Surrey ’ਚ ਗੋਲੀ ਮਾਰ ਕੇ ਕਾਰੋਬਾਰੀ ਦਾ ਕਤਲ
ਸਰੀ ਦੇ ਬਿਜ਼ਨਸ ਸੈਂਟਰ ਵਿੱਚ ਆਪਣੇ ਦਫ਼ਤਰ ’ਚ ਬੈਠੇ ਕਾਰੋਬਾਰੀ 30 ਸਾਲਾ ਸਤਬੀਰ ਸਿੰਘ ਵੜਿੰਗ ਉਰਫ਼ ਸੈਮ ਕੈਨੇਡਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਰੋਹਿਤ ਗੋਦਾਰਾ ਦੇ ਗਰੋਹ ਨੇ ਲਈ ਹੈ। ਗਰੋਹ ਨੇ ਕਤਲ...
Advertisement
ਸਰੀ ਦੇ ਬਿਜ਼ਨਸ ਸੈਂਟਰ ਵਿੱਚ ਆਪਣੇ ਦਫ਼ਤਰ ’ਚ ਬੈਠੇ ਕਾਰੋਬਾਰੀ 30 ਸਾਲਾ ਸਤਬੀਰ ਸਿੰਘ ਵੜਿੰਗ ਉਰਫ਼ ਸੈਮ ਕੈਨੇਡਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਰੋਹਿਤ ਗੋਦਾਰਾ ਦੇ ਗਰੋਹ ਨੇ ਲਈ ਹੈ।
ਗਰੋਹ ਨੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਸੈਮ ਕੈਨੇਡਾ ਨੂੰ ਲਾਰੈਂਸ ਬਿਸ਼ਨੋਈ ਗਰੋਹ ਦਾ ਕਰੀਬੀ ਦੱਸਿਆ ਹੈ। ਪੁਲੀਸ ਨੇ ਮੁੱਢਲੀ ਜਾਂਚ ਤੋਂ ਬਾਅਦ ਕਿਹਾ ਕਿ ਮਾਮਲਾ ਫ਼ਿਰੌਤੀ ਨਾਲ ਸਬੰਧਤ ਨਹੀਂ ਲੱਗਦਾ।
Advertisement
ਪੁਲੀਸ ਅਨੁਸਾਰ ਉਹ ਮ੍ਰਿਤਕ ਦੇ ਪਰਿਵਾਰ ਤੋਂ ਉਸ ਦੇ ਪਿਛੋਕੜ ਬਾਰੇ ਜਾਣਕਾਰੀ ਹਾਸਲ ਕਰ ਰਹੇ ਹਨ ਤਾਂ ਕਿ ਉਸ ਦੇ ਕਤਲ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਸੈਮ ਦਾ ਬਿਜ਼ਨਸ ਸੈਂਟਰ ਵਿੱਚ ਦਫ਼ਤਰ ਸੀ, ਜਿੱਥੇ ਉਹ ਇਮੀਗ੍ਰੇਸ਼ਨ, ਪ੍ਰਾਪਰਟੀ ਡੀਲਰ ਅਤੇ ਹੋਰ ਕੰਮ ਕਰਦਾ ਸੀ।
Advertisement
Advertisement
×

