DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Canada wildfire: ਕੈਨੇਡਾ ’ਚ ਜੰਗਲੀ ਅੱਗ ਕਾਰਨ 20 ਹਜ਼ਾਰ ਲੋਕ ਬੇਘਰ

ਬਜ਼ੁਰਗ ਮਹਿਲਾ ਦੀ ਮੌਤ; ਕੲੀ ਘਰ ਸਡ਼ ਕੇ ਸੁਆਹ

  • fb
  • twitter
  • whatsapp
  • whatsapp
featured-img featured-img
ਬ੍ਰਿਟਿਸ਼ ਕੋਲੰਬੀਆ ਦੀ ਪੀਅਰ ਲੇਕ ਨੇੜੇ ਕੰਮ ਵਿੱਚ ਜੁਟੇ ਅੱਗ ਬੁਝਾਉੂ ਕਰਮੀ। -ਫੋਟੋ: ਰਾਇਟਰਜ਼
Advertisement
ਪੱਛਮੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਜੰਗਲਾਂ ਨੂੰ ਲੱਗੀ ਭਿਆਨਕ ਅੱਗ ਕਾਰਨ 20 ਹਜ਼ਾਰ ਤੋਂ ਵੱਧ ਲੋਕ ਆਪਣੇ ਘਰ-ਬਾਰ ਛੱਡਣ ਲਈ ਮਜਬੂਰ ਹੋ ਗਏ ਹਨ। ਗਰਮੀ ਅਤੇ ਸੋਕੇ ਕਾਰਨ ਇਹ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਅੱਗ ਬੁਝਾਊ ਦਸਤੇ ਅੱਗ ’ਤੇ ਕਾਬੂ ਪਾਉਣ ਦੀ ਬਜਾਏ ਲੋਕਾਂ ਨੂੰ ਸੁਰੱਖਿਅਤ ਕੱਢਣ ਦੀਆਂ ਕੋਸ਼ਿਸ਼ਾਂ ’ਚ ਲੱਗੇ ਹੋਏ ਹਨ।

ਸਮਰਲੈਂਡ ਨੇੜੇ ਸ਼ੁੱਕਰਵਾਰ ਨੂੰ ਭੜਕੀ ਅੱਗ ਹੁਣ ਤੱਕ 184 ਵਰਗ ਕਿਲੋਮੀਟਰ (71 ਵਰਗ ਮੀਲ) ਦੇ ਖੇਤਰ ’ਚ ਫੈਲ ਚੁੱਕੀ ਹੈ। ਅੱਗ ਕਾਰਨ 80 ਸਾਲਾ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਅਤੇ ਕਈ ਘਰ ਸੜ ਕੇ ਸੁਆਹ ਹੋ ਗਏ ਹਨ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਹਾਲਾਤ ਇੰਜ ਹੀ ਬਣੇ ਰਹੇ ਤਾਂ ਭਵਿੱਖ ’ਚ ਜੰਗਲਾਂ ਦੀ ਅੱਗ ਆਮ ਵਰਤਾਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜੰਗਲਾਂ ਦੀ ਅੱਗ ਨਾਲ ਸਿੱਝਣ ਲਈ ਯੋਜਨਾਬੰਦੀ, ਬਿਲਡਿੰਗ ਮਿਆਰਾਂ ਅਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰੇਗੀ। ਅਧਿਕਾਰੀਆਂ ਮੁਤਾਬਕ ਹਾਲੇ ਤੱਕ ਪ੍ਰਭਾਵਿਤ ਖੇਤਰ ਸੁਰੱਖਿਅਤ ਨਹੀਂ ਹੈ ਅਤੇ ਲੋਕਾਂ ਦੇ ਵਾਪਸ ਪਰਤਣ ਬਾਰੇ ਕੋਈ ਮਿਆਦ ਤੈਅ ਨਹੀਂ ਕੀਤੀ ਗਈ। ਮੌਸਮ ’ਚ ਤਬਦੀਲੀ ਅਤੇ ਤੂਫ਼ਾਨੀ ਹਵਾਵਾਂ ਕਾਰਨ ਅੱਗ ਦੇ ਹੋਰ ਭੜਕਣ ਦਾ ਖ਼ਤਰਾ ਬਣਿਆ ਹੋਇਆ ਹੈ। ਕੈਨੇਡਾ ’ਚ ਬੀਤੇ ਕੁਝ ਸਾਲਾਂ ਦੌਰਾਨ ਜੰਗਲਾਂ ’ਚ ਅੱਗ ਦੀਆਂ ਘਟਨਾਵਾਂ ਵਿੱਚ ਵੱਡਾ ਵਾਧਾ ਹੋਇਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਆਲਮੀ ਤਪਸ਼ ਅਤੇ ਜਲਵਾਯੂ ਪਰਿਵਰਤਨ ਕਾਰਨ ਮੁਲਕ ’ਚ ਅਜਿਹੀਆਂ ਕੁਦਰਤੀ ਆਫ਼ਤਾਂ ਹੋਰ ਗੰਭੀਰ ਰੂਪ ਧਾਰ ਰਹੀਆਂ ਹਨ।

