ਪੇਈਚਿੰਗ/ਜਿਨਾਨ: ਚੀਨ ਦੇ ਸ਼ੈਂਡੌਂਗ ਰਾਜ ਵਿੱਚ ਇਕ ਸੋਨੇ ਦੀ ਖਾਣ ’ਚ ਹੋਏ ਇਕ ਧਮਾਕੇ ਤੋਂ ਬਾਅਦ ਜ਼ਮੀਨ ਹੇਠ ਖਾਣ ’ਚ ਫਸੇ ਕਰੀਬ 10 ਵਿਅਕਤੀਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੈਂਡੌਂਗ ਪ੍ਰਾਂਤ ਵਿੱਚ ਪੈਂਦੀ ਇਸ ਖਾਣ ’ਚ ਵਿੱਚ ਦਮ ਤੋੜਨ ਵਾਲੇ 10 ਵਰਕਰਾਂ ਦੀਆਂ ਲਾਸ਼ਾਂ ਬਾਹਰ ਕੱਢ ਲਈਆਂ ਹਨ।
-ਪੀਟੀਆਈ