ਇਮਰਾਨ ਦੇ ਹੱਕ ਵਿੱਚ ਗਾਉਣ ਵਾਲੇ ਵਿਰੁੱਧ ਕੇਸ ਦਰਜ
ਪਾਕਿਸਤਾਨ ਦੀ ਪੰਜਾਬ ਪੁਲੀਸ ਨੇ ਸਮਾਗਮ ਦੌਰਾਨ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਜੁੜਿਆ ਗੀਤ ਗਾਉਣ ਦੇ ਦੋਸ਼ ਹੇਠ ਇੱਕ ਪੇਸ਼ੇਵਰ ਗਾਇਕ ਅਤੇ ਉਸ ਦੀ ਟੀਮ ਵਿਰੁੱਧ ਕੇਸ ਦਰਜ ਕੀਤਾ ਹੈ। ਪੰਜਾਬ ਪੁਲੀਸ ਦੇ ਤਰਜਮਾਨ ਨੇ ਦੱਸਿਆ,...
Advertisement
ਪਾਕਿਸਤਾਨ ਦੀ ਪੰਜਾਬ ਪੁਲੀਸ ਨੇ ਸਮਾਗਮ ਦੌਰਾਨ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਜੁੜਿਆ ਗੀਤ ਗਾਉਣ ਦੇ ਦੋਸ਼ ਹੇਠ ਇੱਕ ਪੇਸ਼ੇਵਰ ਗਾਇਕ ਅਤੇ ਉਸ ਦੀ ਟੀਮ ਵਿਰੁੱਧ ਕੇਸ ਦਰਜ ਕੀਤਾ ਹੈ। ਪੰਜਾਬ ਪੁਲੀਸ ਦੇ ਤਰਜਮਾਨ ਨੇ ਦੱਸਿਆ, ‘‘ਪੁਲੀਸ ਨੇ ਮਸ਼ਹੂਰ ਕੱਵਾਲ ਫਰਾਜ਼ ਅਮਜਦ ਖਾਨ ਅਤੇ ਉਸ ਦੇ ਟੀਮ ਮੈਂਬਰਾਂ ਵਿਰੁੱਧ ਸ਼ਨਿਚਰਵਾਰ ਰਾਤ ਨੂੰ ਲਾਹੌਰ ਦੇ ਸ਼ਾਲੀਮਾਰ ਗਾਰਡਨ ਵਿੱਚ ਸਰਕਾਰੀ ਸੱਭਿਆਚਾਰਕ ਸਮਾਗਮ ਦੌਰਾਨ ‘ਕੈਦੀ ਨੰਬਰ 804’ ਗੀਤ ਗਾਉਣ ਲਈ ਕੇਸ ਦਰਜ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਗਾਇਕ ਅਤੇ ਉਸ ਦੀ ਟੀਮ ਨੇ ਸਰਕਾਰੀ ਸਮਾਗਮ ਨੂੰ ਸਿਆਸੀ ਰੰਗ ਦੇ ਕੇ ਜਨਤਾ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਇਹ ਗੀਤ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸੰਸਥਾਪਕ ਇਮਰਾਨ ਖਾਨ ਨਾਲ ਜੁੜਿਆ ਹੋਇਆ ਹੈ। ਐੱਫ ਆਈ ਆਰ ਅਨੁਸਾਰ, ‘‘ਇਸ ਵਿਵਾਦਤ ਗੀਤ ਨਾਲ ਅਸ਼ਾਂਤੀ ਤੇ ਹਿੰਸਾ ਪੈਦਾ ਹੋਣ ਦਾ ਖ਼ਤਰਾ ਸੀ।’’
Advertisement
Advertisement
×

