ਚੀਨੀ ਮੂਲ ਦੀ ਕੈਨੇਡੀਅਨ ਇੰਟਰਨ ਜਾਸੂਸੀ ਦੇ ਦੋਸ਼ ’ਚ ਗ੍ਰਿਫ਼ਤਾਰ
ਚੀਨੀ ਮੂਲ ਦੀ ਕੈਨੇਡੀਅਨ ਮਹਿਲਾ ਨੂੰ ਜਾਸੂਸੀ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਮਹਿਲਾ ਬੈਲਜੀਅਮ ਵਿੱਚ ਨਾਟੋ ਦੇ ਫ਼ੌਜੀ ਹੈੱਡਕੁਆਰਟਰ ਵਿੱਚ ਇੰਟਰਨ ਹੈ। ਫੈਡਰਲ ਸਰਕਾਰੀ ਵਕੀਲ ਦੇ ਦਫ਼ਤਰ ਨੇ ਬਿਆਨ ਵਿੱਚ ਕਿਹਾ, ‘‘ਮਹਿਲਾ ਉੱਤੇ ਕਿਸੇ ਤੀਜੇ ਮੁਲਕ ਲਈ...
Advertisement
ਚੀਨੀ ਮੂਲ ਦੀ ਕੈਨੇਡੀਅਨ ਮਹਿਲਾ ਨੂੰ ਜਾਸੂਸੀ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਮਹਿਲਾ ਬੈਲਜੀਅਮ ਵਿੱਚ ਨਾਟੋ ਦੇ ਫ਼ੌਜੀ ਹੈੱਡਕੁਆਰਟਰ ਵਿੱਚ ਇੰਟਰਨ ਹੈ। ਫੈਡਰਲ ਸਰਕਾਰੀ ਵਕੀਲ ਦੇ ਦਫ਼ਤਰ ਨੇ ਬਿਆਨ ਵਿੱਚ ਕਿਹਾ, ‘‘ਮਹਿਲਾ ਉੱਤੇ ਕਿਸੇ ਤੀਜੇ ਮੁਲਕ ਲਈ ਜਾਸੂਸੀ ਕਰਨ ਅਤੇ ਅਪਰਾਧਿਕ ਸੰਗਠਨ ਦੀ ਮੈਂਬਰ ਹੋਣ ਦਾ ਸ਼ੱਕ ਹੈ।’’ ਬਿਆਨ ਵਿੱਚ ਕਿਹਾ ਗਿਆ ਕਿ ਮਹਿਲਾ ਬੈਲਜੀਅਨ ਸ਼ਹਿਰ ਮੌਨਸ ਵਿੱਚ ਨਾਟੋ ਦੇ ਸੁਪਰੀਮ ਹੈੱਡਕੁਆਰਟਰਜ਼ ਅਲਾਈਡ ਪਾਵਰਜ਼ ਯੂਰੋਪ (ਐੱਸ ਐੱਚ ਏ ਪੀ ਈ) ਵਿੱਚ ਇੰਟਰਨ ਵਜੋਂ ਕੰਮ ਕਰਦੀ ਸੀ। ਉਂਝ ਮਹਿਲਾ ਦੀ ਪਛਾਣ ਜਾਂ ਉਹ ਕਿਸ ਮੁਲਕ ਲਈ ਜਾਸੂਸੀ ਕਰਦੀ ਸੀ, ਬਾਰੇ ਕੁਝ ਨਹੀਂ ਦੱਸਿਆ ਗਿਆ। ਸਰਕਾਰੀ ਵਕੀਲਾਂ ਦੇ ਬਿਆਨ ਮੁਤਾਬਕ ਐੱਸ ਐੱਚ ਏ ਪੀ ਈ ਨੂੰ ਮਹਿਲਾ ’ਤੇ ਸ਼ੱਕ ਹੋਇਆ ਤੇ ਉਨ੍ਹਾਂ ਅੱਗੇ ਬੈਲਜੀਅਨ ਇੰਟੈਲੀਜੈਂਸ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਤਫ਼ਤੀਸ਼ਕਾਰਾਂ ਨੇ ਉਸ ਦੇ ਘਰ ਤੇ ਦਫ਼ਤਰ ਵਿੱਚ ਤਲਾਸ਼ੀ ਲਈ ਤੇ ਸ਼ੁੱਕਰਵਾਰ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
Advertisement
Advertisement
×

