Canada ਆਪਣਾ ਰੱਖਿਆ ਉਦਯੋਗ ਮਜ਼ਬੂਤ ਕਰ ਰਿਹੈ
ਜਿਵੇਂ-ਜਿਵੇਂ ਕੈਨੇਡਾ ਅਮਰੀਕੀ ਫੌਜੀ ਸਪਲਾਇਰਾਂ ’ਤੇ ਆਪਣੀ ਨਿਰਭਰਤਾ ਘਟਾ ਰਿਹਾ ਹੈ, ਇਸ ਦੀ ਝਲਕ ਟੋਰਾਂਟੋ ਦੀ ਕੱਪੜੇ ਵਾਲੀ ਫੈਕਟਰੀ ਵਿੱਚ ਸਾਫ ਦਿਖਾਈ ਦੇ ਰਹੀ ਹੈ। ਸਿਲਾਈ ਮਸ਼ੀਨਾਂ ਉੱਤੇ ਝੁਕੇ ਹੋਏ ਦੋ ਕਾਮੇ ਤੇਜ਼ੀ ਨਾਲ ਫੌਜੀ ਵਰਦੀਆਂ ਅਤੇ ਪੱਟੀਆਂ ਸਿਉਂ ਰਹੇ...
ਜਿਵੇਂ-ਜਿਵੇਂ ਕੈਨੇਡਾ ਅਮਰੀਕੀ ਫੌਜੀ ਸਪਲਾਇਰਾਂ ’ਤੇ ਆਪਣੀ ਨਿਰਭਰਤਾ ਘਟਾ ਰਿਹਾ ਹੈ, ਇਸ ਦੀ ਝਲਕ ਟੋਰਾਂਟੋ ਦੀ ਕੱਪੜੇ ਵਾਲੀ ਫੈਕਟਰੀ ਵਿੱਚ ਸਾਫ ਦਿਖਾਈ ਦੇ ਰਹੀ ਹੈ। ਸਿਲਾਈ ਮਸ਼ੀਨਾਂ ਉੱਤੇ ਝੁਕੇ ਹੋਏ ਦੋ ਕਾਮੇ ਤੇਜ਼ੀ ਨਾਲ ਫੌਜੀ ਵਰਦੀਆਂ ਅਤੇ ਪੱਟੀਆਂ ਸਿਉਂ ਰਹੇ ਹਨ। ਅਗਲੇ ਕਮਰੇ ਵਿੱਚ ਕਾਮੇ ਫੌਜ ਲਈ ਹੈਲਮੇਟ ਦੇ ਕਵਰਾਂ ਦੀ ਜਾਂਚ ਕਰਦੇ ਹੋਏ ਧਾਗੇ ਦੇ ਵਾਧੂ ਟੁਕੜੇ ਕੱਟ ਰਹੇ ਹਨ।
ਇਹ ਫੈਕਟਰੀ ‘ਵਕਸਲੀ’ ਲਈ ਵਰਦੀਆਂ ਤਿਆਰ ਕਰ ਰਹੀ ਹੈ ਜੋ ਲਗਜ਼ਰੀ ਜੈਕਟਾਂ ਬਣਾਉਣ ਵਾਲੀ ਕੰਪਨੀ ਹੈ ਅਤੇ ਉਨ੍ਹਾਂ ਕਈ ਕੈਨੇਡੀਅਨ ਕੰਪਨੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਰੱਖਿਆ ਖੇਤਰ ਦੇ ਠੇਕੇਦਾਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਵੇਂ-ਜਿਵੇਂ ਕੈਨੇਡਾ ਦਾ ਮਿਲਟਰੀ ਖਰਚ ਵਧ ਰਿਹਾ ਹੈ, ਹੋਰ ਕੰਪਨੀਆਂ ਦੇਸ਼ ਦੇ ਵਿਸ਼ਾਲ ਆਰਕਟਿਕ ਖੇਤਰ ਲਈ ਰਿਮੋਟ ਸੈਂਸਰ ਵਿਕਸਤ ਕਰ ਰਹੀਆਂ ਹਨ, ਸੈਨਿਕਾਂ ਨੂੰ ਰਾਸ਼ਨ ਪਹੁੰਚਾਉਣ ਲਈ ਡਰੋਨ ਬਣਾ ਰਹੀਆਂ ਹਨ ਅਤੇ ਖ਼ੁਦਮੁਖ਼ਤਾਰ ਰੋਬੋਟ ਤਿਆਰ ਕਰ ਰਹੀਆਂ ਹਨ।
ਰੱਖਿਆ ਖੇਤਰ ਵਿੱਚ ਇਹ ਤੇਜ਼ੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਉਸ ਵਾਅਦੇ ਨੂੰ ਦਰਸਾਉਂਦੀ ਹੈ, ਜਿਸ ਵਿੱਚ ਉਨ੍ਹਾਂ ਵਾਸ਼ਿੰਗਟਨ ਨਾਲ ਵਿਗੜਦੇ ਸਬੰਧਾਂ ਦਰਮਿਆਨ ਦੇਸ਼ ਦੇ ਅਰਥਚਾਰੇ ਦੀ ਆਤਮ-ਨਿਰਭਰਤਾ ਨੂੰ ਮਜ਼ਬੂਤ ਕਰਨ ਦਾ ਅਹਿਦ ਕੀਤਾ ਹੈ। ਕੈਨੇਡੀਅਨ ਸਟਾਰਟਅੱਪ ਅਤੇ ਸਥਾਪਤ ਕੰਪਨੀਆਂ, ਯੂਰੋਪ ਦੀਆਂ ਕੰਪਨੀਆਂ ਦੇ ਨਾਲ-ਨਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਟੋ ਵਿੱਚ ਵੱਧ ਯੋਗਦਾਨ ਪਾਉਣ ਦੇ ਦਬਾਅ ਕਾਰਨ ਮਿਲਣ ਵਾਲੇ ਅਰਬਾਂ ਡਾਲਰ ਦੇ ਵਾਧੂ ਰੱਖਿਆ ਫੰਡਾਂ ਦਾ ਲਾਭ ਉਠਾਉਣ ਲਈ ਤਿਆਰ ਹਨ। -ਏਪੀ

