DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

India China ਸਾਲਸੀ ਸਬੰਧੀ ਪਾਕਿ ਨਾਲ ਭਾਰਤ ਦੀ ਤੁਲਨਾ ਗ਼ਲਤ: ਦੁਰਈਸਵਾਮੀ

ਭਾਰਤ ਦੇ ਜ਼ਿਆਦਾਤਰ ਦੇਸ਼ਾਂ ਨਾਲ ਸਬੰਧ ਉੱਚ ਪੱਧਰ ਦੇ ਦੱਸੇ

  • fb
  • twitter
  • whatsapp
  • whatsapp
Advertisement

ਚੀਨ ’ਚ ਭਾਰਤ ਦੇ ਰਾਜਦੂਤ ਵਿਕਰਮ ਦੁਰਈਸਵਾਮੀ ਨੇ ਪੱਛਮੀ ਏਸ਼ੀਆ ਸੰਘਰਸ਼ ’ਚ ਸਾਲਸੀ ਸਬੰਧੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਕਿਸੇ ਵੀ ਤਰ੍ਹਾਂ ਦੀ ਤੁਲਨਾ ਨੂੰ ਅੱਜ ਖ਼ਾਰਜ ਕਰਦਿਆਂ ਕਿਹਾ ਕਿ ਦੇਸ਼ਾਂ ਨੂੰ ਖ਼ੁਦ ਤੈਅ ਕਰਨਾ ਚਾਹੀਦਾ ਹੈ ਕਿ ਅਜਿਹਾ ਕਰਨਾ ਉਨ੍ਹਾਂ ਦੇ ਹਿੱਤ ’ਚ ਹੈ ਜਾਂ ਨਹੀਂ। ਦੁਰਾਈਸਵਾਮੀ ਨੇ ਆਲਮੀ ਲੀਡਰਸ਼ਿਪ ਦੀ ਅਗਵਾਈ ਹੇਠ ਭਾਰਤ ਦੀ ਭੂਮਿਕਾ ਅਤੇ ਇਰਾਨ-ਅਮਰੀਕਾ ਸੰਘਰਸ਼ ’ਚ ਸਾਲਸੀ ਸਬੰਧੀ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਬਾਰੇ ਚੀਨੀ ਪੱਤਰਕਾਰ ਦੇ ਸਵਾਲ ਦੇ ਜਵਾਬ ’ਚ ਕਿਹਾ, ‘‘ਜੇ ਮੈਂ ਥੋੜਾ ਸਪੱਸ਼ਟ ਕਿਹਾ ਤਾਂ ਪਾਕਿਸਤਾਨ ਨਾਲ ਤੁਲਨਾ ਥੋੜ੍ਹੀ ਨਾਵਾਜਬ ਹੈ। ਮੇਰਾ ਮੰਨਣਾ ਹੈ ਕਿ ਦੋਵਾਂ ਮੁਲਕਾਂ ਦੇ ਅਰਥਚਾਰੇ ਤੁਹਾਨੂੰ ਬਹੁਤ ਕੁਝ ਦੱਸ ਦੇਣਗੇ।’’

ਉਨ੍ਹਾਂ ਇੱਥੇ ਚੀਨ ਦੀ ਸਿੰਘੁਆ ਯੂਨੀਵਰਸਿਟੀ ’ਚ ‘ਆਲਮੀ ਸ਼ਾਂਤੀ ਮੰਚ’ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਸਾਨੂੰ ਮੁਲਕਾਂ ਨੂੰ ਇਸ ਆਧਾਰ ’ਤੇ ਦੇਖਣਾ ਚਾਹੀਦਾ ਹੈ ਕਿ ਉਹ ਅਸਲ ਵਿੱਚ ਕੀ ਹਨ ਅਤੇ ਉਹ ਵਿਆਪਕ ਆਲਮੀ ਪ੍ਰਬੰਧ ’ਚ ਅਸਲ ਵਿੱਚ ਕੀ ਕਰ ਰਹੇ ਹਨ।’’ ਦੁਰਈਸਵਾਮੀ ਨੇ ਕਿਹਾ, ‘‘ਦੁਨੀਆ ਨਾਲ ਭਾਰਤ ਦਾ ਮਿਲਵਰਤਣ ਉਸ ਪੱਧਰ ’ਤੇ ਹੈ ਜਿਸ ਦੀ ਬਰਾਬਰੀ ਜ਼ਿਆਦਾਤਰ ਦੇਸ਼ ਨਹੀਂ ਕਰ ਸਕਦੇ। ਇਸ ਵਿੱਚ ਯੂਰੋਪੀ ਅਤੇ ਏਸ਼ਿਆਈ ਮੁਲਕਾਂ ਨਾਲ ਆਰਥਿਕ ਏਕੀਕਰਨ ਦਾ ਵਿਚਾਰ ਅਤੇ ਸ਼ਾਂਤੀ ਤੇ ਸੁਰੱਖਿਆ ਨਾਲ ਜੁੜੇ ਮੁੱਦਿਆਂ ’ਚ ਯੋਗਦਾਨ ਦੇਣ ਦੀ ਸਾਡੀ ਇੱਛਾ ਸ਼ਾਮਲ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਇਹ ਸਭ ਕਰਨ ਲਈ ਤਿਆਰ ਹਾਂ। ਜਿੱਥੇ ਤੱਕ ਸਾਲਸੀ ਦਾ ਸਵਾਲ ਹੈ ਤਾਂ ਹਰ ਦੇਸ਼ ਨੇ ਇਹ ਤੈਅ ਕਰਨਾ ਹੈ ਕਿ ਇਸ ਨਾਲ ਉਸ ਦੀ ਕੌਮੀ ਸਥਿਤੀ ਨੂੰ ਕੋਈ ਲਾਭ ਹੁੰਦਾ ਹੈ ਜਾਂ ਨਹੀਂ। ਅਸੀਂ ਅਤੀਤ ’ਚ ਆਪਣੇ ਵੱਲੋਂ ਅਜਿਹਾ ਕੀਤਾ ਹੈ।’’

Advertisement

Advertisement
Advertisement
×