ਤਿੰਨ ਦਹਾਕਿਆਂ ’ਚ ਪਹਿਲੀ ਵਾਰ ਸੰਯੁਕਤ ਰਾਸ਼ਟਰ ਦੇ ਸਾਲਾਨਾ ਕੌਮਾਂਤਰੀ ਜਲਵਾਯੂ ਸਿਖਰ ਸੰਮੇਲਨ ’ਚ ਅਮਰੀਕਾ ਦੀ ਗ਼ੈਰ-ਹਾਜ਼ਰੀ ਵਿੱਚ ਚੀਨ ਆਲਮੀ ਤਪਸ਼ ਖ਼ਿਲਾਫ਼ ਲੜਾਈ ’ਚ ਮੋਹਰੀ ਆਗੂ ਵਜੋਂ ਉੱਭਰ ਰਿਹਾ ਹੈ। ਬ੍ਰਾਜ਼ੀਲ ਦੇ ਸ਼ਹਿਰ ਬੇਲੇਮ ’ਚ ਸੀ ਓ ਪੀ-30 ਸੰਮੇਲਨ ਵਾਲੀ ਥਾਂ ਦੇ ਦਾਖਲੇ ’ਤੇ ਚੀਨ ਦਾ ਪੰਡਾਲ ਲੱਗਾ ਹੋਇਆ ਹੈ ਜਿੱਥੇ ਇਸ ਦੀਆਂ ਸਭ ਤੋਂ ਵੱਡੀਆਂ ਸਵੱਛ ਊਰਜਾ ਕੰਪਨੀਆਂ ਦੇ ਅਧਿਕਾਰੀ ਲੋਕਾਂ ਸਾਹਮਣੇ ਹਰਿਆਲੇ ਭਵਿੱਖ ਲਈ ਆਪਣਾ ਨਜ਼ਰੀਆ ਰੱਖ ਰਹੇ ਹਨ। ਪਹਿਲਾਂ ਇਹ ਭੂਮਿਕਾ ਵਾਸ਼ਿੰਗਟਨ ਕੋਲ ਸੀ ਜੋ ਹੁਣ ਪੇਈਚਿੰਗ ਕੋਲ ਚਲੀ ਗਈ ਹੈ। ਕੌਮਾਂਤਰੀ ਨਵਿਆਉਣਯੋਗ ਊਰਜਾ ਏਜੰਸੀ ਦੇ ਡਾਇਰੈਕਟਰ ਜਨਰਲ ਫਰਾਂਸੈਸਕੋ ਲਾ ਕੈਮੇਰਾ ਨੇ ਰਾਇਟਰਜ਼ ਨੂੰ ਦੱਸਿਆ, ‘‘ਪਾਣੀ ਉੱਥੇ ਵਗਦਾ ਹੈ ਜਿੱਥੇ ਥਾਂ ਹੁੰਦੀ ਹੈ ਅਤੇ ਕੂਟਨੀਤੀ ਅਕਸਰ ਇਹੀ ਕਰਦੀ ਹੈ।’’ ਉਨ੍ਹਾਂ ਕਿਹਾ ਕਿ ਨਵਿਆਉਣਯੋਗ ਊਰਜਾ ਤੇ ਈ-ਵਾਹਨਾਂ ’ਚ ਚੀਨ ਦੀ ਮਾਲਕੀ ਜਲਵਾਯੂ ਕੂਟਨੀਤੀ ’ਚ ਉਸ ਦੀ ਸਥਿਤੀ ਮਜ਼ਬੂਤ ਕਰ ਰਹੀ ਹੈ। ਜਲਵਾਯੂ ਤਬਦੀਲੀ ਪ੍ਰਤੀ ਲੰਮੇ ਸਮੇਂ ਤੋਂ ਸ਼ੱਕੀ ਰਹੇ ਟਰੰਪ ਨੇ ਆਲਮੀ ਤਪਸ਼ ’ਚ ਵਾਧੇ ਨੂੰ ਘਟਾਉਣ ਲਈ ਹੋਏ ਇਤਿਹਾਸਕ ਕੌਮਾਂਤਰੀ ਪੈਰਿਸ ਸਮਝੌਤੇ ’ਚੋਂ ਅਮਰੀਕਾ ਨੂੰ ਬਾਹਰ ਕੱਢ ਲਿਆ ਹੈ। ਅਮਰੀਕਾ ਦੁਨੀਆ ਦੇ ਸਭ ਤੋਂ ਵੱਧ ਕਾਰਬਨ ਨਿਕਾਸੀ ਵਾਲੇ ਮੁਲਕਾਂ ’ਚ ਸ਼ਾਮਲ ਹੈ। ਇਸ ਸਾਲ ਪਹਿਲੀ ਵਾਰ ਉਨ੍ਹਾਂ ਸਿਖਰ ਸੰਮੇਲਨ ’ਚ ਅਮਰੀਕੀ ਹਿੱਤਾਂ ਦੀ ਨੁਮਾਇੰਦਗੀ ਕਰਨ ਲਈ ਅਧਿਕਾਰਤ ਉੱਚ ਪੱਧਰੀ ਵਫ਼ਦ ਭੇਜਣ ਤੋਂ ਇਨਕਾਰ ਕਰ ਦਿੱਤਾ। ਵ੍ਹਾਈਟ ਹਾਊਸ ਦੀ ਤਰਜਮਾਨ ਟੇਲਰ ਰੌਜਰਜ਼ ਨੇ ਦੱਸਿਆ, ‘‘ਰਾਸ਼ਟਰਪਤੀ ਟਰੰਪ ਉਹ ਅਸਪਸ਼ਟ ਜਲਵਾਯੂ ਟੀਚੇ ਹਾਸਲ ਕਰਨ ਲਈ ਸਾਡੇ ਦੇਸ਼ ਦੀ ਆਰਥਿਕ ਤੇ ਕੌਮੀ ਸੁਰੱਖਿਆ ਨੂੰ ਖਤਰੇ ’ਚ ਨਹੀਂ ਪਾਉਣਗੇ ਜੋ ਹੋਰਨਾਂ ਮੁਲਕਾਂ ਨੂੰ ਮਾਰ ਰਹੇ ਹਨ।’’
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

