ਚੀਨ: ਹਵਾ ਪ੍ਰਦੂਸ਼ਣ ਸਬੰਧੀ ਪੀਲੀ ਚਿਤਾਵਨੀ ਜਾਰੀ

ਚੀਨ: ਹਵਾ ਪ੍ਰਦੂਸ਼ਣ ਸਬੰਧੀ ਪੀਲੀ ਚਿਤਾਵਨੀ ਜਾਰੀ

ਪੇਈਚਿੰਗ, 24 ਜਨਵਰੀ

ਚੀਨ ਦੀ ਰਾਜਧਾਨੀ ਪੇਈਚਿੰਗ ਵੱਲੋਂ ਭਾਰੀ ਹਵਾ ਪ੍ਰਦੂਸ਼ਣ ਸਬੰਧੀ ਇੱਕ ਪੀਲੀ ਚਿਤਾਵਨੀ ਜਾਰੀ ਕੀਤੀ ਗਈ। ਅੱਜ ਤੋਂ ਲਾਗੂ ਇਸ ਚਿਤਾਵਨੀ ਕਾਰਨ ਅਧਿਕਾਰੀਆਂ ਨੂੰ ਧੁੰਦ ਨੂੰ ਰੋਕਣ ਸਬੰਧੀ ਤੁਰੰਤ ਕਈ ਅਹਿਮ ਕਦਮ ਚੁੱਕਣੇ ਪਏ। ਮਿਉਂਸਿਪਲ ਹਵਾ ਪ੍ਰਦੂਸ਼ਣ ਐਮਰਜੈਂਸੀ ਰਿਸਪਾਂਸ ਦਫ਼ਤਰ ਵੱਲੋਂ ਦੱਸਿਆ ਗਿਆ ਕਿ ਅੱਜ ਤੋਂ ਕੁਝ ਕਦਮ ਚੁੱਕੇ ਗਏ ਹਨ, ਜਿਨ੍ਹਾਂ ਵਿੱਚ ਉਸਾਰੀ ਦੇ ਕੰਮ ਅਤੇ ਫੈਕਟਰੀਆਂ ’ਚੋਂ ਉਤਪਾਦਨ ਰੋਕਣਾ ਆਦਿ ਸ਼ਾਮਲ ਹੈ। ਸਰਕਾਰੀ ਖ਼ਬਰ ਏਜੰਸੀ ਸਿਨਹੂਆ ਮੁਤਾਬਕ ਰਾਜਧਾਨੀ ਪੇਈਚਿੰਗ ’ਚ ਮੰਗਲਵਾਰ ਨੂੰ ਹਵਾ ਗੁਣਵੱਤਾ ’ਚ ਸੁਧਾਰ ਹੋਣ ਦੀ ਸੰਭਾਵਨਾ ਹੈ। ਦਹਾਕੇ ਤੋਂ ਵੱਧ ਸਮੇਂ ਤੋਂ ਹਵਾ ਪ੍ਰਦੂਸ਼ਣ, ਖਾਸਕਰ ਸਰਦੀਆਂ ’ਚ, ਲਈ ਬਦਨਾਮ ਪੇਈਚਿੰਗ ਦੇ ਵਾਤਾਵਰਨ ’ਚ ਪਿਛਲੇ ਕੁਝ ਸਾਲਾਂ ਤੋਂ ਸੁਧਾਰ ਹੋ ਰਿਹਾ ਹੈ। ਸਥਾਨਕ ਪ੍ਰਸ਼ਾਸਨ ਮੁਤਾਬਕ ਪੇਈਚਿੰਗ ਦੀਆਂ ਰਿਪੋਰਟਾਂ ਅਨੁਸਾਰ ਸ਼ਹਿਰ ’ਚ ਪਿਛਲੇ ਪੰਜ ਸਾਲਾਂ ਦੌਰਾਨ ਹਵਾ ਕਣ ਪੀਐੱਮ 2.5 ਦੀ ਸੰਘਣਤਾ 53 ਫ਼ੀਸਦੀ ਘਟੀ ਹੈ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All