ਚੀਨ ਨੇ ਕਰੋਨਾ ਬਾਰੇ ਜਾਣਕਾਰੀ ਦੇਣ ਵਿੱਚ ਦੇਰੀ ਕੀਤੀ

ਵਿਸ਼ਵ ਸਿਹਤ ਸੰਗਠਨ ਨੂੰ ਵੀ ਹਨੇਰੇ ਵਿੱਚ ਰੱਖਿਆ

ਚੀਨ ਨੇ ਕਰੋਨਾ ਬਾਰੇ ਜਾਣਕਾਰੀ ਦੇਣ ਵਿੱਚ ਦੇਰੀ ਕੀਤੀ

ਜਨੇਵਾ, 2 ਜੂਨ

ਵਿਸ਼ਵ ਸਿਹਤ ਸੰਗਠਨ (ਡਬਲਿਯੂਐੱਚਓ) ਨੇ ਕਰੋਨਾਵਾਇਰਸ ਨਾਲ ਜਲਦੀ ਨਜਿੱਠਣ ਦੇ ਮਾਮਲੇ ’ਤੇ ਪੂਰੀ ਜਨਵਰੀ ਜਨਤਕ ਤੌਰ ’ਤੇ ਚੀਨ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਅਤੇ ਵਾਇਰਸ ਦਾ ਜੈਨੇਟਿਕ ਨਕਸ਼ਾ ‘ਤੁਰੰਤ’ ਸਾਂਝਾ ਕਰਨ ’ਤੇ ਚੀਨ ਸਰਕਾਰ ਦਾ ਧੰਨਵਾਦ ਕੀਤਾ। ਪਰ ਅਸਲ ਵਿੱਚ ਚੀਨੀ ਅਧਿਕਾਰੀਆਂ ਨੇ ਇਸ ਖ਼ਤਰਨਾਕ ਵਾਇਰਸ ਦਾ ਜੈਨੇਟਿਕ ਨਕਸ਼ਾ (ਜੀਨੋਮ) ਕਈ ਸਰਕਾਰੀ ਲੈਬਾਂ ਵਲੋਂ ਡੀਕੋਡ ਕਰਨ ਤੋਂ ਹਫ਼ਤੇ ਤੋਂ ਵੀ ਵੱਧ ਸਮੇਂ ਬਾਅਦ ਜਾਰੀ ਕੀਤਾ ਸੀ। ਚੀਨ ਨੇ ਇਸ ਵਾਇਰਸ ਸਬੰਧੀ ਟੈਸਟ, ਦਵਾਈਆਂ ਅਤੇ ਵੈਕਸੀਨ ਲਈ ਲੋੜੀਂਦੀ ਜਾਣਕਾਰੀ ਵੀ ਸਾਂਝੀ ਨਹੀਂ ਕੀਤੀ।

