ਟੋਰਾਂਟੋ: ਬ੍ਰਿਟਿਸ਼ ਕੋਲੰਬੀਆ ’ਚ ਸ਼ਰਾਰਤੀ ਅਨਸਰਾਂ ਨੇ ਇੱਕ ਹੋਰ ਹਿੰਦੂ ਮੰਦਰ ਵਿੱਚ ਭਾਰਤ ਵਿਰੋਧੀ ਅਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ। ਜਾਣਕਾਰੀ ਅਨੁਸਾਰ ਬੀਤੇ ਦਿਨ ਸਰੀ ਦੇ ਮਾਤਾ ਭਾਮੇਸ਼ਵਰੀ ਦੁਰਗਾ ਸੁਸਾਇਟੀ ਮੰਦਰ ਦੀਆਂ ਬਾਹਰੀ ਕੰਧਾਂ ’ਤੇ ‘ਪੰਜਾਬ ਭਾਰਤ ਨਹੀਂ’ ਅਤੇ ‘ਮੋਦੀ ਅਤਿਵਾਦੀ ਹੈ’ ਨਾਅਰੇ ਲਿਖੇ ਮਿਲੇ। ਰਿਚਮੰਡ ਵਿੱਚ ਰੇਡੀਓ ਏਐੱਮ600 ਦੇ ਨਿਊਜ਼ ਡਾਇਰੈਕਟਰ ਸਮੀਰ ਕੌਸ਼ਲ ਨੇ ਕਿਹਾ, ‘‘ਹਿੰਦੂ ਮੰਦਰ ਸ੍ਰੀ ਮਾਤਾ ਭਾਮੇਸ਼ਵਰੀ ਦੁਰਗਾ ਦੇਵੀ ਸੁਸਾਇਟੀ ਵਿੱਚ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ। ਅਜਿਹੀਆਂ ਘਟਨਾਵਾਂ ਭਾਈਚਾਰੇ ’ਚ ਦਹਿਸ਼ਤ ਪੈਦਾ ਕਰ ਰਹੀਆਂ ਹਨ।’’ -ਆਈਏਐੱਨਐੱਸ