DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੀਨੀ ਵਿਧਾਨਪਾਲਿਕਾ ਵੱਲੋਂ 9 ਫੌਜੀ ਅਧਿਕਾਰੀਆਂ ਸਣੇ 19 ਮੈਂਬਰ ਬਰਖ਼ਾਸਤ

ਚੀਨੀ ਵਿਧਾਨਪਾਲਿਕਾ ਨੇ ਅਗਲੇ ਹਫ਼ਤੇ ਸ਼ੁਰੂ ਹੋਣ ਵਾਲੀ ਆਪਣੀ ਸਾਲਾਨਾ ਬੈਠਕ ਤੋਂ ਪਹਿਲਾਂ 9 ਫੌਜੀ ਅਧਿਕਾਰੀਆਂ ਸਣੇ 19 ਮੈਂਬਰਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ। ਵੀਰਵਾਰ ਦੇਰ ਰਾਤ ਕੀਤੇ ਐਲਾਨ ਵਿੱਚ ਭਾਵੇਂ ਕੋਈ ਕਾਰਨ ਨਹੀਂ ਦੱਸਿਆ ਗਿਆ, ਪਰ ਅਜਿਹੀਆਂ ਬਰਖ਼ਾਸਤਗੀਆਂ ਨੂੰ...

  • fb
  • twitter
  • whatsapp
  • whatsapp
Advertisement
ਚੀਨੀ ਵਿਧਾਨਪਾਲਿਕਾ ਨੇ ਅਗਲੇ ਹਫ਼ਤੇ ਸ਼ੁਰੂ ਹੋਣ ਵਾਲੀ ਆਪਣੀ ਸਾਲਾਨਾ ਬੈਠਕ ਤੋਂ ਪਹਿਲਾਂ 9 ਫੌਜੀ ਅਧਿਕਾਰੀਆਂ ਸਣੇ 19 ਮੈਂਬਰਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ। ਵੀਰਵਾਰ ਦੇਰ ਰਾਤ ਕੀਤੇ ਐਲਾਨ ਵਿੱਚ ਭਾਵੇਂ ਕੋਈ ਕਾਰਨ ਨਹੀਂ ਦੱਸਿਆ ਗਿਆ, ਪਰ ਅਜਿਹੀਆਂ ਬਰਖ਼ਾਸਤਗੀਆਂ ਨੂੰ ਆਮ ਕਰਕੇ ਭ੍ਰਿਸ਼ਟਾਚਾਰ ਦੀ ਜਾਂਚ ਨਾਲ ਜੋੜ ਕੇ ਦੇਖਿਆ ਜਾਂਦਾ ਹੈ।

ਚੀਨੀ ਆਗੂ ਸ਼ੀ ਜਿਨਪਿੰਗ ਵੱਲੋਂ ਦਹਾਕਾ ਪਹਿਲਾਂ ਭ੍ਰਿਸ਼ਟਾਚਾਰ ਖਿਲਾਫ਼ ਛੇੜੀ ਮੁਹਿੰਮ ’ਚ ਫ਼ਿਲਹਾਲ ਕੋਈ ਢਿੱਲ ਨਜ਼ਰ ਨਹੀਂ ਆ ਰਹੀ। ਹਾਲੀਆ ਸਾਲਾਂ ਵਿੱਚ ਇਸ ਮੁਹਿੰਮ ਤਹਿਤ ਫੌਜ ਨੂੰ ਨਿਸ਼ਾਨਾ ਬਣਾਉਂਦਿਆਂ ਕਈ ਸਿਖਰਲੇ ਜਰਨੈਲਾਂ ਨੂੰ ਹਟਾਇਆ ਗਿਆ ਹੈ ਕਿਉਂਕਿ ਸ਼ੀ ਹਥਿਆਰਬੰਦ ਬਲਾਂ ’ਚ ਸੁਧਾਰ ਤੇ ਇਸ ਦੇ ਆਧੁਨਿਕੀਕਰਨ ਦੇ ਵੱਡੇ ਹਾਮੀ ਹਨ। ਸਮੀਖਿਅਕਾਂ ਦਾ ਮੰਨਣਾ ਹੈ ਕਿ ਸ਼ੀ, ਜੋ ਪਿਛਲੇ 14 ਸਾਲਾਂ ਤੋਂ ਸੱਤਾ ਵਿੱਚ ਹਨ, ਦੀ ਇਸ ਮੁਹਿੰਮ ਦਾ ਮੁੱਖ ਮੰਤਵ ਆਪਣੇ ਰਵਾਇਤੀ ਵਿਰੋਧੀਆਂ ਨੂੰ ਲਾਂਭੇ ਕਰਨਾ ਤੇ ਆਪਣੇ ਅਧੀਨ ਅਧਿਕਾਰੀਆਂ ’ਚ ਵਫ਼ਾਦਾਰੀ ਯਕੀਨੀ ਬਣਾਉਣਾ ਹੈ। ਇਨ੍ਹਾਂ ਬਰਖ਼ਾਸਤਗੀਆਂ ਦਾ ਨੈਸ਼ਨਲ ਪੀਪਲਜ਼ ਕਾਂਗਰਸ ਦੀ ਮੀਟਿੰਗ ’ਤੇ ਕੋਈ ਵੱਡਾ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ।

Advertisement

Advertisement
Advertisement
×