Advertisement

Advertisement

ਯੂਰੋਪ ਭਿਆਨਕ ਸੋਕੇ ਦੀ ਮਾਰ ਹੇਠਵੋਲਫਾਰਟਡਾਇਕ (ਨੈਦਰਲੈਂਡਜ਼): ਆਲਮੀ ਤਪਸ਼ ਅਤੇ ਐੱਲ ਨੀਨੋ ਦੇ ਅਸਰ ਕਾਰਨ ਪੂਰਾ ਯੂਰੋਪ ਭਿਆਨਕ ਸੋਕੇ ਦੀ ਮਾਰ ਹੇਠ ਹੈ। ਨੈਦਰਲੈਂਡਜ਼ ਤੋਂ ਲੈ ਕੇ ਬੋਸਨੀਆ, ਇਟਲੀ, ਚੈੱਕ ਗਣਰਾਜ ਅਤੇ ਹੰਗਰੀ ਤੱਕ ਖੇਤੀਬਾੜੀ ਅਤੇ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਡੱਚ ਬੈਂਕ ਟ੍ਰਾਇਓਡੋਸ ਦੀ ਰਿਪੋਰਟ ਮੁਤਾਬਕ ਸੋਕੇ ਕਾਰਨ ਯੂਰੋਪੀਅਨ ਯੂਨੀਅਨ ਦੀ ਜੀ ਡੀ ਪੀ ’ਚ ਇੱਕ ਫ਼ੀਸਦੀ ਯਾਨੀ ਲਗਪਗ 180 ਅਰਬ ਯੂਰੋ (208 ਅਰਬ ਅਮਰੀਕੀ ਡਾਲਰ) ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਨੈਦਰਲੈਂਡਜ਼ ’ਚ ਕਿਸਾਨਾਂ ਨੂੰ ਖੇਤਾਂ ਦੀ ਸਿੰਜਾਈ ਲਈ ਨਹਿਰਾਂ ਦਾ ਪਾਣੀ ਵਰਤਣ ਤੋਂ ਰੋਕ ਦਿੱਤਾ ਗਿਆ ਹੈ। ਆਲੂਆਂ ਦੀ ਫ਼ਸਲ ਸਮੇਂ ਤੋਂ ਪਹਿਲਾਂ ਸੁੱਕ ਰਹੀ ਹੈ ਅਤੇ ਆਕਾਰ ਛੋਟਾ ਰਹਿਣ ਕਾਰਨ ਫਰੈਂਚ ਫਰਾਈਜ਼ ਬਣਾਉਣ ’ਚ ਮੁਸ਼ਕਲ ਆਵੇਗੀ। ਕਿਸਾਨ ਮਾਰਟਨ ਜਾਂਸ ਨੇ ਮਿੱਟੀ ਦੀ ਨਮੀ ਬਚਾਉਣ ਲਈ ਨਵੀਆਂ ਤਕਨੀਕਾਂ ਅਪਣਾਈਆਂ ਹਨ ਪਰ ਹਾਲਾਤ ਹਾਲੇ ਵੀ ਗੰਭੀਰ ਹਨ। ਬੋਸਨੀਆ ’ਚ ਮੱਕੀ ਦੀ ਪੈਦਾਵਾਰ 6-7 ਟਨ ਪ੍ਰਤੀ ਹੈਕਟੇਅਰ ਤੋਂ ਘਟ ਕੇ ਮਹਿਜ਼ 1.5 ਤੋਂ 2 ਟਨ ਰਹਿਣ ਦੀ ਉਮੀਦ ਹੈ। ਚਾਰੇ ਦੀ ਘਾਟ ਕਾਰਨ ਪਸ਼ੂ ਪਾਲਕ ਵੀ ਸੰਕਟ ’ਚ ਹਨ। ਇਸੇ ਤਰ੍ਹਾਂ ਚੈੱਕ ਗਣਰਾਜ ’ਚ ਬੀਅਰ ਉਦਯੋਗ ਪ੍ਰਭਾਵਿਤ ਹੋਇਆ ਹੈ ਕਿਉਂਕਿ ਹਾਪਸ ਦੀ ਫ਼ਸਲ ਖ਼ਰਾਬ ਹੋ ਰਹੀ ਹੈ। ਰੋਮਾਨੀਆ ’ਚ ਡੈਨਿਊਬ ਦਰਿਆ ਦੇ ਪਾਣੀ ਦਾ ਪੱਧਰ ਘਟਣ ਕਾਰਨ ਅਨਾਜ ਦੀ ਢੋਆ-ਢੁਆਈ ਠੱਪ ਹੈ ਅਤੇ ਕਿਸਾਨਾਂ ਕੋਲ ਫ਼ਸਲ ਸਾਂਭਣ ਲਈ ਜਗ੍ਹਾ ਨਹੀਂ ਹੈ। ਹੰਗਰੀ ਅਤੇ ਬਰਤਾਨੀਆ ’ਚ ਗਊਆਂ ਲਈ ਮਹਿੰਗਾ ਚਾਰਾ ਖ਼ਰੀਦਣਾ ਪੈ ਰਿਹਾ ਹੈ ਅਤੇ ਵੱਡੇ ਫਾਰਮਾਂ ’ਚ ਪਾਣੀ ਦੇ ਭੰਡਾਰ ਖ਼ਾਲੀ ਹੋਣ ਕੰਢੇ ਹਨ।

Advertisement
×