ਕਿਹਾ ਕਿ ਜ਼ਖਮੀਆਂ ਨੂੰ ਹਰਮੋਸਿਲੋ ਦੇ ਛੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਸਲਾਸ ਚਾਵੇਜ਼ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਮੌਤਾਂ ‘ਜ਼ਹਿਰੀਲੀਆਂ ਗੈਸਾਂ ਦੇ ਸਾਹ ਰਾਹੀਂ ਅੰਦਰ ਜਾਣ ਕਾਰਨ ਹੋਈਆਂ ਹਨ।’ ਉਨ੍ਹਾਂ ਕਿਹਾ, ‘ਇਸ ਸਮੇਂ ਸਾਡੇ ਕੋਲ ਕੋਈ ਸੰਕੇਤ ਨਹੀਂ ਹੈ ਜੋ ਸਾਨੂੰ ਇਹ ਮੰਨਣ ਲਈ ਪ੍ਰੇਰਿਤ ਕਰੇ ਕਿ ਅੱਗ ਜਾਣਬੁੱਝ ਕੇ ਲੱਗੀ ਸੀ।’’ ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀਆਂ ਵੱਲੋਂ ਹਾਲ ਦੀ ਘੜੀ ਸਾਰੇ ਪੱਖਾਂ ਨੂੰ ਵਿਚਾਰਿਆ ਜਾ ਰਿਹਾ ਹੈ।
Advertisement
Advertisement
Advertisement
×

