DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Book Release: ਰਜਵੰਤ ਕੌਰ ਸੰਧੂ ਦਾ ਸਫ਼ਰਨਾਮਾ ‘ਮੇਰੇ ਪਿਤਾ ਦੀ ਕੁਰਸੀ’ ਲੋਕ ਅਰਪਣ

ਬਰੈਂਪਟਨ ਦੇ ਪੰਜਾਬੀ ਭਵਨ ’ਚ ਪੁਸਤਕ ’ਤੇ ਵਿਚਾਰ ਚਰਚਾ ਕਰਵਾਈ

  • fb
  • twitter
  • whatsapp
  • whatsapp
featured-img featured-img
ਰਜਵੰਤ ਕੌਰ ਸੰਧੂ ਆਪਣੀ ਕਿਤਾਬ ਦੀ ਘੁੰਡ ਚੁਕਾਈ ਮੌਕੇ ਪਤਵੰਤਿਆਂ ਨਾਲ।
Advertisement

ਕੈਨੇਡਾ ਦੀਆਂ ਔਰਤਾਂ ਦੀ ਬਰੈਂਪਟਨ ਸਥਿਤ ਸੰਸਥਾ ‘ਦਿਸ਼ਾ’ (ਐਸੋਸੀਏਸ਼ਨ ਆਫ ਕੈਨੇਡੀਅਨ ਪੰਜਾਬੀ ਵਿਮੈਨ) ਵੱਲੋਂ ਸਥਾਨਕ ‘ਪੰਜਾਬੀ ਭਵਨ’ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਰਜਵੰਤ ਕੌਰ ਸੰਧੂ ਦੀ ਪਲੇਠੀ ਪੁਸਤਕ ‘ਮੇਰੇ ਪਿਤਾ ਦੀ ਕੁਰਸੀ (ਪਾਕਿਸਤਾਨ ਦਾ ਸਫ਼ਰਨਾਮਾ)’ ਲੋਕ ਅਰਪਣ ਕੀਤੀ ਗਈ ਅਤੇ ਪੁਸਤਕ ’ਤੇ ਵਿਚਾਰ-ਚਰਚਾ ਕਰਵਾਈ ਗਈ। ਪ੍ਰਧਾਨਗੀ ਮੰਡਲ ਵਿੱਚ ਹਰਜੀਤ ਕੌਰ ਸੰਧੂ, ਲਹਿੰਦੇ ਪੰਜਾਬ ਤੋਂ ਕਵਿੱਤਰੀ ਉਜ਼ਮਾ ਮਹਿਮੂਦ, ਔਰਤਾਂ ਦੇ ਹੱਕਾਂ ਬਾਰੇ ਆਵਾਜ਼ ਬੁਲੰਦ ਕਰਨ ਵਾਲੀ ਆਸ਼ਾ ਵਰਮਾ, ਪੁਸਤਕ ਲੇਖਿਕਾ ਰਜਵੰਤ ਕੌਰ ਸੰਧੂ, ਉੱਘੇ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ, ਪੰਜਾਬੀ ਲੇਖਕ ਪੂਰਨ ਸਿੰਘ ਪਾਂਧੀ ਅਤੇ ‘ਦਿਸ਼ਾ’ ਦੀ ਚੇਅਰਪਰਸਨ ਡਾ. ਕੰਵਲਜੀਤ ਕੌਰ ਢਿੱਲੋਂ ਮੌਜੂਦ ਸਨ।

ਸਮਾਗਮ ਦੌਰਾਨ ਕਵੀ ਓਂਕਾਰਪ੍ਰੀਤ, ਸੁਰਜੀਤ ਕੌਰ, ਡਾ. ਸੁਖਦੇਵ ਸਿੰਘ ਝੰਡ ਨੇ ਪੁਸਤਕ ਬਾਰੇ ਪੇਪਰ ਪੜ੍ਹੇ। ਆਪਣੀ ਪੁਸਤਕ ਬਾਰੇ ਗੱਲ ਕਰਦਿਆਂ ਰਜਵੰਤ ਕੌਰ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਪੁਸਤਕ ਲਿਖਣ ਦਾ ਖ਼ਿਆਲ ਉਨ੍ਹਾਂ ਦੇ ਪਤੀ ਵਰਿਆਮ ਸਿੰਘ ਸੰਧੂ ਨਾਲ ਉਨ੍ਹਾਂ ਦੀ 2024 ਵਿੱਚ ਪਾਕਿਸਤਾਨ ਯਾਤਰਾ ਸਮੇਂ ਲਾਹੌਰ ਦੇ ਥਾਣਾ ਕਿਲ੍ਹਾ ਗੁੱਜਰ ਸਿੰਘ ’ਚ ਐੱਸ ਐੱਚ ਓ ਯੂਨਸ ਭੱਟੀ ਦੀ ਕੁਰਸੀ ਨੂੰ ਛੋਹਣ ਅਤੇ ਉਸ ਉੱਪਰ ਬੈਠਣ ਦੇ ਅਨੁਭਵ ਨਾਲ ਆਇਆ। ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਰਜਵੰਤ ਕੌਰ ਨੇ ਪਾਕਿਸਤਾਨ ਦੀ ਇਸ ਯਾਤਰਾ ਤੋਂ ਬਾਅਦ ਸਵੈ-ਜੀਵਨੀ ਲਿਖਣ ਦਾ ਕੰਮ ਵਿਚਾਲੇ ਛੱਡ ਕੇ ਇਹ ਸਫ਼ਰਨਾਮਾ ‘ਮੇਰੇ ਪਿਤਾ ਦੀ ਕੁਰਸੀ’ ਲਿਖਿਆ। ਪ੍ਰਿੰਸੀਪਲ ਸਰਵਣ ਸਿੰਘ, ਪ੍ਰੋ. ਜਗੀਰ ਸਿੰਘ ਕਾਹਲੋਂ, ਇੰਦਰਜੀਤ ਸਿੰਘ ਬੱਲ, ਦਲਬੀਰ ਸਿੰਘ ਕਥੂਰੀਆ, ਉਜ਼ਮਾ ਮਹਿਮੂਦ ਤੇ ਆਸ਼ਾ ਵਰਮਾ ਨੇ ਪੁਸਤਕ ਲਈ ਰਜਵੰਤ ਕੌਰ ਸੰਧੂ ਨੂੰ ਵਧਾਈ ਦਿੱਤੀ। ਇਸ ਮਗਰੋਂ ਪੁਸਤਕ ‘ਮੇਰੇ ਪਿਤਾ ਦੀ ਕੁਰਸੀ-ਪਾਕਿਸਤਾਨੀ ਸਫ਼ਰਨਾਮਾ’ ਲੋਕ ਅਰਪਣ ਕੀਤੀ ਗਈ। ਪਰਮਜੀਤ ਦਿਓਲ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਕੰਵਲਜੀਤ ਕੌਰ ਢਿੱਲੋਂ ਨੇ ਕੀਤਾ।

Advertisement

Advertisement
Advertisement
×