ਖ਼ਬਰ ਏਜੰਸੀ ਏਪੀ ਨੇ ਅੰਦਰੂਨੀ ਦਸਤਾਵੇਜ਼ਾਂ, ਈ-ਮੇਲਾਂ ਅਤੇ ਦਰਜਨਾਂ ਮੁਲਾਕਾਤਾਂ ਦੇ ਆਧਾਰ ’ਤੇ ਇਹ ਖ਼ੁਲਾਸਾ ਕੀਤਾ ਹੈ ਕਿ ਸੂਚਨਾ ’ਤੇ ਸਖ਼ਤ ਕੰਟਰੋਲ ਕਾਰਨ ਦੇਰੀ ਹੋਈ ਹੈ। ਸਿਹਤ ਅਧਿਕਾਰੀਆਂ ਨੇ ਜੀਨੋਮ ਊਦੋਂ ਹੀ ਜਾਰੀ ਕੀਤਾ ਜਦੋਂ ਚੀਨ ਦੀ ਇੱਕ ਲੈਬ ਨੇ ਇਸ ਨੂੰ ਸਰਕਾਰ ਤੋਂ ਪਹਿਲਾਂ 11 ਜਨਵਰੀ ਨੂੰ ਵਾਇਰੋਲੌਜੀ ਵੈੱਬਸਾਈਟ ’ਤੇ ਪ੍ਰਕਾਸ਼ਿਤ ਕਰ ਦਿੱਤਾ। ਡਬਲਿਯੂਐੱਚਓ ਵਲੋਂ ਜਨਵਰੀ ਵਿੱਚ ਕੀਤੀਆਂ ਕਈ ਅੰਦਰੂਨੀ ਮੀਟਿੰਗਾਂ ਦੀਆਂ ਰਿਕਾਰਡਿੰਗਾਂ ਤੋਂ ਖ਼ੁਲਾਸਾ ਹੋਇਆ ਹੈ ਕਿ ਊਸ ਤੋਂ ਬਾਅਦ ਵੀ ਚੀਨ ਨੇ ਘੱਟੋ-ਘੱਟ ਦੋ ਹਫ਼ਤਿਆਂ ਤੱਕ ਵਿਸ਼ਵ ਸਿਹਤ ਸੰਗਠਨ ਨੂੰ ਪੂਰੀ ਜਾਣਕਾਰੀ ਨਹੀਂ ਦਿੱਤੀ। ਭਾਵੇਂ ਕਿ ਵਿਸ਼ਵ ਸਿਹਤ ਸੰਗਠਨ ਨੇ ਚੀਨ ਦੀਆਂ ਤਾਰੀਫ਼ਾਂ ਜਾਰੀ ਰੱਖੀਆਂ ਪਰ ਰਿਕਾਰਡਿੰਗਾਂ ਅਨੁਸਾਰ ਊਹ (ਡਬਲਿਯੂਐੱਚਓ) ਚਿੰਤਤ ਸੀ ਕਿ ਚੀਨ ਵਲੋਂ ਨਵੇਂ ਵਾਇਰਸ ਬਾਰੇ ਲੋੜੀਂਦੀ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ, ਜਿਸ ਤੋਂ ਖ਼ਤਰੇ ਦਾ ਪਤਾ ਲਾਇਆ ਜਾ ਸਕੇ। ਚੀਨ ਵਿੱਚ ਡਬਲਿਯੂਐੱਚਓ ਦੇ ਸਿਖਰਲੇ ਅਧਿਕਾਰੀ ਡਾ. ਗੌਡਿਨ ਗਾਲਿਆ ਇੱਕ ਮੀਟਿੰਗ ਵਿੱਚ ਆਖਦੇ ਹਨ, ‘‘ਅਸੀਂ ਅਜਿਹੀ ਸਥਿਤੀ ਵਿੱਚ ਹਾਂ, ਜਿੱਥੇ ਊਹ ਸਾਨੂੰ ਚੀਨ ਦੇ ਸਰਕਾਰੀ ਟੈਲੀਵਿਜ਼ਨ ’ਤੇ ਪ੍ਰਸਾਰਿਤ ਹੋਣ ਤੋਂ ਕੇਵਲ 15 ਮਿੰਟ ਪਹਿਲਾਂ ਜਾਣਕਾਰੀ ਦੇ ਰਹੇ ਹਨ।’’ ਨਵੀਂ ਸੂਚਨਾ ਅਨੁਸਾਰ ਚੀਨ ਨਾਲ ਮਿਲੀਭੁਗਤ ਕਰਨ ਦੀ ਬਜਾਏ, ਵਿਸ਼ਵ ਸਿਹਤ ਸੰਗਠਨ ਖ਼ੁਦ ਹੀ ਹਨੇਰੇ ਵਿੱਚ ਸੀ। ਏਜੰਸੀ ਵਲੋਂ ਚੀਨ ਦੀ ਸ਼ਲਾਘਾ ਕਰਨ ਦਾ ਕਾਰਨ ਮੁਲਕ ਨੂੰ ਪਲੋਸ ਕੇ ਮਹਾਮਾਰੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਲੈਣਾ ਸੀ।
-ਏਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਸ਼ਹਿਰ

View All