China Mine Collapse: ਚੀਨ ’ਚ ਗ਼ੈਰ-ਕਾਨੂੰਨੀ ਖਣਨ ਦੌਰਾਨ ਪੰਜ ਹਲਾਕ
ਚੀਨ ਦੇ ਦੱਖਣ-ਪੱਛਮੀ ਸੂਬੇ ਯੂਨਾਨ ਦੀ ਹੁਈਜ਼ੇ ਕਾਊਂਟੀ ਵਿੱਚ ਐਤਵਾਰ ਸਵੇਰੇ ਗ਼ੈਰ-ਕਾਨੂੰਨੀ ਖਣਨ ਦੌਰਾਨ ਹੋਏ ਹਾਦਸੇ ’ਚ ਪੰਜ ਵਿਅਕਤੀ ਮਾਰੇ ਗਏ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ। ਚੀਨੀ ਸਰਕਾਰੀ ਖ਼ਬਰ ਏਜੰਸੀ ਸਿਨਹੂਆ ਮੁਤਾਬਕ ਹਾਦਸਾ ਤੜਕੇ ਕਰੀਬ 4:30 ਵਜੇ ਬਾਈਵੂ ਪਿੰਡ...
Advertisement
ਚੀਨ ਦੇ ਦੱਖਣ-ਪੱਛਮੀ ਸੂਬੇ ਯੂਨਾਨ ਦੀ ਹੁਈਜ਼ੇ ਕਾਊਂਟੀ ਵਿੱਚ ਐਤਵਾਰ ਸਵੇਰੇ ਗ਼ੈਰ-ਕਾਨੂੰਨੀ ਖਣਨ ਦੌਰਾਨ ਹੋਏ ਹਾਦਸੇ ’ਚ ਪੰਜ ਵਿਅਕਤੀ ਮਾਰੇ ਗਏ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ। ਚੀਨੀ ਸਰਕਾਰੀ ਖ਼ਬਰ ਏਜੰਸੀ ਸਿਨਹੂਆ ਮੁਤਾਬਕ ਹਾਦਸਾ ਤੜਕੇ ਕਰੀਬ 4:30 ਵਜੇ ਬਾਈਵੂ ਪਿੰਡ ਵਿੱਚ ਵਾਪਰਿਆ, ਜਿੱਥੇ ਖਾਣ ਅਚਾਨਕ ਢਹਿ ਗਈ। ਹਾਦਸੇ ਵਿੱਚ ਛੇ ਵਿਅਕਤੀ ਮਲਬੇ ਹੇਠਾਂ ਦੱਬ ਗਏ ਸਨ। ਬਚਾਅ ਕਰਮੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਸਾਰੇ ਵਿਅਕਤੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਹਾਲਾਂਕਿ ਇਲਾਜ ਦੌਰਾਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇਕ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਹਫ਼ਤਾ ਪਹਿਲਾਂ ਹੀ ਚੀਨ ਦੇ ਸ਼ਾਂਕਸ਼ੀ ਸੂਬੇ ਵਿੱਚ ਕੋਲਾ ਖਾਣ ਵਿੱਚ ਧਮਾਕੇ ਕਾਰਨ 82 ਵਿਅਕਤੀਆਂ ਦੀ ਮੌਤ ਹੋ ਗਈ ਸੀ।
Advertisement
Advertisement
×

